ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਫੈੱਡਰਲ ਰਿਜ਼ਰਵ ਦੇ 17 ਸਤੰਬਰ ਨੂੰ ਨੀਤੀਗਤ ਫੈਸਲੇ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਕੁਝ ਰੁਕ ਸਕਦੀ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੱਗੇ ਚਲ ਕੇ ਇਸ ਕੀਮਤੀ ਧਾਤੂ ਦੀ ਚਮਕ ਬਰਕਰਾਰ ਰਹੇਗੀ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਉਨ੍ਹਾਂ ਕਿਹਾ ਕਿ ਕਾਰੋਬਾਰੀ ਟੈਕਸ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵਪਾਰ ਮਹਿੰਗਾਈ ਦੇ ਅੰਕੜਿਆਂ, ਬ੍ਰਿਟੇਨ ਅਤੇ ਯੂਰੋ ਖੇਤਰ ਸਮੇਤ ਪ੍ਰਮੁੱਖ ਅਰਥਵਿਵਸਥਾਵਾਂ ਦੇ ਮਹਿੰਗਾਈ ਦੇ ਅੰਕੜਿਆਂ ਅਤੇ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਦੀਆਂ ਮੁਦਰਾ ਨੀਤੀ ਬੈਠਕਾਂ ’ਤੇ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ
ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ, ਕਮੋਡਿਟੀ ਅਤੇ ਕਰੰਸੀ ਰਿਸਰਚ ਪ੍ਰਣਵ ਮੇਰ ਨੇ ਕਿਹਾ,‘‘ਸੋਨੇ ਦੀਆਂ ਕੀਮਤਾਂ ’ਚ ਸਾਕਾਰਾਤਮਕ ਰਫਤਾਰ ਜਾਰੀ ਰਹੀ ਅਤੇ ਇਹ ਲਗਾਤਾਰ ਚੌਥੇ ਹਫਤੇ ਵਾਧੇ ਨਾਲ ਬੰਦ ਹੋਇਆ। ਹਾਲਾਂਕਿ ਹਫਤੇ ਦੇ ਮੱਧ ’ਚ ਵਾਧੇ ਦੀ ਰਫਤਾਰ ਕੁਝ ਸੁਸਤ ਹੋ ਗਈ। ਪਿਛਲੇ 4 ਹਫਤਿਆਂ ’ਚ ਕੀਮਤਾਂ ’ਚ 10 ਫੀਸਦੀ ਤੋਂ ਵੱਧ ਦੇ ਵਾਧੇ ਤੋਂ ਬਾਅਦ ਨਿਵੇਸ਼ਕ ਅਤੇ ਕਾਰੋਬਾਰੀ ਹੁਣ ਚੌਕਸ ਹੋ ਗਏ ਹਨ ਅਤੇ ਮੌਜੂਦਾ ਕੀਮਤਾਂ ’ਤੇ ਨਵੇਂ ਤੇਜ਼ੀ ਦੇ ਸੌਦੇ ਜੋੜਨ ਤੋਂ ਹਿਚਕਚਾ ਰਹੇ ਹਨ।’’
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਅਤੇ ਰੂਸ-ਯੂਕ੍ਰੇਨ ’ਚ ਭੂ-ਸਿਆਸੀ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ। ਮੇਰ ਨੇ ਕਿਹਾ ਕਿ ਸੋਨਾ-ਚਾਂਦੀ ਦੀਆਂ ਕੀਮਤਾਂ ਦੇ ਸਾਕਾਰਾਤਮਕ ਬਣੇ ਰਹਿਣ ਦੀ ਉਮੀਦ ਹੈ ਪਰ ਫਿਲਹਾਲ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈੱਡਰਲ ਰਿਜ਼ਰਵ ਦੀ ਬੈਠਕ ਦੇ ਨਤੀਜਿਆਂ ’ਤੇ ਹੈ। ਅਜਿਹੇ ’ਚ ਕੀਮਤਾਂ ’ਚ ਕੁਝ ਏਕੀਕਰਨ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਅਮਰੀਕੀ ਫੈੱਡਰਲ ਰਿਜ਼ਰਵ ਦੀ 2 ਦਿਨਾ ਬੈਠਕ 16 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ 17 ਸਤੰਬਰ ਨੂੰ ਨੀਤੀਗਤ ਫੈਸਲੇ ਦਾ ਐਲਾਨ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
24K ਦੀ ਬਜਾਏ 18K ਸੋਨੇ 'ਚ ਲੁਕਿਆ ਹੈ ਰਾਜ਼! ਜਾਣੋ ਇਸ 'ਚ ਕੀ ਮਿਲਾਇਆ ਜਾਂਦਾ ਹੈ ਤੇ ਕਿਉਂ ਹੈ ਸਭ ਤੋਂ ਵਧੀਆ
NEXT STORY