ਨਵੀਂ ਦਿੱਲੀ— ਪੈਨ ਕਾਰਡ ਬਣਵਾਉਣ ਲਈ ਹੁਣ ਤੁਹਾਨੂੰ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ ਬੈਠੇ ਪੈਨ ਕਾਰਡ ਬਣਵਾ ਸਕਦੇ ਹੋ। ਬਸ ਆਪਣੇ ਫੋਨ 'ਚ 'ਉਮੰਗ' ਨਾਮ ਦਾ ਇਕ ਮੋਬਾਇਲ ਐਪ ਡਾਊਨਲੋਡ ਕਰੋ, ਜੋ ਤੁਹਾਨੂੰ ਪੈਨ ਕਾਰਡ ਬਣਵਾਉਣ 'ਚ ਸਹਾਇਕ ਦੀ ਭੂਮਿਕਾ ਨਿਭਾਏਗਾ। ਉਮੰਗ ਐਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ। ਇਸ ਐਪ ਨੂੰ ਮੋਬਾਇਲ ਡਿਵਾਇਸ ਜ਼ਰੀਏ ਈ-ਗਵਰਨੈਂਸ ਸੇਵਾਵਾਂ ਲਈ ਪੇਸ਼ ਕੀਤਾ ਗਿਆ ਹੈ।
ਉਮੰਗ ਨਾਮ ਦੇ ਇਸ ਐਪ ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਨੈਸ਼ਨਲ ਈ-ਗਵਰਨੈਂਸ ਵਿਭਾਗ ਨੇ ਵਿਕਸਤ ਕੀਤਾ ਹੈ। ਇਸ ਐਪ 'ਚ 100 ਤੋਂ ਜ਼ਿਆਦਾ ਨਾਗਰਿਕ ਕੇਂਦਰਿਤ ਸੇਵਾਵਾਂ ਦਿੱਤੀਆਂ ਗਈਆਂ ਹਨ।
ਖਾਸ ਗੱਲ ਇਹ ਹੈ ਕਿ ਇਸ ਜ਼ਰੀਏ ਨਾ ਸਿਰਫ ਪੈਨ ਕਾਰਡ ਬਣਵਾਇਆ ਜਾ ਸਕਦਾ ਹੈ ਸਗੋਂ ਗੈਸ ਬੁਕਿੰਗ ਅਤੇ ਪਾਸਪੋਰਟ ਬਣਵਾਉਣ ਵਰਗੇ ਕੰਮ ਵੀ ਕਰਾਏ ਜਾ ਸਕਦੇ ਹਨ। ਇਹੀ ਨਹੀਂ, ਇਸ ਐਪ ਦੇ ਮਾਧਿਅਮ ਨਾਲ ਡਿਜੀਲਾਕਰ ਵਰਗੀਆਂ ਸੁਵਿਧਾਵਾਂ ਵੀ ਯੂਜ਼ਰ ਪਾ ਸਕਦੇ ਹਨ।
ਇੰਝ ਬਣਵਾਓ ਪੈਨ ਕਾਰਡ
ਸਭ ਤੋਂ ਪਹਿਲਾਂ ਆਪਣੇ ਮੋਬਾਇਲ 'ਚ ਉਮੰਗ ਐਪ ਭਰੋ। ਇਸ ਦੇ ਬਾਅਦ ਐਪ ਖੋਲ੍ਹ ਕੇ 'ਮਾਈ ਪੈਨ' ਸੈਕਸ਼ਨ 'ਚ ਜਾਓ। ਫਿਰ 49ਏ ਫਾਰਮ ਨੂੰ ਧਿਆਨ ਨਾਲ ਭਰੋ। ਇੱਥੇ ਤੁਹਾਨੂੰ ਪੈਨ ਕਾਰਡ ਬਣਾਉਣ ਦੀ ਪ੍ਰਕਿਰਿਆ ਦੀ ਜਾਣਕਾਰੀ ਮਿਲ ਜਾਵੇਗੀ। ਜੇਕਰ ਪੈਨ ਦੀ ਜਾਣਕਾਰੀ ਅਪਡੇਟ ਕਰਨੀ ਹੈ, ਤਾਂ ਸੀ. ਐੱਸ. ਐੱਫ. ਫਾਰਮ ਦੀ ਮਦਦ ਨਾਲ ਜਾਣਕਾਰੀ ਅਪਡੇਟ ਕਰ ਦਿਓ। ਉਮੰਗ ਐਪ ਜ਼ਰੀਏ ਪੈਨ ਕਾਰਡ ਦੇ ਸਟੇਟਸ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ ਉਮੰਗ ਐਪ 'ਚ ਤੁਸੀਂ ਆਪਣੇ ਈ. ਪੀ. ਐੱਫ. ਦੀ ਪਾਸਬੁੱਕ ਵੀ ਦੇਖ ਸਕਦੇ ਹੋ।
ਹੁਣ ਘਰ ਬੈਠੇ ਕਰੋਂ ਆਧਾਰ ਨਾਲ ਮੋਬਾਇਲ ਨੰਬਰ ਦਾ ਵੈਰੀਫਿਕੇਸ਼ਨ
NEXT STORY