ਨਵੀਂ ਦਿੱਲੀ: ਸਰੋ੍ਹਂ ਦਾ ਤੇਲ ਹੋਵੇ ਜਾਂ ਰਿਫਾਇੰਡ ਆਇਲ ਬੀਤੇ ਕੁਝ ਸਮੇਂ ਤੋਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਭ ਤੋਂ ਜ਼ਿਆਦਾ ਮਹਿੰਗਾਈ ਸਰੋ੍ਹਂ ਦੇ ਤੇਲ ਅਤੇ ਸੂਰਜਮੁਖੀ ਤੇਲ ’ਤੇ ਦੇਖੀ ਜਾ ਰਹੀ ਹੈ। ਅਖ਼ਿਲ ਭਾਰਤੀ ਖਾਦ ਤੇਲ ਵਪਾਰੀ ਮਹਾਸੰਘ ਦਾ ਮੰਨਣਾ ਹੈ ਕਿ ਹਾਲ ਹੀ ’ਚ ਦੇਸ਼ ਅਤੇ ਵਿਦੇਸ਼ ’ਚ ਉਪਜੇ ਅਜਿਹੇ ਕਈ ਵੱਡੇ ਕਾਰਨ ਹਨ ਜਿਸ ਦੀ ਵਜ੍ਹਾ ਨਾਲ ਖਾਣਾ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਹਾਲਾਂਕਿ ਕੇਂਦਰ ਸਰਕਾਰ ਨੇ ਮਹਾਸੰਘ ਦੀ ਮੰਗ ’ਤੇ ਪਾਮ ਆਇਲ ’ਚ 10 ਫੀਸਦੀ ਤੱਕ ਆਯਾਤ ਫ਼ੀਸ ਘੱਟ ਕਰ ਦਿੱਤੀ ਸੀ ਪਰ ਕੁਝ ਨਵੇਂ ਕਾਰਨਾਂ ਦੇ ਮੱਦੇਨਜ਼ਰ ਇਸ ਰਾਹਤ ਨਾਲ ਵੀ ਕੀਮਤਾਂ ’ਚ ਕੋਈ ਅਸਰ ਨਹੀਂ ਪਿਆ। ਅਖ਼ਿਲ ਭਾਰਤੀ ਖਾਦ ਤੇਲ ਵਪਾਰੀ ਮਹਾਸੰਘ ਦੇ ਪ੍ਰਧਾਨ ਸ਼ੰਕਰ ਠੱਕਰ ਦਾ ਕਹਿਣਾ ਹੈ ਕਿ ਭਾਰਤ ’ਚ ਖਾਣੇ ਦੇ ਤੇਲ ਦੀ ਖ਼ਪਤ ਦਾ 65 ਫੀਸਦੀ ਤੋਂ ਵੀ ਜ਼ਿਆਦਾ ਤੇਲ ਆਯਾਤ ਕਰਨਾ ਪੈਂਦਾ ਹੈ। ਜਦੋਂਕਿ ਇਸ ਸਮੇਂ ਵਿਦੇਸ਼ਾਂ ’ਚ ਤੇਲ ਦੀਆਂ ਕੀਮਤਾਂ ਖ਼ੁਦ ਹੀ ਵਧੀਆਂ ਹੋਈਆਂ ਹਨ ਕਿਉਂਕਿ ਮੌਸਮ ਖ਼ਰਾਬ ਹੋਣ ਦੇ ਮੱਦੇਨਜ਼ਰ ਪਹਿਲਾਂ ਹੀ ਉਥੇ ਫ਼ਸਲਾਂ ਖ਼ਰਾਬ ਹੋ ਚੁੱਕੀਆਂ ਹਨ।
ਲੈਟਿਨ ਅਮਰੀਕਾ ’ਚ ਖ਼ਰਾਬ ਮੌਸਮ ਨੇ ਸੋਇਆਬੀਨ ਦੇ ਉਤਪਾਦਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੋਇਆ ਹੈ। ਇੰਡੋਨੇਸ਼ੀਆ ’ਚ ਪਾਮ ਤੇਲ ਦਾ ਉਤਪਾਦਨ ਚ ਵਾਧਾ ਨਹੀਂ ਹੋਇਆ ਹੈ। ਉੱਧਰ ਮਲੇਸ਼ੀਆ ’ਚ ਆਟੋ ਈਂਧਣ ਦੇ ਰੂਪ ’ਚ 30 ਫੀਸਦੀ ਤੱਕ ਪਾਮ ਆਇਲ ਮਿਲਣ ਦੀ ਮਨਜ਼ੂਰੀ ਦੇ ਮੱਦੇਨਜ਼ਰ ਇਸ ਦੀ ਸਪਲਾਈ ’ਤੇ ਅਸਰ ਪਿਆ ਹੈ। ਅਰਜਨਟੀਨਾ ’ਚ ਹੜਤਾਲ ਦੇ ਕਰਕੇ ਵੀ ਨਰਮ ਤੇਲਾਂ ਦੀ ਸਪਲਾਈ ’ਤੇ ਵੱਡਾ ਅਸਰ ਪਿਆ ਸੀ।
ਇਸ ਕਦਮ ਨਾਲ ਮਈ-ਜੂਨ ਤੱਕ ਘੱਟ ਹੋ ਸਕਦੀ ਹੈ ਮਹਿੰਗਾਈ
ਅਖ਼ਿਲ ਭਾਰਤੀ ਖਾਦ ਤੇਲ ਵਪਾਰੀ ਮਹਾਸੰਘ ਦੇ ਮਹਾਮੰਤਰੀ ਤਰੁਣ ਜੈਨ ਦਾ ਕਹਿਣਾ ਹੈ ਕਿ ਅਸੀਂ ਖਾਣੇ ਦੇ ਤੇਲਾਂ ’ਤੇ ਮਹਿੰਗਾਈ ਘੱਟ ਕਰਨ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲਾਂ ਤੋਂ ਜੀ.ਐੱਸ.ਟੀ. ਹਟਾ ਦੇਣੀ ਚਾਹੀਦੀ ਹੈ। ਉੱਧਰ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰ ਰਹੇ ਹਾਂ ਕਿ ਕੁਝ ਮਹੀਨਿਆਂ ਲਈ ਟੈਰਿਫ ਦਰ ਨੂੰ ਘੱਟ ਕਰ ਦਿੱਤਾ ਜਾਵੇ ਜਿਸ ਨਾਲ ਆਯਾਤ ਫ਼ੀਸ ਪ੍ਰਭਾਵੀ ਹੋ ਜਾਵੇ। ਇਕ ਇਹ ਮੰਗ ਵੀ ਕੀਤੀ ਹੈ ਕਿ ਸਰਕਾਰ ਜਨਤਕ ਵੰਡ ਪ੍ਰਣਾਲੀ ਦੇ ਮਾਧਿਅਮ ਨਾਲ ਖਾਧ ਤੇਲ ਦੀ ਵਿਕਰੀ ਨੂੰ ਸਬਸਿਡੀ ਦੇਣ ਦੀ ਯੋਜਨਾ ਬਣਾਏ, ਕਿਉਂਕਿ ਅਪ੍ਰੈੱਲ-ਮਈ ਤੱਕ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ।
ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ
NEXT STORY