ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਪਲੇਟਫਾਰਮ, ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੇ ਇਕ ਵਾਰ ਫਿਰ ਡਾਊਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਕਾਰਨ ਦੁਨੀਆ ਭਰ ਦੇ ਉਪਭੋਗਤਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਪਲੇਟਫਾਰਮ ਦੇ ਡਾਊਨ ਹੋ ਜਾਣ ਤੋਂ ਬਾਅਦ, ਇਨ੍ਹਾਂ ਐਪਸ 'ਤੇ ਨਾ ਤਾਂ ਕੋਈ ਸੰਦੇਸ਼ ਭੇਜਿਆ ਜਾ ਰਿਹਾ ਸੀ ਅਤੇ ਨਾ ਹੀ ਕੋਈ ਸੰਦੇਸ਼(Message) ਪ੍ਰਾਪਤ ਕੀਤਾ ਜਾ ਰਿਹਾ ਸੀ।
ਫੇਸਬੁੱਕ ਦੇ ਮਾਲਕੀਅਤ ਵਾਲੇ ਤਿੰਨ ਸੋਸ਼ਲ ਮੀਡੀਆ ਪਲੇਟਫਾਰਮ ਇਕੋ ਸਮੇਂ ਡਾਊਨ ਹੋ ਗਏ ਜਿਸ ਤੋਂ ਬਾਅਦ ਟਵਿੱਟਰ 'ਤੇ ਉਪਭੋਗਤਾਵਾਂ ਨੇ ਮੀਮਸ ਬਣਾ ਕੇ ਬਹੁਤ ਮਸਤੀ ਕੀਤੀ। ਬੁੱਧਵਾਰ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਵਾਟਸਐਪ ਰਾਤ ਕਰੀਬ 11.40 ਵਜੇ ਡਾਊਨ ਹੋ ਗਏ ਜਿਸ ਤੋਂ ਬਾਅਦ ਲੋਕ ਸੰਦੇਸ਼ ਭੇਜਣ ਜਾਂ ਆਪਣੀ ਟਾਈਮਲਾਈਨਜ਼ ਨੂੰ ਰੀਫਰੈਸ਼ ਨਹੀਂ ਕਰ ਰਹੇ ਸਨ ਹਾਲਾਂਕਿ ਤਿੰਨੋਂ ਪਲੇਟਫਾਰਮਾਂ 'ਤੇ ਕੋਈ ਸਮੱਸਿਆ ਨਹੀਂ ਹੈ।
ਇਹ ਵੀ ਪੜ੍ਹੋ : ਲੱਖਾਂ ਬੀਮਾਧਾਰਕਾਂ ਲਈ ਖੁਸ਼ਖਬਰੀ, ਇੰਸ਼ੋਰੈਂਸ ਕੰਪਨੀ ਦੇਵੇਗੀ 867 ਕਰੋੜ ਦਾ ਬੋਨਸ
ਮੈਸੇਜ ਭੇਜਣ ਵਿਚ ਆਈ ਸਮੱਸਿਆ
ਖ਼ਬਰਾਂ ਅਨੁਸਾਰ ਇਹ ਸਮੱਸਿਆ ਭਾਰਤ ਸਮੇਤ ਕਈ ਦੇਸ਼ਾਂ ਵਿਚ ਵੇਖੀ ਗਈ। ਹਾਲਾਂਕਿ ਇਹ ਸਮੱਸਿਆ ਕੁਝ ਸਮੇਂ ਬਾਅਦ ਠੀਕ ਹੋ ਗਈ। ਡੇਲੀਮੇਲ ਦੀ ਰਿਪੋਰਟ ਅਨੁਸਾਰ ਅਮਰੀਕਾ, ਮੋਰਕਕੋ, ਮੈਕਸੀਕੋ ਅਤੇ ਬ੍ਰਾਜ਼ੀਲ ਸਮੇਤ ਦੁਨੀਆ ਭਰ ਦੇ ਲੋਕ ਇਸ ਸਮੱਸਿਆ ਕਾਰਨ ਪਰੇਸ਼ਾਨੀ ਵਿਚ ਆ ਗਏ ਸਨ। ਇਸ ਦੌਰਾਨ ਉਪਭੋਗਤਾਵਾਂ ਨੂੰ ਪਲੇਟਫਾਰਮ ਉੱਤੇ ਆਪਰੇਟ ਕਰਨ ਅਤੇ ਸੰਦੇਸ਼ ਭੇਜਣ ਵਿਚ ਮੁਸ਼ਕਲ ਆ ਰਹੀ ਸੀ।
ਲੋਕ ਹੋ ਗਏ ਨਰਾਜ਼
ਇਸ ਸਮੱਸਿਆ ਦੇ ਹੱਲ ਹੋਣ ਤੋਂ ਬਾਅਦ ਉਪਭੋਗਤਾਵਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ 'ਤੇ ਕੱਢਿਆ। ਕੁਝ ਲੋਕਾਂ ਨੇ ਮੇਮਜ ਸਾਂਝਾ ਕਰਕੇ ਫੇਸਬੁੱਕ, ਵਟਸਐਪ ਦਾ ਮਜ਼ਾਕ ਉਡਾਇਆ। ਇਸ ਤੋਂ ਕੁਝ ਸਮਾਂ ਪਹਿਲਾਂ ਵੀ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਪੂਰੀ ਦੁਨੀਆ ਵਿਚ 42 ਮਿੰਟ ਲਈ ਡਾਊਨ ਰਹੇ ਸਨ।
ਇਹ ਵੀ ਪੜ੍ਹੋ : RBI ਨੇ ਬੈਂਕ ਆਫ ਇੰਡੀਆ 'ਤੇ ਲਗਾਇਆ 4 ਕਰੋੜ ਰੁਪਏ ਦਾ ਜੁਰਮਾਨਾ, ਬੈਂਕ ਦੇ 4% ਸ਼ੇਅਰ ਟੁੱਟੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੌਤਮ ਅਡਾਨੀ ਸ਼ੇਅਰ ਬਾਜ਼ਾਰ 'ਚ ਕਰਨਗੇ ਧਮਾਕਾ, ਲਿਆ ਰਹੇ ਨੇ ਦੋ IPO!
NEXT STORY