ਹੈਦਰਾਬਾਦ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲੱਸ ਨੇ ਹੈਦਰਾਬਾਦ 'ਚ ਆਪਣਾ ਵਿਸ਼ਵ ਦਾ ਸਭ ਤੋਂ ਵੱਡਾ ਸੰਸਾਰਕ ਸੋਧ ਅਤੇ ਵਿਕਾਸ ਕੇਂਦਰ ਬਣਾਉਣ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ | ਇਸ ਕੇਂਦਰ ਨੂੰ ਅਗਲੇ 3 ਸਾਲ 'ਚ ਤਿਆਰ ਕੀਤਾ ਜਾਵੇਗਾ| ਸੋਮਵਾਰ ਨੂੰ ਤਕਨੀਕੀ ਪਾਰਕ 'ਚ ਕੰਪਨੀ ਦੀ ਅਗਵਾਈ ਵਾਲੇ ਕੰਪਲੈਕਸ 'ਚ ਇਸ ਦਾ ਅਧਿਕਾਰਿਕ ਉਦਘਾਟਨ ਕੀਤਾ ਗਿਆ ਗਿਆ | ਇਥੇ ਵਨ ਪਲੱਸ ਫੋਨ ਨੂੰ ਚਲਾਉਣ ਲਈ ਜ਼ਰੂਰੀ 'ਆਕਸੀਜ਼ਨ' ਪਲੇਟਫਾਰਮ 'ਤੇ ਰਿਸਰਚ ਦੇ ਇਲਾਵਾ ਤਕਨੀਕ ਦੇ ਵੱਖ-ਵੱਖ ਖੇਤਰਾਂ 'ਤੇ ਵੀ ਕੰਮ ਕੀਤਾ ਜਾਵੇਗਾ ਅਤੇ ਕਰਮੀਆਂ ਦੀ ਗਿਣਤੀ ਵਰਤਮਾਨ 'ਚ 200 ਤੋਂ ਵਧ ਕੇ 1,500 ਤੱਕ ਕੀਤੀ ਜਾਵੇਗੀ |
ਰਿਸਰਚ ਅਤੇ ਵਿਕਾਸ ਕੇਂਦਰ ਦੇ ਉਦਘਾਟਨ ਮੌਕੇ 'ਤੇ ਹੈਦਰਾਬਾਦ ਪਹੁੰਚੇ ਵਨ ਪਲੱਸ ਦੇ ਸੰਸਥਾਪਕ ਅਤੇ ਮੁੱਖ ਕਾਰਜਧਿਕਾਰੀ ਪੇਟੇ ਲਾਊ ਨੇ ਇਹ ਵੀ ਘੋਸ਼ਣਾ ਕੀਤੀ ਕਿ ਕੰਪਨੀ ਇਸ ਸਾਲ ਤੋਂ ਭਾਰਤ 'ਚ ਨਿਰਮਿਤ ਵਨ ਪਲੱਸ ਉਤਪਾਦਾਂ ਦਾ ਨਿਰਯਾਤ ਅਮਰੀਕਾ ਅਤੇ ਯੂਰਪੀ ਯੂਨੀਅਨ ਦੇਸ਼ਾਂ 'ਚ ਵੀ ਕਰੇਗੀ |
ਸਮਾਰਟਫੋਨ ਨਿਰਮਾਤਾ ਇਸ ਕੰਪਨੀ ਦੇ ਫਿਲਹਾਲ ਪੰਜ ਰਿਸਰਚ ਕੇਂਦਰ ਹਨ ਜਿਸ 'ਚੋਂ ਤਿੰਨ ਚੀਨ, ਇਕ ਤਾਈਵਾਨ ਅਤੇ ਇਕ ਅਮਰੀਕਾ 'ਚ ਸਥਿਤ ਕੇਂਦਰ ਕੰਪਨੀ ਦਾ ਸਭ ਤੋਂ ਵੱਡਾ ਰਿਸਰਚ ਕੇਂਦਰ ਹੈ | ਭਾਰਤ ਨੂੰ ਦੂਜਾ ਘਰ ਦੱਸਦੇ ਹੋਏ ਲਾਊ ਨੇ ਕਿਹਾ ਕਿ ਹੈਦਰਾਬਾਦ 'ਚ ਬਣਾਇਆ ਜਾਣ ਵਾਲਾ ਕੇਂਦਰ ਇਨ੍ਹਾਂ ਸਾਰੇ ਕੇਂਦਰਾਂ ਤੋਂ ਵੱਡਾ ਹੋਵੇਗਾ ਅਤੇ ਵਿਸ਼ਵ ਪੱਧਰ 'ਤੇ ਸਾਫਟਵੇਅਰ ਦੇ ਖੇਤਰ 'ਚ ਹੋਣ ਵਾਲੇ ਨਵੀਨ ਅਤੇ ਉਤਪਾਦ ਸੰਬੰਧੀ ਵਿਕਾਸ ਇਸ ਕੇਂਦਰ ਤੋਂ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ | ਨਵੇਂ ਰਿਸਰਚ ਕੇਂਦਰ 'ਚ ਕੈਮਰਾ ਲੈਬ ਦੇ ਨਾਲ ਹੀ 5ਜੀ ਤਕਨੀਕ 'ਤੇ ਕੰਮ ਕਰਨ ਵਾਲੀ ਨੈੱਟਵਰਕ ਕਮਿਊਨਿਕੇਸ਼ਨ ਲੈਬ ਹੋਵੇਗੀ |
ਲਾਊ ਨੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਰਿਸਰਚ ਅਤੇ ਵਿਕਾਸ ਕੇਂਦਰ 'ਚ ਉਤਪਾਦ ਸੰਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਪਰ ਸਾਡੇ ਰਿਸਰਚ ਕੇਂਦਰ 'ਚ ਬਹੁਤ ਸਾਰੇ ਰਚਨਾਤਮਕ ਕੰਮ ਵੀ ਹੋਣਗੇ | ਇਹ ਤਿੰਨ ਪੜ੍ਹਾਅ ਦੇ ਨਾਲ ਅੱਗੇ ਵਧਣਗੇ | ਪਹਿਲਾਂ ਮੇਕ ਇਨ ਇੰਡੀਆ ਵਿਚਾਰ 'ਤੇ ਕੰਮ ਕਰਨਾ | ਦੂਜਾ ਭਾਰਤੀ ਪ੍ਰਤੀਭਾਵਾਂ ਨੂੰ ਸ਼ਾਮਲ ਕਰਨਾ ਅਤੇ ਤੀਜਾ ਭਾਰਤ ਦੇ ਘਰੇਲੂ ਅਤੇ ਸੰਸਾਰਕ ਬਾਜ਼ਾਰਾਂ ਲਈ ਇਨੋਵੇਸ਼ਨ ਹਬ ਦੇ ਤੌਰ 'ਤੇ ਵਿਕਸਿਤ ਕਰਨਾ |
ਬੈਂਕ ATMs ਟ੍ਰਾਂਜੈਕਸ਼ਨ ਲਈ ਬਦਲ ਸਕਦੇ ਨੇ ਕੁਝ ਨਿਯਮ, ਜਾਣੋ ਕੀ ਹੈ ਵਿਚਾਰ
NEXT STORY