ਨਵੀਂ ਦਿੱਲੀ — 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿਚ 8 ਕਰੋੜ ਤੋਂ ਜ਼ਿਆਦਾ ਲੋਕ ਅਣਵਿਆਹੇ ਹਨ, ਜਿਹੜੇ ਕਿ ਸਾਥੀ ਦੀ ਭਾਲ ਕਰ ਰਹੇ ਹਨ। ਆਨਲਾਈਨ ਡੇਟਿੰਗ ਦੀ ਸੁਵਿਧਾ ਉਪਲੱਬਧ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਇਸ ਸੰਖਿਆ ਵਿਚ ਆਪਣੇ ਉਪਭੋਗਤਾ ਨਜ਼ਰ ਆਏ, ਹੁਣ ਦੇਖਦੇ ਹੀ ਦੇਖਦੇ ਭਾਰਤ ਆਨਲਾਈਨ ਡੇਟਿੰਗ ਦਾ ਵੱਡਾ ਬਾਜ਼ਾਰ ਬਣ ਕੇ ਸਾਹਮਣੇ ਆਇਆ ਹੈ।
2011 ਤੋਂ ਹੀ ਅਮਰੀਕਾ ਅਤੇ ਬਾਕੀ ਪੱਛਮੀ ਦੇਸ਼ਾਂ ਵਿਚ ਆਨਲਾਈਨ ਡੇਟਿੰਗ ਦਾ ਰੁਝਾਨ ਜ਼ੋਰਾਂ 'ਤੇ ਸੀ ਅਤੇ ਟਿੰਡਰ, ਓਕੇਕਿਊਪਿਡ ਵਰਗੇ ਸਟਾਰਟ ਅਪਸ ਨੇ ਇਸ ਦੌਰਾਨ ਭਾਰੀ ਕਮਾਈ ਕੀਤੀ। ਇਨ੍ਹਾਂ ਐਪਸ ਦੇ ਜ਼ਰੀਏ ਲੋਕਾਂ ਨੂੰ ਦੋਸਤ, ਪਾਰਟਨਰ, ਪਤੀ-ਪਤਨੀ ਵੀ ਅਸਾਨੀ ਨਾਲ ਮਿਲੇ।
ਹਾਲਾਂਕਿ ਭਾਰਤ ਲਈ ਆਨਲਾਈਨ ਡੇਟਿੰਗ ਦਾ ਬਾਜ਼ਾਰ ਸ਼ੁਰੂ ਵਿਚ ਚੰਗਾ ਨਹੀਂ ਮੰਨਿਆ ਜਾ ਰਿਹਾ ਸੀ। ਅੱਜ ਦੇਸ਼ ਵਿਚ ਟਿੰਡਰ, ਟਰੂਲੀਮੈਡਲੀ, ਆਈਕਰੱਸ਼ ਆਈਫਲੱਸ਼, ਆਇਲ ਵਰਗੇ ਐਪਸ ਨੇ 8 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਬਾਜ਼ਾਰ ਆਪਣੇ ਲਈ ਤਿਆਰ ਕਰ ਲਿਆ ਅਤੇ ਇਸ ਸੰਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਆਨਲਾਈਨ ਡੇਟਿੰਗ ਦੇ ਬਿਜ਼ਨੈੱਸ ਮਾਡਲ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਆਨਲਾਈਨ ਡੇਟਿੰਗ ਦਾ ਬਾਜ਼ਾਰ 60 ਕਰੋੜ ਡਾਲਰ
ਮਾਰਕਿਟ ਰਿਸਰਚ ਸਟੈਟਿਕਸਟਾ ਅਨੁਸਾਰ 2011 ਦੀ ਜਨਸੰਖਿਆ 'ਚ ਦੱਸੇ ਗਏ ਅੰਕੜਿਆਂ ਤੋਂ ਲਗਭਗ ਅੱਧੀ ਸੰਖਿਆ 2018 'ਚ ਆਨ ਲਾਈਨ ਡੇਟਿੰਗ ਕੰਪਨੀਆਂ ਦੀ ਉਪਭੋਗਤਾ ਬਣ ਚੁੱਕੀ ਹੈ ਅਤੇ ਇਸ ਦੇ ਜ਼ਰੀਏ 2018 ਵਿਚ ਕੰਪਨੀਆਂ ਨੂੰ ਹੋਣ ਵਾਲੀ ਕਮਾਈ 1 ਕਰੋੜ ਡਾਲਰ ਤੋਂ ਜ਼ਿਆਦਾ ਰਹੀ। ਸਟੈਟਿਸਟਾ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ 4 ਸਾਲਾਂ ਵਿਚ ਇਸਦੇ ਮਾਲਿਏ 'ਚ 10 ਫੀਸਦੀ ਤੋਂ ਜ਼ਿਆਦਾ ਵਾਧੇ ਦੀ ਉਮੀਦ ਹੈ।
ਲੜਕੇ ਇਸ ਪਲੇਟਫਾਰਮ ਦਾ ਜ਼ਿਆਦਾ ਕਰਦੇ ਹਨ ਇਸਤੇਮਾਲ
ਆਉਣ ਵਾਲੇ ਸਮੇਂ 'ਚ ਆਨਲਾਈਨ ਡੇਟਿੰਗ ਕੰਪਨੀਆਂ ਸਥਾਨਕ ਭਾਸ਼ਾਵਾਂ ਵਿਚ ਵੀ ਆਪਣੇ ਉਤਪਾਦ ਪੇਸ਼ ਕਰਨਗੀਆਂ ਜਿਸ ਕਾਰਨ ਇਸ ਬਾਜ਼ਾਰ ਨੂੰ ਹੋਰ ਉਤਸ਼ਾਹ ਮਿਲਣ ਦੀ ਸੰਭਾਵਨਾ ਹੈ। ਟਰੂਲੀਮੈਡਲੀ ਵਰਗੇ ਐਪਸ ਇਹ ਦਾਅਵਾ ਕਰਦੇ ਹਨ ਕਿ ਜ਼ਿਆਦਾਤਰ ਉਪਭੋਗਤਾ ਦੇਸ਼ ਦੇ 10 ਵੱਡੇ ਸ਼ਹਿਰਾਂ ਵਿਚੋਂ ਹਨ ਜਿਨ੍ਹਾਂ ਵਿਚ ਵਿਦਿਆਰਥੀ, ਨੌਕਰੀਪੇਸ਼ਾ ਲੋਕ ਸ਼ਾਮਲ ਹਨ। ਭਾਰਤ ਦੇ ਲੜਕੇ ਇਸ ਪਲੇਟਫਾਰਮ ਦਾ ਇਸਤੇਮਾਲ ਲੜਕੀਆਂ ਦੀ ਤੁਲਨਾ ਵਿਚ ਜ਼ਿਆਦਾ ਕਰਦੇ ਹਨ।
ਇਸ ਤਰ੍ਹਾਂ ਵੀ ਹੁੰਦਾ ਹੈ ਇਨ੍ਹਾਂ ਐਪਸ ਨੂੰ ਲਾਭ
ਹਾਲਾਂਕਿ ਕਿਸੇ ਦਾ ਦਿਲ ਟੁੱਟਣ 'ਤੇ ਵੀ ਇੰਨਾ ਐਪਸ ਨੂੰ ਲਾਭ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਹੋਣ 'ਤੇ ਯੂਜ਼ਰ ਦੋਬਾਰਾ ਐਪ ਦਾ ਇਸਤੇਮਾਲ ਕਰਦਾ ਹੈ ਅਤੇ ਕੰਪਨੀਆਂ ਨੂੰ ਇਸ ਨਾਲ ਫਾਇਦਾ ਹੁੰਦਾ ਹੈ। ਇਕ ਵਾਰ ਸਥਾਈ ਸਾਥੀ ਮਿਲ ਜਾਣ ਤੋਂ ਬਾਅਦ ਯੂਜ਼ਰ ਐਪ ਦਾ ਇਸਤੇਮਾਲ ਬੰਦ ਕਰ ਦਿੰਦਾ ਹੈ ਜਿਹੜਾ ਕਿ ਕੰਪਨੀ ਲਈ ਘਾਟੇ ਦਾ ਸੌਦਾ ਹੈ ਪਰ ਇਹ ਇਕ ਇਸ ਤਰ੍ਹਾਂ ਦਾ ਰਿਸਕ ਹੈ ਜਿਸ 'ਤੇ ਆਨ ਲਾਈਨ ਡੇਟਿੰਗ ਦਾ ਪੂਰਾ ਬਾਜ਼ਾਰ ਟਿਕਿਆ ਹੈ।
ਸਰਕਾਰ ਦਾ ਨਵਾਂ ਨਿਯਮ, ਅਸੂਚੀਬੱਧ ਜਨਤਕ ਕੰਪਨੀਆਂ ਡੀਮੈਟ ਰੂਪ 'ਚ ਜਾਰੀ ਕਰਨੀਆਂ ਨਵੇਂ ਸ਼ੇਅਰ
NEXT STORY