ਨਵੀਂ ਦਿੱਲੀ (ਇੰਟ.) - ਦੁਨੀਆ ਦੇ ਕੱਚੇ ਤੇਲ ਉਤਪਾਦਕ ਦੇਸ਼ਾਂ ਨੇ ਇਕ ਵਾਰ ਫਿਰ ਤੇਲ ਉਤਪਾਦਨ ਵਿਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਸ ਉਤਪਾਦਨ ਕਟੌਤੀ ’ਚ ਓਪੇਕ ਮੈਂਬਰਾਂ ਦੇ ਕੁਝ ਦੇਸ਼ ਅਤੇ ਰੂਸ ਸ਼ਾਮਲ ਹਨ। ਇਹ ਕਟੌਤੀ 2.2 ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਹੋਵੇਗੀ, ਜਿਸ ’ਚ ਲਗਭਗ ਅੱਧੀ ਕਟੌਤੀ ਸਾਊਦੀ ਅਰਬ ਵੱਲੋਂ ਕੀਤੀ ਜਾਵੇਗੀ। ਉਸ ਤੋਂ ਬਾਅਦ 1 ਮਿਲੀਅਨ ਤੋਂ ਵੱਧ ਦੀ ਉਤਪਾਦਨ ਕਟੌਤੀ ਰੂਸ ਸਮੇਤ ਹੋਰ ਦੇਸ਼ ਕਰਨਗੇ।
ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ
ਜਾਣਕਾਰਾਂ ਦੀ ਮੰਨੀਏ ਤਾਂ ਇਸ ਕਟੌਤੀ ’ਚ ਵਾਧੇ ਦਾ ਅਸਰ ਆਮ ਲੋਕਾਂ ਦੇ ਬਜਟ ਨੂੰ ਵਿਗਾੜਣ ਵਾਲਾ ਨਹੀਂ ਹੈ। ਦੁਨੀਆ ਦੇ ਸਾਰੇ ਦੇਸ਼ਾਂ ’ਚ ਚੋਣਾਂ ਹੋਣ ਜਾ ਰਹੀਆਂ ਹਨ। ਉੱਥੇ ਹੀ, ਦੂਜੇ ਪਾਸੇ ਅਮਰੀਕਾ ਵੀ ਉਤਪਾਦਨ ਵਧਾਉਣ ’ਚ ਰੁੱਝਿਆ ਹੋਇਆ ਹੈ। ਇਸ ਤੋਂ ਇਲਾਵਾ ਯੂਰਪ, ਚੀਨ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਆਰਥਿਕ ਅੰਕੜੇ ਬਹੁਤ ਖ਼ਰਾਬ ਹਨ, ਜਿਸ ਕਾਰਨ ਮੰਗ ਬਹੁਤ ਘੱਟ ਹੈ। ਇਹੀ ਕਾਰਨ ਹੈ ਕਿ ਕਿਹਾ ਜਾ ਰਿਹਾ ਹੈ ਕਿ ਖਾੜੀ ਦੇਸ਼ ਜਿੰਨਾ ਮਰਜ਼ੀ ਉਤਪਾਦਨ ਘਟਾ ਲੈਣ, ਆਮ ਲੋਕਾਂ ਦਾ ਬਜਟ ਵਿਗੜਨ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਸਾਊਦੀ ਅਰਬ ਦੀ ਅਗਵਾਈ ’ਚ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੇ ਕੁਝ ਮੈਂਬਰ ਅਤੇ ਰੂਸ ਵਰਗੇ ਦੇਸ਼ ਕੱਚੇ ਤੇਲ ਦੇ ਉਤਪਾਦਨ ’ਚ ਵਾਲੰਟਰੀ ਕਟੌਤੀ ਨੂੰ ਹੋਰ ਅੱਗੇ ਵਧਾ ਰਹੇ ਹਨ। ਓਪੇਕ ਦੇ ਸਕੱਤਰੇਤ ਨੇ ਐਤਵਾਰ ਨੂੰ ਕਿਹਾ ਕਿ ਕਈ ਓਪੇਕ ਪਲੱਸ ਦੇਸ਼ਾਂ ਨੇ ਉਤਪਾਦਨ ’ਚ ਪ੍ਰਤੀ ਦਿਨ ਲਗਭਗ 22 ਲੱਖ ਬੈਰਲ ਦੀ ਕਟੌਤੀ ਦਾ ਵਿਸਥਾਰ ਕੀਤਾ ਹੈ। ਸਾਊਦੀ ਅਰਬ ਨੇ ਆਪਣੀ 10 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਨੂੰ 2024 ਦੀ ਦੂਜੀ ਤਿਮਾਹੀ ਦੇ ਅੰਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਊਰਜਾ ਮੰਤਰਾਲਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਤਪਾਦਨ ’ਚ ਕਟੌਤੀ ਦੇ ਇਸ ਵਿਸਥਾਰ ਦਾ ਮਤਲਬ ਹੈ ਕਿ ਸਾਊਦੀ ਅਰਬ ਜੂਨ ਦੇ ਅੰਤ ਤੱਕ ਪ੍ਰਤੀ ਦਿਨ 90 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ ਰੂਸ ਨੇ ਵੀ ਐਤਵਾਰ ਨੂੰ ਦੂਜੀ ਤਿਮਾਹੀ ’ਚ ਵਾਲੰਟਰੀ ਤੌਰ ’ਤੇ ਪ੍ਰਤੀ ਦਿਨ 4,71,000 ਬੈਰਲ ਦੀ ਵਾਧੂ ਕਟੌਤੀ ਦਾ ਐਲਾਨ ਕੀਤਾ ਹੈ। ਓਪੇਕ ਦਾ ਕਹਿਣਾ ਹੈ ਕਿ ਇਰਾਕ, ਸੰਯੁਕਤ ਅਰਬ ਅਮੀਰਾਤ, ਕੁਵੈਤ, ਕਜ਼ਾਕਿਸਤਾਨ, ਅਲਜੀਰੀਆ ਅਤੇ ਓਮਾਨ ’ਚ ਵੀ ਘੱਟ ਮਾਤਰਾ ’ਚ ਕਟੌਤੀ ਜਾਰੀ ਰੱਖਣਗੇ।
ਇਹ ਵੀ ਪੜ੍ਹੋ - ਬੱਘੀ 'ਤੇ ਸਵਾਰ ਹੋ ਕੇ ਅਨੰਤ-ਰਾਧਿਕਾ ਨੇ ਮਾਰੀ ਐਂਟਰੀ, ਕਿਸੇ ਪਰੀ ਤੋਂ ਘੱਟ ਨਹੀਂ ਸੀ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ (ਤਸਵੀਰਾਂ)
ਨਹੀਂ ਵਧਣਗੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਕੇਡੀਆ ਨੇ ਕਿਹਾ ਕਿ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਨਹੀਂ ਦਿਸੇਗਾ। ਉਨ੍ਹਾਂ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਅਮਰੀਕਾ ਅਤੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਚੋਣਾਂ ਹਨ, ਜਿਸ ਕਾਰਨ ਕੋਈ ਵੀ ਦੇਸ਼ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਲਿਆਉਣ ਦੇ ਮੂਡ ’ਚ ਨਹੀਂ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਜੇ ਅਗਲੇ ਕੁਝ ਮਹੀਨਿਆਂ ’ਚ ਉਤਪਾਦਨ ’ਚ ਕਟੌਤੀ ਅਤੇ ਮੰਗ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੁੰਦਾ ਵੀ ਹੈ ਤਾਂ ਵੀ ਤੇਲ ਦੀਆਂ ਕੀਮਤਾਂ ’ਚ ਵਾਧਾ ਵੇਖਣ ਨੂੰ ਨਹੀਂ ਮਿਲੇਗਾ, ਜੋ ਕਿ ਆਮ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੋਵੇਗੀ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਸਿੱਧੀ ਫਲਾਈਟ 6 ਮਾਰਚ ਤੋਂ ਸ਼ੁਰੂ, ਕੁਝ ਮਿੰਟਾਂ ਦੇ ਸਫ਼ਰ ਲਈ ਦੇਣਾ ਪਵੇਗਾ ਇੰਨਾ ਕਿਰਾਇਆ
NEXT STORY