ਨਵੀਂ ਦਿੱਲੀ — ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਕਰੰਸੀ ਦਾ ਬਹੁਤ ਬੁਰਾ ਦੌਰ ਚਲ ਰਿਹਾ ਹੈ। ਪਾਕਿਸਤਾਨ ਦੇ ਸੈਂਟਰਲ ਬੈਂਕ ਨੇ ਲਗਾਤਾਰ ਤੀਜੀ ਵਾਰ ਰੁਪਏ ਦੀ ਕੀਮਤ ਘਟਾਈ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ.) ਵਲੋਂ ਦਸੰਬਰ ਤੋਂ ਲੈ ਕੇ ਹੁਣ ਤੱਕ 14 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਇਕ ਰੁਪਏ ਦੇ ਮੁਕਾਬਲੇ ਪਾਕਿਸਤਾਨੀ ਰਿਪਆ 119.85 ਰੁਪਏ ਹੋ ਗਿਆ ਹੈ। ਚਰਚਾ ਹੈ ਕਿ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਪਾਕਿਸਤਾਨ ਆਈ.ਐੱਮ.ਐੱਫ. ਤੋਂ ਕਰਜ਼ਾ ਲੈ ਸਕਦਾ ਹੈ। ਇਸ ਤੋਂ ਪਹਿਲਾਂ ਵੀ ਉਸਨੇ 2013 ਵਿਚ ਆਈ.ਐੱਮ.ਐੱਫ. ਤੋਂ ਕਰਜ਼ਾ ਲਿਆ ਸੀ। ਮਾਹਰਾਂ ਦਾ ਕਹਿਣਾ ਹੈ ਕਿ ਆਈ.ਐੱਮ.ਐੱਫ. ਕਰੰਸੀ ਦੀ ਵੈਲੀਊ ਘਟਾਉਣ ਲਈ ਕਹਿ ਸਕਦੀ ਹੈ। ਇਸ ਲਈ ਪਾਕਿਸਤਾਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਇਸ ਦੀ ਤਿਆਰੀ ਕਰ ਰਿਹਾ ਹੈ।
125 ਰੁਪਏ ਦੇ ਪਾਰ ਜਾ ਸਕਦਾ ਹੈ ਪਾਕਿਸਤਾਨ ਰੁਪਿਆ
ਸਟੈਂਡਰਡ ਚਾਰਟਰਡ ਬੈਂਕ ਦਾ ਅੰਦਾਜ਼ਾ ਹੈ ਕਿ ਸਾਲ ਦੇ ਆਖਿਰ ਤੱਕ ਪਾਕਿਸਤਾਨ ਦੀ ਕਰੰਸੀ ਦੀ ਕੀਮਤ 125 ਰੁਪਏ ਤੱਕ ਡਿੱਗ ਸਕਦੀ ਹੈ। ਹਾਲਾਂਕਿ ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਐੱਸ.ਬੀ.ਆਈ. ਨੇ ਕੀਮਤ ਨਹੀਂ ਘਟਾਈ। ਡਾਲਰ ਦੀ ਮੰਗ ਬਹੁਤ ਜ਼ਿਆਦਾ ਵਧਣ ਕਾਰਨ ਪਾਕਿਸਤਾਨੀ ਕਰੰਸੀ ਕਮਜ਼ੋਰ ਹੋਈ ਹੈ। ਐੱਸ.ਬੀ.ਪੀ. ਨੇ ਦਖ਼ਲਅੰਦਾਜ਼ੀ ਨਹੀਂ ਕੀਤੀ ਅਤੇ ਇਸ ਨੂੰ ਡਿੱਗਣ ਦਿੱਤਾ।
ਚੀਨ ਕੋਲੋਂ ਮੰਗੀ ਸਹਾਇਤਾ
ਪਾਕਿਸਤਾਨੀ ਰੁਪਏ ਨੂੰ ਲਗਾਤਾਰ ਡਿੱਗਣ ਤੋਂ ਰੋਕਣ ਲਈ ਪਾਕਿ ਨੇ ਆਪਣੇ ਪੁਰਾਣੇ ਦੋਸਤ ਚੀਨ ਤੋਂ ਸਹਾਇਤਾ ਮੰਗੀ ਹੈ। ਇਸ ਤਰ੍ਹਾਂ ਇਸ ਲਈ ਹੈ ਕਿ ਜੇਕਰ ਪਾਕਿਸਤਾਨ ਨੇ ਹੁਣ ਵੀ ਰੁਪਏ ਦੀ ਕੀਮਤ ਵਿਚ ਸੁਧਾਰ ਲਿਆਉਣ ਲਈ ਕੁਝ ਨਾ ਕੀਤਾ ਤਾਂ ਉਸ ਲਈ ਆਉਣ ਵਾਲਾ ਸਮਾਂ ਕਾਫੀ ਮੁਸ਼ਕਲ ਹੋ ਸਕਦਾ ਹੈ। ਪਾਕਿਸਤਾਨ ਆਪਣੇ ਆਯਾਤ ਨੂੰ ਘਟਾਉਣ 'ਤੇ ਜ਼ੋਰ ਦੇਣਾ ਚਾਹੁੰਦਾ ਹੈ ਅਤੇ ਨਿਰਯਾਤ ਨੂੰ ਵਧਾਉਣਾ ਚਾਹੁੰਦਾ ਹੈ।
20 ਲੱਖ ਕਰੋੜ ਰੁਪਏ(ਭਾਰਤੀ ਰੁਪਏ ਅਨੁਸਾਰ) ਦੀ ਅਰਥਵਿਵਸਥਾ ਵਾਲੇ ਪਾਕਿਸਤਾਨ ਦਾ ਚਾਲੂ ਖਾਤੇ ਦਾ ਘਾਟਾ(ਸੀ.ਏ.ਡੀ.) ਜੀ.ਡੀ.ਪੀ. ਦੇ 5.3% ਤੱਕ ਪਹੁੰਚ ਗਿਆ ਹੈ। ਵਿਦੇਸ਼ੀ ਮੁਦਰਾ ਭੰਡਾਰ ਸਿਰਫ 10 ਅਰਬ ਡਾਲਰ ਰਹਿ ਗਿਆ ਹੈ। ਇਹ ਤਿੰਨ ਸਾਲ ਵਿਚ ਸਭ ਤੋਂ ਘੱਟ ਹੈ ਅਤੇ ਇਸ ਨਾਲ ਸਿਰਫ ਦੋ ਮਹੀਨੇ ਦਾ ਆਯਾਤ ਕੀਤਾ ਦਾ ਸਕਦਾ ਹੈ।
ਪਿਛਲੇ 6 ਮਹੀਨਿਆਂ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਕਰੰਸੀ ਦਾ ਪ੍ਰਦਰਸ਼ਨ
ਪਾਕਿਸਤਾਨ - 14.00 %
ਫਿਲੀਪੀਨਜ਼ ਪੀਸੋ - 5.32%
ਭਾਰਤੀ ਰੁਪਏ - 4.73%
ਇੰਡੋਨੇਸ਼ੀਆ ਰੁਪਿਆ - 2.80%
ਚਾਈਨੀਜ਼ ਯੁਆਨ - 3.32%
ਦ.ਕੋਰੀਆਈ ਵਾਨ - 1.55%
ਤਾਈਵਾਨ ਡਾਲਰ- 0.66%
ਭਾਰਤ 'ਤੇ ਵੀ ਪਵੇਗਾ ਅਸਰ
ਪਾਕਿਸਤਾਨ ਮੁੱਖ ਤੌਰ 'ਤੇ ਕੱਪੜਾ ਅਤੇ ਚੌਲ ਦੀ ਬਰਾਮਦ 'ਚ ਭਾਰਤ ਨੂੰ ਟੱਕਰ ਦਿੰਦਾ ਹੈ। ਕੁਝ ਹੱਦ ਤੱਕ ਸੀਮੈਂਟ ਅਤੇ ਇੰਜੀਨੀਅਰਿੰਗ 'ਚ ਵੀ ਭਾਰਤ ਦਾ ਮੁਕਾਬਲਾ ਕਰਦਾ ਹੈ। ਘੱਟ ਵਿਕਸਤ ਦੇਸ਼ ਹੋਣ ਕਾਰਨ ਪਾਕਿਸਤਾਨ ਤੋਂ ਆਯਾਤ 'ਤੇ ਯੂਰੋਪ 'ਚ ਕੋਈ ਡਿਊਟੀ ਨਹੀਂ ਲੱਗਦੀ ਜਦੋਂਕਿ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਭਾਰਤ ਤੋਂ ਆਯਾਤ 'ਤੇ ਯੂਰਪ 'ਚ ਡਿਊਟੀ ਲੱਗਦੀ ਹੈ। ਕਰੰਸੀ ਸਸਤੀ ਹੋਣ ਕਾਰਨ ਪਾਕਿਸਤਾਨ ਦੀ ਬਰਾਮਦ ਵਧੇਰੇ ਪ੍ਰਤੀਯੋਗੀ ਹੋ ਸਕਦੀ ਹੈ।
ਪਾਕਿਸਤਾਨ ਤੋਂ 8 ਗੁਣਾ ਵੱਡੀ ਭਾਰਤ ਦੀ ਜੀ.ਡੀ.ਪੀ.
ਸਕੇਲ ਭਾਰਤ ਪਾਕਿਸਤਾਨ
ਜੀ.ਡੀ.ਪੀ. 160 20 ਲੱਖ ਕਰੋੜ
ਸੀ.ਏ.ਡੀ. 1.5% 5.3%(ਜੀ.ਡੀ.ਪੀ. ਦੇ ਮੁਕਾਬਲੇ)
ਵਿਦੇਸ਼ੀ ਮੁਦਰਾ ਭੰਡਾਰ 412 10 ਅਰਬ ਡਾਲਰ
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 11 ਮਹੀਨੇ ਦੇ ਆਯਾਤ ਲਈ ਕਾਫੀ ਹੈ ਜਦੋਂਕਿ ਪਾਕਿਸਤਾਨ ਕੋਲ ਸਿਰਫ ਦੋ ਮਹੀਨੇ ਲਾਇਕ ਵਿਦੇਸ਼ੀ ਮੁਦਰਾ ਹੈ।)
ਬਿਨ੍ਹਾਂ ਕਿਸੇ ਰਿਸਰਚ ਦੇ RBI ਨੇ ਲਗਾਇਆ ਬਿਟਕੁਆਇਨ ਵਰਗੀ ਵਰਚੁਅਲ ਕਰੰਸੀ 'ਤੇ ਬੈਨ
NEXT STORY