ਨਵੀਂ ਦਿੱਲੀ - ਹਵਾਈ ਸਫ਼ਰ ਦੀ ਗੱਲ ਕਰਦਿਆਂ ਹੀ ਹਰ ਵਿਅਕਤੀ ਦੇ ਦਿਮਾਗ ਵਿਚ ਬੱਦਲਾਂ ਵਿਚ ਇਕ ਸੁਖ਼ਦ ਸਫ਼ਰ ਦਾ ਅਹਿਸਾਸ ਹੋਣ ਲਗਦਾ ਹੈ। ਪਰ ਇਸ ਦੇ ਪਿੱਛੇ ਇਕ ਕੜਵਾ ਸੱਚ ਇਹ ਵੀ ਲੁੱਕਿਆ ਹੈ ਕਿ ਇਸ ਹਵਾਈ ਸਫ਼ਰ ਦਰਮਿਆਨ ਯਾਤਰੀਆਂ ਨੂੰ ਆਪਣਾ ਕੀਮਤੀ ਸਮਾਨ ਜਾਂ ਤਾਂ ਵਾਪਸ ਨਹੀਂ ਮਿਲਦਾ ਜਾਂ ਫਿਰ ਸਹੀ ਅਵਸਥਾ ਵਿਚ ਨਹੀਂ ਮਿਲਦਾ। ਹਵਾਈ ਸਫ਼ਰ ਯਾਤਰਾ ਦਰਮਿਆਨ ਯਾਤਰੀਆਂ ਨੂੰ ਏਅਰ ਪੋਰਟ ਅਥਾਰਟੀ ਦੇ ਅਧਿਕਾਰੀਆਂ ਨਾਲ ਉਲਝਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਟਮਰ ਸਰਵਿਸ ਵੀ ਸਹੀ ਢੰਗ ਨਾਲ ਉਪਲੱਬਧ ਨਹੀਂ ਹੁੰਦੀ ਹੈ। 35 ਫ਼ੀਸਦੀ ਯਾਤਰੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਉਨ੍ਹਾਂ ਦਾ ਸਮਾਨ ਵਾਪਸ ਨਹੀਂ ਮਿਲਿਆ ਜਾਂ ਫਿਰ ਦੇਰ ਨਾਲ ਮਿਲਿਆ। ਕੁਝ ਯਾਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਸਮਾਨ ਸਹੀ ਅਵਸਥਾ ਵਿਚ ਨਹੀਂ ਮਿਲਿਆ।
ਇਕ ਚੌਥਾਈ ਯਾਤਰੀਆਂ ਨੇ ਆਪਣਾ ਸਮਾਨ ਗੁੰਮ ਹੋਣ ਜਾਂ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਇਲਾਵਾ ਕਈ ਯਾਤਰੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਆਪਣਾ ਸਮਾਨ ਟੁੱਟਿਆ ਜਾਂ ਸਹੀ ਹਾਲਤ ਵਿਚ ਨਹੀਂ ਮਿਲਿਆ।
ਯਾਤਰੀਆਂ ਨੇ ਕਸਟਮਰ ਕੇਅਰ ਸਰਵਿਸ ਨੂੰ ਲੈ ਕੇ ਅਣਗਹਿਲੀ ਵਾਲਾ ਰਵੱਈਆ ਦੱਸਿਆ ਹੈ। ਸਿਰਫ਼ 15 ਫ਼ੀਸਦੀ ਯਾਤਰੀਆਂ ਨੇ ਕਸਟਮਰ ਸਰਵਿਸ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਯਾਤਰੀਆਂ ਨੇ ਕਿਹਾ ਕਿ ਏਅਰ ਪੋਰਟ ਅਥਾਰਟੀ ਨੂੰ ਕੇਅਰ ਸਰਵਿਸ ਵਿਚ ਕੁਝ ਬਦਲਾਅ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਾਰੋਬਾਰ ਵਿਚ ਸੁਧਾਰ,ਘੱਟ ਹੋਏ ਦਿਵਾਲੀਆ ਹੋਣ ਦੇ ਮਾਮਲੇ
NEXT STORY