ਨਵੀਂ ਦਿੱਲੀ : ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਦੀ ਕੁਲ ਆਮਦਨੀ ਪਿਛਲੇ ਵਿੱਤੀ ਸਾਲ ’ਚ 23.15 ਫ਼ੀਸਦੀ ਵਧ ਕੇ 9,335.32 ਕਰੋੜ ਰੁਪਏ ਹੋ ਗਈ ਹੈ। ਕੰਪਨੀ ਰਜਿਸਟਰਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਇਸ ’ਚ ਪਤੰਜਲੀ ਫੂਡਜ਼ (ਪਹਿਲਾਂ ਰੁਚੀ ਸੋਇਆ) ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਅਤੇ ਸਮੂਹ ਦੀਆਂ ਹੋਰ ਇਕਾਈਆਂ ਤੋਂ ਕਮਾਈ ਸ਼ਾਮਲ ਹੈ।
ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
ਕਾਰੋਬਾਰ ਸੂਚਨਾ ਮੰਚ ਟਾਫਲਰ ਵੱਲੋਂ ਜੁਟਾਈ ਜਾਣਕਾਰੀ ਅਨੁਸਾਰ, ਵਿੱਤੀ ਸਾਲ 2023-24 ’ਚ ਪਤੰਜਲੀ ਆਯੁਰਵੇਦ ਦੀ ਹੋਰ ਕਮਾਈ 2,875.29 ਕਰੋੜ ਰੁਪਏ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 46.18 ਕਰੋੜ ਰੁਪਏ ਸੀ। ਸੰਚਾਲਨ ਤੋਂ ਇਸ ਦੀ ਕਮਾਈ (ਮੁੱਖ ਰੂਪ ਨਾਲ ਸ਼ੁੱਧ ਵਿਕਰੀ ਤੋਂ ਕਮਾਈ) ਪਿਛਲੇ ਵਿੱਤੀ ਸਾਲ ਲਈ 14.25 ਫ਼ੀਸਦੀ ਘਟ ਕੇ 6,460.03 ਕਰੋੜ ਰੁਪਏ ਰਹੀ। ਪਤੰਜਲੀ ਆਯੁਰਵੇਦ ਵੱਲੋਂ ਇਕ ਜੁਲਾਈ, 2022 ਨੂੰ ਆਪਣੇ ਖੁਰਾਕੀ ਕਾਰੋਬਾਰ ਨੂੰ ਪਤੰਜਲੀ ਫੂਡਜ਼ ਨੂੰ ਟਰਾਂਸਫਰ ਕਰਨ ਨਾਲ ਮਾਲੀਆ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਨੋਦ ਕੁਮਾਰ ਹੋ ਸਕਦੇ ਨੇ ਇੰਡੀਅਨ ਬੈਂਕ ਦੇ ਨਵੇਂ MD ਤੇ CEO
NEXT STORY