ਨਵੀਂ ਦਿੱਲੀ : ਵਿੱਤੀ ਸੇਵਾ ਸੰਸਥਾਨ ਬਿਊਰੋ (ਐੱਫ. ਐੱਸ. ਆਈ. ਬੀ.) ਨੇ ਸ਼ਨੀਵਾਰ ਨੂੰ ਚੇਨਈ ਸਥਿਤ ਇੰਡੀਅਨ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਲਈ ਵਿਨੋਦ ਕੁਮਾਰ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਦੇ ਰੂਪ ’ਚ ਕੰਮ ਕਰ ਰਹੇ ਕੁਮਾਰ ਅਗਲੇ ਮਹੀਨੇ ਸੇਵਾਮੁਕਤ ਹੋ ਰਹੇ ਐੱਸ. ਐੱਲ. ਜੈਨ ਦਾ ਸਥਾਨ ਲੈਣਗੇ। ਦੱਸ ਦੇਈਏ ਕਿ ਐੱਫ. ਐੱਸ. ਆਈ. ਬੀ. ਨੇ ਚੋਣ ਪ੍ਰਕਿਰਿਆ ਦੇ ਨਤੀਜੇ ਦਾ ਐਲਾਨ ਕਰਦੇ ਹੋਏ ਇਕ ਬਿਆਨ ’ਚ ਕਿਹਾ ਕਿ ਬਿਊਰੋ ਨੇ ਐਤਵਾਰ ਨੂੰ 15 ਉਮੀਦਵਾਰਾਂ ਦਾ ਇੰਟਰਵਿਊ ਲਿਆ।
ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
ਇਸ ’ਚ ਅੱਗੇ ਕਿਹਾ ਗਿਆ ਕਿ ਬਿਊਰੋ ਵਿਨੋਦ ਕੁਮਾਰ ਦੇ ਪ੍ਰਦਰਸ਼ਨ, ਉਨ੍ਹਾਂ ਦੇ ਪੂਰਨ ਅਨੁਭਵ ਅਤੇ ਮੌਜੂਦਾ ਮਾਪਦੰਡਾਂ ਨੂੰ ਧਿਆਨ ’ਚ ਰੱਖਦੇ ਹੋਏ ਇੰਡੀਅਨ ਬੈਂਕ ’ਚ MD ਤੇ CEO ਅਹੁਦੇ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕਰਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ’ਚ ਬਿਊਰੋ ਨੇ ਇਸ ਅਹੁਦੇ ਲਈ ਆਸ਼ੀਸ਼ ਪਾਂਡੇ ਦੀ ਚੋਣ ਕੀਤੀ ਸੀ ਪਰ ਭਾਰਤੀ ਰਿਜ਼ਰਵ ਬੈਂਕ (RBI) ਨੇ ਉਨ੍ਹਾਂ ਦੇ ਨਾਮ ’ਤੇ ਕੁਝ ਇਤਰਾਜ਼ ਜਤਾਇਆ ਸੀ। ਇਸ ਲਈ ਬਿਊਰੋ ਨੇ ਪਾਂਡੇ ਦੇ ਸਥਾਨ ’ਤੇ ਇਕ ਨਵੇਂ ਵਿਅਕਤੀ ਨੂੰ ਚੁਣਨ ਲਈ ਇਕ ਨਵਾਂ ਇੰਟਰਵਿਊ ਆਯੋਜਿਤ ਕੀਤਾ। ਐੱਫ. ਐੱਸ. ਆਈ. ਬੀ. ਦੀ ਸਿਫਾਰਿਸ਼ ’ਤੇ ਆਖਰੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ਦੀ ਨਿਯੁਕਤ ਕਮੇਟੀ ਕਰੇਗੀ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੂਜੀ ਤਿਮਾਹੀ ’ਚ 26 ਲਿਸਟਿਡ ਰਿਐਲਿਟੀ ਕੰਪਨੀਆਂ ਦੀ ਬੰਪਰ ਵਿਕਰੀ, 35000 ਕਰੋੜ ਦੀਆਂ ਵੇਚੀਆਂ ਜਾਇਦਾਦਾਂ
NEXT STORY