ਮੁੰਬਈ-ਨਾਗਪੁਰ 'ਚ ਇਸ ਸਾਲ ਮਾਰਚ ਦੇ ਮਹੀਨੇ 'ਚ ਫੂਡ ਪਾਰਕ ਲਈ ਸੂਬਾ ਸਰਕਾਰ ਵੱਲੋਂ ਬਾਬਾ ਰਾਮਦੇਵ ਨੂੰ ਸਸਤੀ ਕੀਮਤ 'ਤੇ ਜ਼ਮੀਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਖਬਰ ਹੈ ਕਿ ਇਸ ਮਾਮਲੇ 'ਚ ਪਬਲਿਕ ਆਰ. ਟੀ. ਆਈ. ਡਾਕੂਮੈਂਟ ਬਣਾਉਣ 'ਚ ਮਦਦ ਕਰਨ ਵਾਲੇ 2 ਸੂਚਨਾ ਅਧਿਕਾਰੀਆਂ (ਪੀ. ਆਈ. ਓ.) ਦਾ ਇਕ ਹਫਤੇ ਬਾਅਦ ਹੀ ਤਬਾਦਲਾ ਕਰ ਦਿੱਤਾ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਅਧਿਕਾਰੀਆਂ ਨੂੰ ਆਰ. ਟੀ. ਆਈ. ਦਾ ਜਵਾਬ ਦੇਣ ਦੇ ਖਿਲਾਫ ਕੀਤੀ ਗਈ।
ਦੱਸਣਯੋਗ ਹੈ ਕਿ ਸੂਬਾ ਸਰਕਾਰ 'ਤੇ ਦੋਸ਼ ਹੈ ਕਿ ਉਸ ਨੇ ਬਾਬਾ ਦੀ ਕੰਪਨੀ ਨੂੰ 1 ਕਰੋੜ ਰੁਪਏ ਪ੍ਰਤੀ ਏਕੜ ਦੇ ਭਾਅ ਵਾਲੀ ਜ਼ਮੀਨ ਸਿਰਫ 25 ਲੱਖ ਰੁਪਏ ਏਕੜ ਦੇ ਭਾਅ 'ਚ ਦਿੱਤੀ ਸੀ। ਪਤੰਜਲੀ ਆਯੁਰਵੇਦ ਨਾਗਪੁਰ 'ਚ 600 ਏਕੜ ਜ਼ਮੀਨ 'ਚ ਫੂਡ ਪਾਰਕ ਬਣਾਉਣਾ ਚਾਹੁੰਦੀ ਹੈ। ਸੀਨੀਅਰ ਅਧਿਕਾਰੀਆਂ ਅਤੇ ਵਿੱਤੀ ਸੁਧਾਰਾਂ ਦੇ ਮੁੱਖ ਸਕੱਤਰ ਵਿਜੈ ਕੁਮਾਰ ਨੇ 'ਪ੍ਰਾਈਸ ਵਾਰ' ਦੇ ਇਸ ਮੁੱਦੇ 'ਤੇ ਸਵਾਲ ਚੁੱਕਿਆ ਸੀ।
ਇਸ ਮਾਮਲੇ 'ਚ ਦਰਜ ਆਰ. ਟੀ. ਆਈ. ਦੇ ਜਵਾਬ 'ਚ ਜ਼ਮੀਨ ਦੇ ਪੈਸੇ ਘੱਟ ਕਰ ਕੇ ਪਤੰਜਲੀ ਨੂੰ ਫਾਇਦਾ ਪਹੁੰਚਾਉਣ ਦੀ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਹ ਜ਼ਮੀਨ ਮਹਾਰਾਸ਼ਟਰ ਏਅਰਪੋਰਟ ਡਿਵੈੱਲਪਮੈਂਟ ਕੰਪਨੀ (ਐੱਮ. ਏ. ਡੀ. ਸੀ.) ਨਾਲ ਜੁੜੀ ਹੈ।
ਦਰਜ ਆਰ. ਟੀ. ਆਈ. ਦੀਆਂ ਅਪੀਲਾਂ ਨੂੰ ਸਮੇਂ ਦੇ ਮੁੱਖ ਸੂਚਨਾ ਕਮਿਸ਼ਨਰ ਰਤਨਾਕਰ ਗਾਇਕਵਾੜ ਦੇ ਕੋਲ ਭੇਜਿਆ ਗਿਆ ਸੀ। ਉਨ੍ਹਾਂ ਉਦੋਂ ਐੱਮ. ਏ. ਡੀ. ਸੀ. ਮੁਖੀ ਵਿਸ਼ਵਾਸ ਪਾਟਿਲ ਨੂੰ ਸੰਮਨ ਭੇਜ ਕੇ ਸੁਣਵਾਈ ਦੌਰਾਨ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਇਸ ਤੋਂ 12 ਦਿਨਾਂ ਬਾਅਦ ਹੀ ਕੰਪਨੀ ਦੇ 2 ਸੂਚਨਾ ਅਧਿਕਾਰੀਆਂ ਦੇ ਤਬਾਦਲੇ ਦੀ ਸੂਚਨਾ ਆਈ। ਇਹ ਦੋਵੇਂ ਸੁਣਵਾਈ ਦੌਰਾਨ ਵੀ ਸ਼ਾਮਲ ਹੋਏ ਸਨ।
ਐੱਮ. ਏ. ਡੀ. ਸੀ. ਦੇ ਮਾਰਕੀਟਿੰਗ ਮੈਨੇਜਰ ਅਤੇ ਨਾਗਪੁਰ ਬ੍ਰਾਂਚ 'ਚ ਪੀ. ਆਈ. ਓ. ਅਤੁੱਲ ਠਾਕਰੇ ਦਾ ਤਬਾਦਲਾ ਮੁੰਬਈ ਮੁੱਖ ਦਫਤਰ 'ਚ ਅਤੇ ਮਾਰਕੀਟਿੰਗ ਮੈਨੇਜਰ ਸਮੀਰ ਗੋਖਲੇ ਨੂੰ ਮੁੰਬਈ ਤੋਂ ਨਾਗਪੁਰ ਬ੍ਰਾਂਚ 'ਚ ਭੇਜਿਆ ਗਿਆ, ਜਦੋਂਕਿ ਠਾਕਰੇ 4 ਸਾਲ ਤੋਂ ਆਪਣੇ ਅਹੁਦੇ 'ਤੇ ਸਨ, ਉਥੇ ਹੀ ਗੋਖਲੇ ਦੀ ਨਿਯੁਕਤੀ 4 ਮਹੀਨੇ ਪਹਿਲਾਂ ਹੀ ਹੋਈ ਸੀ। ਇਸ ਬਾਰੇ ਠਾਕਰੇ ਨੇ ਦੱਸਿਆ ਕਿ ਕੰਪਨੀ ਦੇ ਸਾਬਕਾ ਐੱਮ. ਡੀ. ਨੇ ਮੇਰੀ ਪ੍ਰਮੋਸ਼ਨ ਦੀ ਗੱਲ ਕਹੀ ਸੀ ਪਰ ਅਚਾਨਕ ਮੇਰਾ ਤਬਾਦਲਾ ਹੋ ਗਿਆ। ਉਥੇ ਹੀ ਗੋਖਲੇ ਕਹਿੰਦੇ ਹਨ ਕਿ ਤਬਾਦਲਾ ਪ੍ਰਬੰਧਕੀ ਕਾਰਨਾਂ ਕਰ ਕੇ ਕੀਤਾ ਗਿਆ ਹੈ।
ਆਧਾਰ ਸੈਂਟਰ ਸ਼ੁਰੂ ਕਰਨ 'ਚ ਟਾਰਗੇਟ ਤੋਂ ਕਾਫੀ ਪਿੱਛੇ ਰਹੇ ਗਏ ਹਨ ਬੈਂਕ
NEXT STORY