ਨਵੀਂ ਦਿੱਲੀ- ਡਿਜੀਟਲ ਪੇਮੈਂਟ ਕੰਪਨੀ ਪੇਟੀਐੱਮ ਦੇ ਬੋਰਡ ਨੇ ਇਸ ਸਾਲ ਅਕਤੂਬਰ-ਸਤੰਬਰ ਦੀ ਤਿਮਾਹੀ ਵਿਚ ਆਈ. ਪੀ. ਓ. ਜ਼ਰੀਏ 22,000 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ, ਇਸ ਸਬੰਧੀ ਸ਼ੁੱਕਰਵਾਰ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਬੈਠਕ ਹੋਈ ਸੀ। ਪੇਟੀਐੱਮ ਨਵੰਬਰ ਦੇ ਆਸਪਾਸ ਬਾਜ਼ਾਰ ਵਿਚ ਸੂਚੀਬੱਧ ਹੋਣ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਜੇਕਰ ਆਪਣੀ ਯੋਜਨਾ ਅਨੁਸਾਰ ਟੀਚਾ ਹਾਸਲ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋ ਸਕਦਾ ਹੈ।
ਇਸ ਆਈ. ਪੀ. ਓ. ਜ਼ਰੀਏ ਕੰਪਨੀ ਦੇ ਮੌਜੂਦਾ ਨਿਵੇਸ਼ਕਾਂ ਨੂੰ ਆਪਣੇ ਕੁਝ ਸ਼ੇਅਰ ਵੇਚਣ ਦਾ ਵੀ ਮੌਕਾ ਮਿਲੇਗਾ। ਪੇਟੀਐੱਮ ਵਿਚ ਅਲਬੀਬਾ ਦਾ ਐਂਟ ਗਰੁੱਪ (29.71 ਫ਼ੀਸਦੀ), ਸਾਫਟਬੈਂਕ ਵਿਜ਼ਨ ਫੰਡ (19.63 ਫ਼ੀਸਦੀ), ਸੈਫ ਪਾਰਟਨਰਸ (18.56 ਫ਼ੀਸਦੀ), ਵਿਜੇ ਸ਼ੇਖਰ ਸ਼ਰਮਾ (14.67 ਫ਼ੀਸਦੀ) ਹਿੱਸੇਦਾਰ ਹਨ। ਇਸ ਤੋਂ ਇਲਾਵਾ ਏ. ਜੀ. ਐੱਚ. ਹੋਲਡਿੰਗ, ਟੀ. ਰੋਵ ਪ੍ਰਾਈਸ ਤੇ ਡਿਸਕਵਰੀ ਕੈਪੀਟਲ ਅਤੇ ਬਰਕਸ਼ਾਇਰ ਹਾਥਵੇ ਕੋਲ ਕੰਪਨੀ ਵਿਚ ਕੁੱਲ ਮਿਲਾ ਕੇ 10 ਫ਼ੀਸਦੀ ਤੋਂ ਘੱਟ ਹਿੱਸੇਦਾਰੀ ਹੈ। ਪੇਟੀਐੱਮ ਦੇ ਆਈ. ਪੀ. ਓ. ਦੀ ਪ੍ਰਕਿਰਿਆ ਜੂਨ ਜਾਂ ਜੁਲਾਈ ਵਿਚ ਸ਼ੁਰੂ ਹੋ ਸਕਦੀ ਹੈ। ਮਾਰਗੇਨ ਸਟੈਨਲੀ ਇਸ ਆਈ. ਪੀ. ਓ. ਦਾ ਲੀਡ ਮੈਨੇਜਰ ਹੋ ਸਕਦਾ ਹੈ।
ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ : ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ 4.0 ਦਾ ਘੇਰਾ ਵਧਿਆ
NEXT STORY