ਨਵੀਂ ਦਿੱਲੀ - ਭਾਰਤ ਦੀ ਰੋਜ਼ਾਨਾ ਬਿਜਲੀ ਦੀ ਮੰਗ ਬੁੱਧਵਾਰ ਨੂੰ 220 ਗੀਗਾਵਾਟ ਦੇ ਜਾਦੂਈ ਅੰਕੜੇ 'ਤੇ ਪਹੁੰਚ ਗਈ ਹੈ। ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਇਹ ਇੱਕ ਦਿਨ ਦੀ ਸਭ ਤੋਂ ਵੱਡੀ ਮੰਗ ਹੈ। ਬਿਜਲੀ ਮੰਤਰਾਲੇ ਅਨੁਸਾਰ ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਦੌਰਾਨ ਦੇਸ਼ ਵਿੱਚ ਬਿਜਲੀ ਦੀ ਮੰਗ 220 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ ਸੀ। ਅਪ੍ਰੈਲ ਦੇ ਮਹੀਨੇ ਹੋਈ ਬੇਮੌਸਮੀ ਬਾਰਸ਼ ਕਾਰਨ ਮਈ ਦੇ ਮਹੀਨੇ ਵਿੱਚ ਬਿਜਲੀ ਦੀ ਮੰਗ ਸਿਖਰ ’ਤੇ ਪਹੁੰਚ ਗਈ।
ਅਜੌਕੇ ਸਮੇਂ ਵਿੱਚ ਦੇਸ਼ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਮਾਨਸੂਨ ਤੋਂ ਪਹਿਲਾਂ ਦੀਆਂ ਗਰਜਾਂ ਤੋਂ ਰਾਹਤ ਨਹੀਂ ਮਿਲਦੀ ਤਾਂ ਸਿਖਰ ਦੀ ਮੰਗ 220 GW ਦਾ ਅੰਕੜਾ ਪਾਰ ਕਰ ਸਕਦੀ ਹੈ। ਗਰਮੀਆਂ ਵਿੱਚ 220 ਗੀਗਾਵਾਟ ਦੀ ਸਿਖਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਿੱਡ ਦੀਆਂ ਤਿਆਰੀਆਂ ਕੀਤੀਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਇਤਿਹਾਸਕ ਤੌਰ 'ਤੇ ਬਿਜਲੀ ਦੀ ਉੱਚ ਮੰਗ ਦੀਆਂ ਸਥਿਤੀਆਂ ਵਿੱਚ ਤਾਪ ਬਿਜਲੀ ਘਰ ਚਲਾਉਣ ਲਈ ਅਪ੍ਰੈਲ-ਜੂਨ 2023 ਦੌਰਾਨ ਕੁੱਲ 222 ਮਿਲੀਅਨ ਟਨ ਕੋਲੇ ਦੀ ਜ਼ਰੂਰਤ ਪੈ ਸਕਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਬਿਜਲੀ ਮੰਤਰਾਲੇ ਦੁਆਰਾ ਲਗਾਏ ਗਏ ਇੱਕ ਅੰਦਾਜ਼ੇ ਅਨੁਸਾਰ ਘਰੇਲੂ ਕੋਲੇ ਦੀ ਉਪਲਬਧਤਾ 201 ਮਿਲੀਅਨ ਟਨ ਹੋਣ ਦੀ ਉਮੀਦ ਹੈ, ਜਦੋਂ ਕਿ ਕੁੱਲ ਮੰਗ 222 ਮਿਲੀਅਨ ਟਨ ਹੋਣ ਦੀ ਉਮੀਦ ਹੈ।
ਟੇਸਲਾ ਨੇ ਭਾਰਤ 'ਚ ਨਵੀਂ ਫੈਕਟਰੀ ਲਗਾਉਣ ਦਾ ਰੱਖਿਆ ਪ੍ਰਸਤਾਵ
NEXT STORY