ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਪੈਟਰੋਲ ਤੇ ਡੀਜ਼ਲ ਦੇ ਮੁੱਲ 'ਚ ਕਮੀ ਦਾ ਦੌਰ ਜਾਰੀ ਹੈ । ਅੱਜ ਦੋਵਾਂ ਈਂਧਣਾਂ ਦੇ ਮੁੱਲ 15 ਤੋਂ 16 ਪੈਸੇ ਹੋਰ ਘੱਟ ਗਏ ।
4 ਅਕਤੂਬਰ ਨੂੰ ਦੋਵਾਂ ਈਂਧਣਾਂ ਦੇ ਮੁੱਲ ਰਿਕਾਰਡ ਪੱਧਰ 'ਤੇ ਪਹੁੰਚ ਗਏ ਸਨ । ਉਸ ਸਮੇਂ ਦਿੱਲੀ 'ਚ ਪੈਟਰੋਲ ਦੇ ਮੁੱਲ 84 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਏ ਸਨ । ਉਸ ਦੇ ਮੁਕਾਬਲੇ ਪੈਟਰੋਲ ਅੱਜ 5.94 ਰੁਪਏ ਪ੍ਰਤੀ ਲਿਟਰ ਘਟ ਕੇ 78.06 ਰੁਪਏ ਰਹਿ ਗਿਆ ਹੈ ।
ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 91.34 ਰੁਪਏ ਦੇ ਸਿਖਰ ਤੋਂ ਉਤਰ ਕੇ 8.62 ਰੁਪਏ ਦੀ ਗਿਰਾਵਟ ਨਾਲ 83.72 ਰੁਪਏ ਪ੍ਰਤੀ ਲਿਟਰ ਰਹਿ ਗਿਆ । ਦਿੱਲੀ 'ਚ ਡੀਜ਼ਲ 75.69 ਰੁਪਏ ਦੇ ਰਿਕਾਰਡ ਦਰ ਦੇ ਮੁਕਾਬਲੇ 2.95 ਰੁਪਏ ਫਿਸਲ ਕੇ 72.74 ਰੁਪਏ ਪ੍ਰਤੀ ਲਿਟਰ ਰਹਿ ਗਿਆ । ਮੁੰਬਈ 'ਚ ਡੀਜ਼ਲ 80.10 ਰੁਪਏ ਤੋਂ 3.88 ਰੁਪਏ ਘਟ ਕੇ 76.22 ਰੁਪਏ ਪ੍ਰਤੀ ਲਿਟਰ ਹੈ । ਦਿੱਲੀ ਤੋਂ ਨੋਇਡਾ 'ਚ ਦੋਵਾਂ ਈਂਧਣਾਂ 'ਤੇ ਵੈਟ ਘੱਟ ਹੋਣ ਨਾਲ ਉਥੇ ਇਨ੍ਹਾਂ ਦੇ ਮੁੱਲ ਘੱਟ ਹਨ । ਨੋਇਡਾ 'ਚ ਪੈਟਰੋਲ 76.26 ਰੁਪਏ ਅਤੇ ਡੀਜ਼ਲ 70.92 ਰੁਪਏ ਪ੍ਰਤੀ ਲਿਟਰ ਹਨ । ਕੋਲਕਾਤਾ 'ਚ ਪੈਟਰੋਲ 81.08 ਅਤੇ ਚੇਨਈ 'ਚ 79.98 ਰੁਪਏ ਪ੍ਰਤੀ ਲਿਟਰ ਹੈ । ਡੀਜ਼ਲ ਦੇ ਮੁੱਲ ਕ੍ਰਮਵਾਰ 76.89 ਤੇ 74.60 ਰੁਪਏ ਪ੍ਰਤੀ ਲਿਟਰ ਹਨ ।
ਅਕਤੂਬਰ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਹੋਇਆ 1.55 ਫੀਸਦੀ ਵਾਧਾ
NEXT STORY