ਬਿਜ਼ਨੈੱਸ ਡੈਸਕ - ਬੀਤੇ ਲੱਗਭਗ ਇਕ ਹਫ਼ਤੇ ’ਚ ਪੈਟਰੋਲੀਅਮ ਕੰਪਨੀਆਂ ਵੱਲੋਂ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਵਾਧਾ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ 5 ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ’ਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਇਸ ਵਾਧਾ ਤੋਂ ਬਾਅਦ ਪੈਟਰੋਲੀਅਮ ਕੰਪਨੀਆਂ ਦੇ ਸ਼ੇਅਰਾਂ ’ਚ 3 ਫੀਸਦੀ ਤੋਂ ਜ਼ਿਆਦਾ ਦੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਇਸ ਦੀ ਵਜ੍ਹਾ ਨਾਲ ਇਨ੍ਹਾਂ ਕੰਪਨੀਆਂ ਨੇ ਸਾਂਝੇ ਤੌਰ ’ਤੇ ਕੁਝ ਹੀ ਘੰਟਿਆਂ ’ਚ ਲੱਗਭਗ 12,400 ਕਰੋੜ ਰੁਪਏ ਕਮਾ ਲਏ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਕੰਪਨੀਆਂ ਦੇ ਮੁਲਾਂਕਣ ’ਚ ਵਾਧਾ ਹੋ ਗਿਆ ਹੈ। ਮੁਲਾਂਕਣ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਫਾਇਦਾ ਆਈ. ਓ. ਸੀ. ਐੱਲ. ਨੂੰ ਹੋਇਆ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਭਾਰਤ ਪੈਟਰੋਲੀਅਮ
ਭਾਰਤ ਪੈਟਰੋਲੀਅਮ ਦੇ ਸ਼ੇਅਰਾਂ ’ਚ ਕਾਰੋਬਾਰੀ ਸੈਸ਼ਨ ਦੌਰਾਨ 3.09 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਬਾਅਦ ਕੰਪਨੀ ਦਾ ਸ਼ੇਅਰ 289.55 ਰੁਪਏ ਦੇ ਨਾਲ ਦਿਨ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਵੈਸੇ ਇਕ ਦਿਨ ਪਹਿਲਾਂ ਕੰਪਨੀ ਦਾ ਸ਼ੇਅਰ 280.85 ਰੁਪਏ ਦੇ ਨਾਲ ਬੰਦ ਹੋਇਆ ਸੀ। ਕੰਪਨੀ ਦਾ ਸ਼ੇਅਰ 2.40 ਫੀਸਦੀ ਦੀ ਤੇਜ਼ੀ ਨਾਲ 287.60 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਜੇਕਰ ਗੱਲ ਮੁਲਾਂਕਣ ਦੀ ਕਰੀਏ ਤਾਂ ਇਕ ਦਿਨ ਪਹਿਲਾਂ ਕੰਪਨੀ ਦਾ ਮਾਰਕੀਟ ਕੈਪ 1,21,845.90 ਕਰੋੜ ਰੁਪਏ ਸੀ, ਜੋ ਕਾਰੋਬਾਰੀ ਸੈਸ਼ਨ ਦੌਰਾਨ ਵਧ ਕੇ 1,25,620.37 ਕਰੋੜ ਰੁਪਇਆ ’ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਕੰਪਨੀ ਦੇ ਮੁਲਾਂਕਣ ’ਚ 3,774.47 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ
ਦੇਸ਼ ਦੀਆਂ ਵੱਡੀਆਂ ਪੈਟਰੋਲੀਅਮ ਕੰਪਨੀਆਂ ’ਚ ਸ਼ੁਮਾਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ. ਐੱਲ.) ਦੇ ਸ਼ੇਅਰਾਂ ’ਚ ਵੀ 3 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅੰਕੜਿਆਂ ਅਨੁਸਾਰ ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦੇ ਸ਼ੇਅਰ 3.18 ਫੀਸਦੀ ਦੀ ਤੇਜ਼ੀ ਨਾਲ 136.05 ਰੁਪਏ ’ਤੇ ਦਿਨ ਦੇ ਸਭ ਤੋਂ ਉੱਚੇ ਪੱਧਰ ’ਤੇ ਪੁਹੰਚ ਗਏ ਸਨ। ਵੈਸੇ ਇਕ ਦਿਨ ਪਹਿਲਾਂ ਕੰਪਨੀ ਦਾ ਸ਼ੇਅਰ 131.85 ਰੁਪਏ ’ਤੇ ਬੰਦ ਹੋਇਆ ਸੀ। ਕੰਪਨੀ ਦਾ ਸ਼ੇਅਰ 3.03 ਫੀਸਦੀ ਦੀ ਤੇਜ਼ੀ ਨਾਲ 135.85 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਗੱਲ ਮੁਲਾਂਕਣ ਦੀ ਕਰੀਏ ਤਾਂ ਇਕ ਦਿਨ ਪਹਿਲਾਂ ਕੰਪਨੀ ਦਾ ਮਾਰਕੀਟ ਕੈਪ 1,86,188.53 ਕਰੋੜ ਰੁਪਏ ਸੀ, ਜੋ ਕਿ ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੌਰਾਨ 1,92,119.45 ਕਰੋੜ ਰੁਪਏ ’ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਕੰਪਨੀ ਦੇ ਮੁਲਾਂਕਣ ’ਚ 5,930.92 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਭਾਵ ਐੱਚ. ਪੀ. ਸੀ. ਐੱਲ. ਦੇ ਸ਼ੇਅਰਾਂ ’ਚ ਵੀ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਹੈ। ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦੇ ਸ਼ੇਅਰਾਂ ’ਚ 3.52 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਬੀ. ਐੱਸ. ਈ. ਦੇ ਅੰਕੜਿਆਂ ਅਨੁਸਾਰ ਕੰਪਨੀ ਦਾ ਸ਼ੇਅਰ ਕਾਰੋਬਾਰੀ ਸੈਸ਼ਨ ਦੌਰਾਨ 371.85 ਰੁਪਏ ਦੇ ਦਿਨ ਦੇ ਪੀਕ ’ਤੇ ਪਹੁੰਚ ਗਿਆ ਸੀ, ਜਦੋਂ ਕਿ ਇਕ ਦਿਨ ਪਹਿਲਾਂ ਕੰਪਨੀ ਦਾ ਸ਼ੇਅਰ 359.20 ਰੁਪਏ ’ਤੇ ਦੇਖਣ ਨੂੰ ਮਿਲਿਆ ਸੀ। ਕੰਪਨੀ ਦਾ ਸ਼ੇਅਰ 3.45 ਫੀਸਦੀ ਦੀ ਤੇਜ਼ੀ ਨਾਲ 371.60 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਜੇਕਰ ਗੱਲ ਮੁਲਾਂਕਣ ਦੀ ਕਰੀਏ ਤਾਂ ਇਕ ਦਿਨ ਪਹਿਲਾਂ ਕੰਪਨੀ ਦਾ ਮਾਰਕੀਟ ਕੈਪ 76,431.38 ਕਰੋੜ ਰੁਪਏ ਸੀ, ਜੋ ਮੰਗਲਵਾਰ ਨੂੰ ਵਧ ਕੇ 79,123.07 ਕਰੋੜ ਰੁਪਏ ’ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਕੰਪਨੀ ਦੇ ਮੁਲਾਂਕਣ ’ਚ 2,691.69 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : Credit Card ਉਪਭੋਗਤਾਵਾਂ ਨੂੰ ਵੱਡਾ ਝਟਕਾ, ਇਨ੍ਹਾਂ ਪ੍ਰੀਮੀਅਮ ਕਾਰਡਾਂ 'ਤੇ ਘਟਾਏ ਫਾਇਦੇ; ਜੇਬ ਹੋਵੇਗੀ ਜ਼ਿਆਦਾ ਢਿੱਲੀ
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ 2025-26 ’ਚ 3 ਫੀਸਦੀ ਵਧੀ'
NEXT STORY