ਦੁਬਈ— ਜੇਕਰ ਤੁਸੀਂ ਲਗਾਤਾਰ ਮਹਿੰਗੇ ਹੋ ਰਹੇ ਪੈਟਰੋਲ ਅਤੇ ਡੀਜਲ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਆਉਂਣ ਵਾਲੇ ਦਿਨ੍ਹਾਂ 'ਚ ਤੁਹਾਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ। ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜਾਰ 'ਚ 60 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਚੁੱਕੀ ਹੈ। ਇਸ ਵਿਚ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ 'ਚੋਂ ਇਕ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਮਾਰਚ 2018 ਤੱਕ ਆਪੂਰਤੀ ਅਤੇ ਮਾਰਚ 2018 ਤੱਕ ਆਪੂਰਤੀ ਅਤੇ ਉਤਪਾਦਨ 'ਚ ਕਮੀ ਕਰਨ ਦਾ ਸਮਰਥਨ ਕੀਤਾ ਹੈ। ਇਸ ਨਾਲ ਆਉਣ ਵਾਲੇ ਦਿਨ੍ਹਾਂ 'ਚ ਕੱਚੇ ਤੇਲ ਦੀ ਕੀਮਤ ਹੋਰ ਵੱਧ ਸਕਦੀ ਹੈ।
ਇਸਦਾ ਸਿੱਧਾ ਅਸਰ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਰਤ 'ਚ ਇਧਨ ਦੀ ਕੀਮਤਾਂ ਹੁਣ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਤਾਬਕ ਹਰ ਦਿਨ ਬਦਲਦੀ ਹੈ। ਵਾਲ ਸਟ੍ਰੀਟ ਜਨਰਲ ਦੇ ਮੁਤਾਬਕ ਪ੍ਰਿੰਸ ਮੁਹੰਮਦ ਦੇ ਇਸ ਬਿਆਨ ਤੋਂ ਸੰਕੇਤ ਮਿਲਦੇ ਹਨ ਕਿ 30 ਨਵੰਬਰ ਨੂੰ ਹੋਣ ਵਾਲੀ ਓਪੈਕ ਦੀ ਮੀਟਿੰਗ 'ਚ ਇਕ ਬਾਰ ਫਿਰ ਤੋਂ ਕੱਚੇ ਤੇਲ ਦੇ ਉਤਪਾਦਨ 'ਤੇ ਕਟੌਤੀ ਕਰਨ 'ਤੇ ਸਹਿਮਤੀ ਬਨ ਸਕਦੀ ਹੈ। ਓਪੈਕ 'ਚ ਸ਼ਾਮਿਲ ਦੇਸ਼ਾਂ 'ਚ ਸਾਊਦੀ ਅਰਬ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਤੇਲ ਉਤਪਾਦਕ ਦੇਸ਼ ਹੈ।
ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੈਕ 'ਚ 14 ਦੇਸ਼ ਸ਼ਾਮਿਲ ਹੈ। ਇਨ੍ਹਾਂ 'ਚ ਇਰਾਕ, ਸਾਊਦੀ ਅਰਬ, ਕਤਰ, ਯੂ.ਈ.ਏ. ਅਲਜੀਰਿਆਂ ਅੰਗੋਲਾ, ਇਕਵਾਡੋਰ, ਕੁਵੈਤ, ਵੇਨੇਜੁਐਲਾ, ਲੀਬਿਆ ਅਤੇ ਨਾਈਜੀਰਿਆ ਵਰਗੇ ਦੇਸ਼ ਸ਼ਾਮਿਲ ਹਨ। ਜੇਕਰ ਓਪੈਕ ਦੇਸ਼ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ 'ਤੇ ਸਹਿਮਤ ਹੁੰਦੇ ਹਨ ਤਾਂ ਰੂਸ ਦੇ ਵੱਲੋਂ ਵੀ ਅਜਿਹਾ ਫੈਸਲਾ ਲਿਆ ਜਾ ਸਕਦਾ ਹੈ।
ਇੰਝ ਖੋਲ੍ਹੋ SBI, ICICI ਤੇ HDFC ਬੈਂਕ 'ਚ ਜ਼ੀਰੋ ਬੈਂਲਸ ਅਕਾਉਂਟ
NEXT STORY