ਜਲੰਧਰ (ਨਰੇਸ਼ ਅਰੋੜਾ) – ਆਰਗਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟ ਕੰਟਰੀਜ਼ ਯਾਨੀ ਓਪੇਕ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਰਮਿਆਨ ਕੱਚੇ ਤੇਲ ਦੀ ਸਪਲਾਈ ਵਧਾਏ ਜਾਣ ਨੂੰ ਲੈ ਕੇ ਹੋਏ ਸਮਝੌਤੇ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਨਾਲ ਜੂਝ ਰਹੀ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਦੋਹਾਂ ਪੱਖਾਂ ’ਚ ਹੋਏ ਸਮਝੌਤੇ ਤੋਂ ਬਾਅਦ ਵੀਰਵਾਰ ਨੂੰ ਕੱਚੇ ਤੇਲ ਦੇ ਰੇਟ ’ਚ 1.28 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਵੀਰਵਾਰ ਦੇਰ ਰਾਤ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੇ ਰੇਟ 73.52 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਤੋਂ ਪਹਿਲਾਂ 13 ਜੁਲਾਈ ਨੂੰ ਕੱਚੇ ਤੇਲ ਦੇ ਰੇਟ 76.49 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਸਨ ਅਤੇ ਪਿਛਲੇ ਦੋ ਦਿਨ ’ਚ ਕੱਚੇ ਤੇਲ ਦੇ ਰੇਟ ’ਚ ਤਿੰਨ ਡਾਲਰ ਪ੍ਰਤੀ ਬੈਰਲ ਦੀ ਨਰਮੀ ਆਈ ਹੈ। ਕੱਚਾ ਤੇਲ ਸਸਤਾ ਹੋਣ ਤੋਂ ਬਾਅਦ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੇ ਵਧਦੇ ਰੇਟ ’ਤੇ ਲਗਾਮ ਲੱਗਣ ਦੀ ਉਮੀਦ ਜਾਗੀ ਹੈ।
ਯੂ. ਏ. ਈ. ਅਤੇ ਦੁਬਈ ਦਰਮਿਆਨ ਵਿਵਾਦ ਹੱਲ ਹੋਇਆ
ਦਰਅਸਲ ਪਿਛਲੇ ਸਾਲ ਕੋਰੋਨਾ ਕਾਰਨ ਕੱਚੇ ਤੇਲ ਦੀ ਮੰਗ ਘੱਟ ਹੋਣ ਤੋਂ ਬਾਅਦ ਓਪੇਕ ਨੇ ਕੱਚੇ ਤੇਲ ਦੇ ਉਤਪਾਦਨ ’ਚ 10 ਮਿਲੀਅਨ ਬੈਰਲ ਰੋਜ਼ਾਨਾ ਦੀ ਕਮੀ ਕਰ ਦਿੱਤੀ ਸੀ ਅਤੇ ਹੁਣ ਹੌਲੀ-ਹੌਲੀ ਉਤਪਾਦਨ ਵਧਾਇਆ ਜਾ ਰਿਹਾ ਹੈ ਪਰ ਫਿਰ ਵੀ ਓਪੇਕ ਨੇ ਹਾਲੇ ਵੀ ਉਤਪਾਦਨ ’ਚ 5.8 ਮਿਲੀਅਨ ਬੈਰਲ ਰੋਜ਼ਾਨਾ ਦੀ ਕਮੀ ਹੋਈ ਹੈ। ਦੁਨੀਆ ਭਰ ’ਚ ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਯੂ. ਏ. ਈ. ਅਤੇ ਸਾਊਦੀ ਅਰਬ ਕੱਚੇ ਤੇਲ ਦੀ ਸਪਲਾਈ 2 ਮਿਲੀਅਨ ਬੈਰਲ ਰੋਜ਼ਾਨਾ ਵਧਾਉਣ ਦੇ ਪੱਖ ’ਚ ਸਨ ਪਰ ਦੋਹਾਂ ਦੇਸ਼ਾਂ ਦਰਮਿਆਨ ਇਕ ਬਿੰਦੂ ’ਤੇ ਟਕਰਾਅ ਸੀ।
ਇਹ ਵੀ ਪੜ੍ਹੋ: 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ
ਦੁਬਈ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਦੇ ਪ੍ਰਸਤਾਵ ਨੂੰ ਅਪ੍ਰੈਲ 2022 ਤੋਂ ਵਧਾ ਕੇ ਦਸੰਬਾਰ 2022 ਤੱਕ ਵਧਾਉਣ ਲਈ ਆਪਣੇ ਕੋਟੇ ਨੂੰ ਵਧਾਉਣ ਦੀ ਸ਼ਰਤ ਰੱਖ ਰਿਹਾ ਸੀ ਅਤੇ ਸਾਊਦੀ ਅਰਬ ਹੁਣ ਦੁਬਈ ਦੇ ਇਸ ਤਰਕ ਨਾਲ ਸਹਿਮਤ ਹੋ ਗਿਆ ਹੈ ਅਤੇ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਦੀ ਬੇਸ ਲਾਈਨ ਨੂੰ ਅਪ੍ਰੈਲ 2022 ਤੋਂ 3.65 ਮਿਲੀਅਨ ਬੈਰਲ ਰੋਜ਼ਾਨਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਬੇਸ ਲਾਈਨ 3.18 ਮਿਲੀਅਨ ਬੈਰਲ ਰੋਜ਼ਾਨਾ ਸੀ। ਯੂ. ਏ. ਈ. ਨੂੰ ਹਾਇਰ ਬੇਸ ਲਾਈਨ ਦਿੱਤੇ ਜਾਣ ਤੋਂ ਬਾਅਦ ਉਸ ਦਾ ਉਤਪਾਦਨ ਵਧੇਗਾ ਅਤੇ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਦਾ ਪ੍ਰਸਤਾਵ ਹੁਣ ਅਪ੍ਰੈਲ 2022 ਦੀ ਥਾਂ ਦਸੰਬਰ 2022 ਤੱਕ ਕਰ ਦਿੱਤਾ ਗਿਆ ਹੈ। ਇਸ ਪੂਰੇ ਵਿਵਾਦ ਦਰਮਿਆਨ ਰੂਸ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਉਹ ਛੇਤੀ ਤੋਂ ਛੇਤੀ ਕੱਚੇ ਤੇਲ ਦਾ ਉਤਪਾਦਨ ਵਧਾਉਣ ਦੇ ਪੱਖ ’ਚ ਸੀ ਅਤੇ ਉਸ ਨੇ ਦੋਹਾਂ ਪੱਖਾਂ ’ਚ ਸਮਝੌਤਾ ਕਰਵਾਇਆ ਹੈ। ਹਾਲਾਂਕਿ ਓਪੇਕ ਨੇ ਇਸ ਸਮਝੌਤੇ ਤੋਂ ਬਾਅਦ ਉਤਪਾਦਨ ਵਧਾਉਣ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ’ਤੇ ਬ੍ਰੇਕ ਲੱਗੇਗੀ।
ਇਹ ਵੀ ਪੜ੍ਹੋ: ਦਰਾਮਦ ਡਿਊਟੀ ਘਟਣ ਤੋਂ ਬਾਅਦ ਵੀ 6 ਫ਼ੀਸਦੀ ਤੱਕ ਮਹਿੰਗਾ ਹੋਇਆ ਪਾਮ ਤੇਲ
100 ਡਾਲਰ ’ਤੇ ਨਹੀਂ ਜਾਏਗਾ ਕੱਚਾ ਤੇਲ
ਦੁਬਈ ਅਤੇ ਯੂ. ਏ. ਈ. ’ਚ ਡੈੱਡਲਾਕ ਵਧਣ ਕਾਰਨ ਅਤੇ ਅਮਰੀਕਾ ’ਚ ਕੱਚੇ ਤੇਲ ਦਾ ਸਟਾਕ ਘੱਟ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੋਂ ਪਾਰ ਜਾਣ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ ਪਰ ਹੁਣ ਦੁਬਈ ਅਤੇ ਯੂ. ਏ. ਈ. ਦੇ ਦਰਮਿਆਨ ਸਮਝੌਤਾ ਹੋਣ ਅਤੇ ਓਪੇਕ ਦੇਸ਼ਾਂ ਵਲੋਂ ਉਤਪਾਦਨ ’ਚ ਕਟੌਤੀ ਦੇ ਫਾਰਮੂਲਾ ਤੈਅ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ 80 ਡਾਲਰ ਪ੍ਰਤੀ ਬੈਰਲ ਦੇ ਦਰਮਿਆਨ ਰਹਿ ਸਕਦੀਆਂ ਹਨ ਅਤੇ ਜੇ ਓਪੇਕ ਨੇ ਇਸ ਦਰਮਿਆਨ ਉਤਪਾਦਨ ’ਚ ਵਾਧੇ ਦਾ ਫੈਸਲਾ ਲਿਆ ਤਾਂ ਕੀਮਤਾਂ ਡਿੱਗ ਸਕਦੀਆਂ ਹਨ।
ਇਹ ਵੀ ਪੜ੍ਹੋ: ਮਾਨਸੂਨ ਦੀ ਵਿਗੜੀ ਚਾਲ ਦਾ ਖੇਤੀ ’ਤੇ ਅਸਰ, ਵਧ ਸਕਦੀ ਹੈ ਮਹਿੰਗਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੋਦੀ ਸਰਕਾਰ ਦੀ 'ਮੇਕ ਇਨ ਇੰਡੀਆ' ਨੂੰ ਝਟਕਾ, ਚੀਨ ਨਾਲ ਭਾਰਤ ਦਾ ਵਪਾਰ 62 ਫੀਸਦੀ ਵਧਿਆ
NEXT STORY