ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਐਂਡ ਮਹਾਰਾਸ਼ਟਰ ਓਆਪਰੇਟਿਵ ਬੈਂਕ (ਪੀ.ਐੱਮ.ਸੀ.) ਅਕਾਊਂਟ ਤੋਂ ਪੈਸੇ ਕੱਢਣ ਦੀ ਸੀਮਾ ਵਧਾ ਦਿੱਤੀ ਹੈ। ਪਹਿਲੇ ਛੇ ਮਹੀਨਿਆਂ 'ਚ ਪੀ.ਐੱਮ.ਸੀ. ਬੈਂਕ ਤੋਂ ਸਿਰਫ 1000 ਰੁਪਏ ਦੀ ਆਗਿਆ ਸੀ ਜਿਸ ਨੂੰ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ।
ਰਿਜ਼ਰਵ ਬੈਂਕ ਨੇ ਲਗਾਈ ਸੀ ਰੋਕ
ਦੱਸ ਦੇਈਏ ਕਿ ਰਿਜ਼ਰਵ ਬੈਂਕ ਨੇ 24 ਸਤੰਬਰ ਨੂੰ ਪੀ.ਐੱਸ.ਸੀ. ਬੈਂਕ 'ਤੇ 6 ਮਹੀਨੇ ਲਈ ਪ੍ਰਤੀਬੰਧ ਲਗਾ ਦਿੱਤਾ। ਇਸ ਦੇ ਮੁਤਾਬਕ ਪੀ.ਐੱਮ.ਸੀ. ਬੈਂਕ ਲੋਨ ਨਹੀਂ ਦੇ ਸਕੇਗਾ, ਨਾ ਹੀ ਪੁਰਾਣੇ ਲੋਨ ਰਨਿਊ ਕਰ ਸਕੇਗਾ। ਕੋਈ ਨਿਵੇਸ਼ ਨਹੀਂ ਕਰ ਸਕੇਗਾ ਨਾ ਹੀ ਕਰਜ਼ ਜਾਂ ਜਮ੍ਹਾ ਲੈ ਸਕੇਗਾ। ਖਾਤਾਧਾਰਕ 1000 ਰੁਪਏ ਤੋਂ ਜ਼ਿਆਦਾ ਨਹੀਂ ਕੱਢ ਸਕਣਗੇ।
ਬੈਂਕ ਦੇ ਮੁਅੱਤਲ ਐੱਮ.ਡੀ. ਦਾ ਦਾਅਵਾ, ਬੈਂਕ ਦੇ ਕੋਲ ਕਾਫੀ ਨਕਦੀ
ਬੈਂਕ ਦੇ ਮੁਅੱਤਲ ਐੱਮ.ਡੀ.ਜੁਆਏ ਥਾਮਸ ਨੇ ਦਾਅਵਾ ਕੀਤਾ ਹੈ ਕਿ ਬੈਂਕ ਦੇ ਕੋਲ ਕਾਫੀ ਨਕਦੀ ਹੈ ਅਤੇ ਲੋਕਾਂ ਦਾ ਪੈਸਾ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਦੇ ਸਾਰੇ ਲੋਨ ਸੁਰੱਖਿਅਤ ਹਨ। ਸਿਰਫ ਇਕ ਹੀ ਵੱਡਾ ਅਕਾਊਂਟ ਐੱਚ.ਡੀ.ਆਈ.ਐੱਲ. ਸੰਕਟ ਦਾ ਕਾਰਨ ਹੈ। ਥਾਮਸ ਨੇ ਕਿਹਾ ਕਿ ਸਾਡੇ ਕੋਲ ਕਾਫੀ ਨਕਦੀ ਹੈ। ਨਾਲ ਹੀ ਅਸੀਂ ਜੋ ਕਰਜ਼ ਦਿੱਤਾ ਹੈ ਉਸ ਦੇ ਬਦਲੇ 'ਚ ਵਿਕਲਪਿਕ ਪ੍ਰਤੀਭੂਤੀਆਂ ਹਨ। ਅਸੀਂ ਬਿਨ੍ਹਾਂ ਗਾਰੰਟੀ ਕੋਈ ਕਰਜ਼ ਨਹੀਂ ਦਿੰਦੇ ਹਾਂ ਅਤੇ ਸਾਡਾ ਕਰਜ਼ ਕਵਰੇਜ਼ ਅਨੁਪਾਤ ਹਮੇਸ਼ਾ 100-110 ਫੀਸਦੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਐੱਚ.ਡੀ.ਆਈ.ਐੱਲ. ਦੇ ਨਾਲ ਕੰਮ ਕਰ ਰਹੇ ਹਾਂ। ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੰਪਨੀ ਆਪਣੀਆਂ ਸੰਪਤੀਆਂ ਦੇ ਮੌਦਰੀਕਰਣ ਦੇ ਪਹਿਲੇ ਪੜ੍ਹਾਅ 'ਚ ਹੈ। ਇਸ ਵਜ੍ਹਾ ਨਾਲ ਅਸੀਂ ਕਹਿ ਰਹੇ ਹਾਂ ਕਿ ਛੇਤੀ ਸਮੱਸਿਆ ਦੂਰ ਹੋ ਜਾਵੇਗੀ।
ਫਿਲਹਾਲ ਪਿਆਜ਼ ਦੀਆਂ ਵਧੀਆਂ ਹੋਈਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਨਹੀਂ ਮਿਲਣ ਵਾਲੀ
NEXT STORY