ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਵਿੱਤੀ ਸਾਲ 2021-22 ਦੌਰਾਨ 3 ਗੁਣਾ ਜ਼ਿਆਦਾ ਯਾਨੀ 6,000 ਕਰੋੜ ਰੁਪਏ ਦੇ ਮੁਨਾਫੇ ਦੀ ਉਮੀਦ ਹੈ। ਬੈਂਕ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਦੇ ਬਾਵਜੂਦ 31 ਮਾਰਚ 2021 ਨੂੰ ਸਮਾਪਤ ਪਿਛਲੇ ਵਿੱਤੀ ਸਾਲ 2020-21 ਵਿਚ ਉਸ ਦਾ ਮੁਨਾਫਾ ਪੰਜ ਗੁਣਾ ਵੱਧ ਕੇ 2,022 ਕਰੋੜ ਰੁਪਏ ਰਿਹਾ।
ਪਿਛਲੇ ਵਿੱਤੀ ਸਾਲ 2019-20 ਦੌਰਾਨ ਬੈਂਕ ਦਾ ਮੁਨਾਫਾ 363.64 ਕਰੋੜ ਰੁਪਏ ਰਿਹਾ ਸੀ। ਪੀ. ਐੱਨ. ਬੀ. ਦੇ ਪ੍ਰਬੰਧਕ ਨਿਰਦੇਸ਼ਕ ਐੱਸ. ਐੱਸ. ਮਲਿਕ ਅਰਜੁਨ ਰਾਓ ਨੇ ਕਿਹਾ ਕਿ ਵਿੱਤੀ ਸਾਲ 2022 ਲਈ ਮੋਟੇ ਤੌਰ 'ਤੇ ਸਾਡਾ ਅਨੁਮਾਨ ਹੈ ਕਿ ਮੁਨਾਫਾ 6,000 ਕਰੋੜ ਰੁਪਏ ਤੋਂ ਘੱਟ ਨਹੀਂ ਹੋਵੇਗਾ। ਇਹ ਕਰਜ਼ ਗ੍ਰੋਥ ਅਤੇ ਅਰਥਵਿਵਸਥਾ ਵਿਚ ਮੰਗ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ, ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੀ ਸਮਾਪਤੀ ਤੋਂ ਬਾਅਦ ਹੀ ਕੋਈ ਸਹੀ ਅਨੁਮਾਨ ਲਾਇਆ ਜਾ ਸਕਦਾ ਹੈ। ਉਨ੍ਹਾਂ ਕਰਜ਼ ਗ੍ਰੋਥ ਨੂੰ ਲੈ ਕੇ ਕਿਹਾ ਕਿ ਆਰਥਿਕ ਵਿਕਾਸ ਦਰ ਦੇ 9.5 ਫ਼ੀਸਦੀ ਰਹਿਣ ਦੇ ਅਨੁਮਾਨ ਨਾਲ ਬੈਂਕਿੰਗ ਉਦਯੋਗ ਲਈ ਕਰਜ਼ ਵਾਧਾ ਵੀ 8-10 ਫ਼ੀਸਦੀ ਵਿਚਕਾਰ ਰਹਿ ਸਕਦਾ ਹੈ। ਰਾਓ ਨੇ ਕਿਹਾ, ''ਜੇਕਰ ਆਰਥਿਕ ਵਿਕਾਸ ਦਰ 9.5 ਫ਼ੀਸਦੀ ਰਹਿੰਦੀ ਹੈ ਅਤੇ ਜੂਨ ਅੰਤ ਤੱਕ ਕੋਵਿਡ ਦਾ ਪ੍ਰਭਾਵ ਘੱਟ ਹੁੰਦਾ ਹੈ ਤਾਂ ਸਾਨੂੰ 8 ਫ਼ੀਸਦੀ ਕਰਜ਼ ਗ੍ਰੋਥ ਰਹਿਣ ਦੀ ਉਮੀਦ ਹੈ।
ਵਿਜੇ ਮਾਲਿਆ ਨੂੰ ਵੱਡਾ ਝਟਕਾ, ਅਦਾਲਤ ਨੇ ਬੈਂਕਾਂ ਨੂੰ ਉਸਦੀ ਜਾਇਦਾਦ ਵੇਚਣ ਦੀ ਦਿੱਤੀ ਆਗਿਆ
NEXT STORY