ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖ਼ਾਤਾਧਾਰਕਾਂ ਨੂੰ ਧੋਖਾਧੜੀ ਤੋਂ ਬਚਾਉਣ ਲ਼ਈ ਵੱਡਾ ਕਦਮ ਚੁੱਕਿਆ ਹੈ। ਬੈਂਕ ਨੇ 5 ਲੱਖ ਅਤੇ ਇਸ ਤੋਂ ਵੱਧ ਦੀ ਰਾਸ਼ੀ ਦੇ ਚੈੱਕ ਭੁਗਤਾਨ ਲਈ Positive Pay System(PPS) ਲਾਜ਼ਮੀ ਕਰ ਦਿੱਤਾ ਹੈ। ਇਹ ਨਿਯਮ 5 ਅਪ੍ਰੈਲ ਤੋਂ ਲਾਗੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਹ ਵਿਵਸਥਾ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਦੇ ਚੈੱਕਾਂ ਲਈ ਲਾਗੂ ਹੋ ਰਹੀ ਸੀ। ਇਸ ਵਿਵਸਥਾ ਨੂੰ ਪਿਛਲੇ ਸਾਲ 5 ਅਪ੍ਰੈਲ ਨੂੰ ਲਾਗੂ ਕੀਤਾ ਗਿਆ ਸੀ। RBI ਨੇ Cheque Truncation System (CTS) ਲਈ ਅਗਸਤ 2020 ਵਿਚ ਪਾਜ਼ੇਟਿਵ ਪੇਅ ਵਿਵਸਥਾ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ 1 ਜਨਵਰੀ 2021 ਤੋਂ ਚੈੱਕ ਕਲੀਅਰਿੰਗ ਦੇ ਸਿਸਟਮ ਵਿਚ ਵੱਡਾ ਬਦਲਾਅ ਕਰਦੇ ਹੋਏ ਪਾਜ਼ੇਟਿਵ ਪੇਅ ਪ੍ਰਣਾਲੀ ਨੂੰ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ : ਹਵਾ 'ਚ ਫ਼ੇਲ੍ਹ ਹੋਈ ਪਟਨਾ ਜਾ ਰਹੀ SpiceJet ਫਲਾਈਟ ਦੀ ਬ੍ਰੇਕ! ਜਾਣੋ ਫਿਰ ਕੀ ਹੋਇਆ
ਪਾਜ਼ੇਟਿਵ ਪੇਅ ਸਿਸਟਮ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ(NPCI) ਨੇ ਵਿਕਸਿਤ ਕੀਤਾ ਹੈ। ਇਸ ਪ੍ਰਣਾਲੀ ਦੇ ਤਹਿਤ ਵੱਡੇ ਮੁੱਲ ਦੇ ਚੈੱਕ ਜਾਰੀ ਕਰਨ ਵਾਲੇ ਨੂੰ ਕੁਝ ਜ਼ਰੂਰੀ ਜਾਣਕਾਰੀ ਦੀ ਫਿਰ ਤੋਂ ਪੁਸ਼ਟੀ ਕਰਨੀ ਹੁੰਦੀ ਹੈ। ਭੁਗਤਾਨ ਤੋਂ ਪਹਿਲਾਂ ਚੈੱਕ ਕਲੀਅਰਿੰਗ ਦੇ ਸਮੇਂ ਚੈੱਕ ਵਿਚ ਮੌਜੂਦ ਜਾਣਕਾਰੀ ਨੂੰ ਕ੍ਰਾਸ-ਚੈੱਕ ਕੀਤਾ ਜਾਂਦਾ ਹੈ। ਇਸ ਵਿਚ ਖ਼ਾਤਾ ਸੰਖ਼ਿਆ, ਚੈੱਕ ਨੰਬਰ, ਚੈੱਕ ਅਲਫ਼ਾ ਕੋਡ, ਜਾਰੀ ਕਰਨ ਦੀ ਤਾਰੀਖ਼, ਰਾਸ਼ੀ ਅਤੇ ਲਾਭਪਾਤਰੀ ਦਾ ਨਾਂ) ਆਦਿ ਜਾਣਕਾਰੀ ਦੀ ਮੁੜ ਤੋਂ ਪੁਸ਼ਟੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Citi Group ਦੇ ਮੁਲਾਜ਼ਮਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਇਨ੍ਹਾਂ ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਕੀ ਹੈ ਪੀਪੀਐੱਸ(PPS)
ਪੀਐਨਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵੇਰਵੇ ਚੈੱਕ ਨੂੰ ਕਲੀਅਰਿੰਗ ਲਈ ਪੇਸ਼ ਕੀਤੇ ਜਾਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਬੈਂਕ ਨਾਲ ਸਾਂਝਾ ਕਰਨਾ ਹੋਵੇਗਾ। ਗਾਹਕ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, SMS ਬੈਂਕਿੰਗ ਜਾਂ ਆਪਣੀ ਹੋਮ ਬ੍ਰਾਂਚ ਰਾਹੀਂ ਜਾਣਕਾਰੀ ਸਾਂਝੀ ਕਰ ਸਕਦਾ ਹੈ। ਸਕਾਰਾਤਮਕ ਤਨਖਾਹ ਪ੍ਰਣਾਲੀ ਵਿੱਚ, ਬੈਂਕ ਦੁਆਰਾ ਚੈੱਕ ਦੇ ਮੁੱਖ ਵੇਰਵਿਆਂ ਦੀ ਮੁੜ ਪੁਸ਼ਟੀ ਕਰਨੀ ਪੈਂਦੀ ਹੈ। ਇਹ ਭੁਗਤਾਨ ਦੀ ਪ੍ਰਕਿਰਿਆ ਦੌਰਾਨ ਪੇਸ਼ ਕੀਤੇ ਗਏ ਚੈੱਕ ਨਾਲ ਕਰਾਸ-ਚੈੱਕ ਕੀਤਾ ਜਾਂਦਾ ਹੈ। PNB ਨੇ 1 ਜਨਵਰੀ, 2021 ਤੋਂ CTS ਲਈ 50,000 ਰੁਪਏ ਅਤੇ ਇਸ ਤੋਂ ਵੱਧ ਦੇ ਚੈੱਕਾਂ ਲਈ Pip ਦੀ ਸ਼ੁਰੂਆਤ ਕੀਤੀ
ਇਹ ਵੀ ਪੜ੍ਹੋ : ਨਿੱਕੀ ਹੇਲੀ ਨੇ ਪਾਕਿਸਤਾਨ 'ਤੇ ਸਾਧਿਆ ਨਿਸ਼ਾਨਾ , ਕਿਹਾ- ਅੱਤਵਾਦੀਆਂ ਦੇ ਇਸ ਗੜ੍ਹ ਨੂੰ ਨਹੀਂ ਮਿਲਣੀ ਚਾਹੀਦੀ ਮਦਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
NEXT STORY