ਮੁੰਬਈ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਫਰਾਡ ਮਾਮਲੇ ਨਾਲ ਜੁੜੀਆਂ ਕੁਝ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਪਤਾ ਲੱਗਿਆ ਹੈ ਕਿ ਬੈਂਕ ਦੇ ਕੁਝ ਕਰਮਚਾਰੀਆਂ ਨੇ ਵਿਦੇਸ਼ 'ਚ ਪ੍ਰਾਪਰਟੀ ਖਰੀਦ ਰੱਖੀ ਹੈ ਅਤੇ ਉੱਥੇ ਉਨ੍ਹਾਂ ਦੇ ਕੁਝ ਬੈਂਕ ਖਾਤੇ ਵੀ ਮੌਜੂਦ ਹਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਸੰਪਤੀ ਨੀਰਵ ਮੋਦੀ ਘੋਟਾਲੇ ਨਾਲ ਜੁੜੀ ਹੋ ਸਕਦੀ ਹੈ। ਪੀ.ਐੱਨ.ਬੀ. ਨੇ ਇਨ੍ਹਾਂ ਕਰਮਚਾਰੀਆਂ 'ਤੇ ਐਕਸ਼ਨ ਲੈਣ ਲਈ ਕਾਨੂੰਨੀ ਸਲਾਹ ਮੰਗੀ ਹੈ।
ਇਹ ਕਾਰਵਾਈ ਭ੍ਰਿਸ਼ਟ ਕਰਮਚਾਰੀਆਂ ਤੋਂ ਪੈਸਾ ਵਸੂਲ ਕਰਨ ਦੇ ਲਈ ਸ਼ੁਰੂ ਕੀਤੀ ਗਈ। ਸਰਕਾਰੀ ਏਜੰਸੀਆਂ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਸੀ ਕਿ ਬੈਂਕ ਦੇ ਕੁਝ ਕਰਮਚਾਰੀਆਂ ਨੇ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਈ ਹੈ ਅਤੇ ਉਨ੍ਹਾਂ ਨੇ ਵਿਦੇਸ਼ 'ਚ ਬੈਂਕ ਖਾਤੇ ਤੱਕ ਖੋਲ ਰੱਖੇ ਹਨ। ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ,' ਹਜੇ ਤੱਕ ਅਜਿਹੇ ਕੁਝ ਹੀ ਕਰਮਚਾਰੀਆਂ ਦੇ ਨਾਂ ਸਾਹਮਣੇ ਆਏ ਹਨ, ਪਰ ਫਰਾਡ 'ਚ ਜ਼ਿਆਦਾ ਕਰਮਚਾਰੀ ਵੀ ਸ਼ਾਮਿਲ ਹੋ ਸਕਦੇ ਹਨ। ਬੈਂਕ ਨੂੰ ਇਸ ਬਾਰੇ 'ਚ ਦੱਸਿਆ ਗਿਆ ਹੈ।'
ਇਕ ਹੋਰ ਸੂਤਰ ਨੇ ਦੱਸਿਆ, ' ਸੀ.ਬੀ.ਆਈ. ਅਤੇ ਈ.ਡੀ. ਵਰਗੀ ਜਾਂਚ ਏਜੰਸੀਆਂ ਦੇ ਕੋਲ ਦੇਸ਼ ਤੋਂ ਬਾਹਰ ਅਧਿਕਾਰ ਨਹੀਂ ਹੈ, ਇਸ ਲਈ ਉਹ ਪੈਸਾ ਰਿਕਵਰ ਨਹੀਂ ਕਰ ਪਾਉਣਗੇ। ਅਜਿਹੇ ਕਰਮਚਾਰੀਆਂ ਨਾਲ ਨਿਪਟਣ ਲਈ ਇਕ ਕਾਨੂੰਨੀ ਰਣਨੀਤੀ ਬਣਾਈ ਗਈ ਹੈ।'
ਬੈਂਕ ਨੇ ਨੀਰਵ ਮੋਦੀ ਕੇਸ ਦੇ ਫੋਰੈਂਸਿਕ ਆਡਿਟ ਦਾ ਕੰਮ ਬੀ.ਡੀ.ਓ. ਇੰਡੀਆ ਨੂੰ ਸੌਂਪਿਆ ਹੈ। ਇਕ ਬੈਂਕਰ ਨੇ ਦੱਸਿਆ ਕੀ ਪੀ.ਐੱਨ.ਬੀ. ਨੇ ਆਡਿਟ 'ਚ ਨੀਰਵ ਮੋਦੀ ਦੇ ਨਾਲ ਆਪਣੇ ਕਰਮਚਾਰੀਆਂ ਦੀ ਸੰਪਤੀ ਦੇ ਬਾਰੇ 'ਚ ਵੀ ਜਾਣਕਾਰੀ ਜੁਟਾਉਣ ਨੂੰ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਅਤੇ ਵਕੀਲ ਇਸ ਸਿਲਸਿਲੇ 'ਚ ਜ਼ਿਆਦਾਤਰ ਕੰਮ ਕਰ ਚੁੱਕੇ ਹਨ। ਹਾਲਾਂਕਿ , ਬੈਂਕ ਨੂੰ ਇਸ ਮਾਮਲੇ 'ਚ ਕੁਝ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਕੀਲ ਐੱਮ.ਜੇ.ਡੀ.ਐੱਮ. ਦੇ ਮੈਨੇਜਿੰਗ ਪਾਟਨਰ ਜਲੀਫੀਕਾਰ ਮੇਮਨ ਨੇ ਕਿਹਾ, ' ਕਥਿਤ ਭ੍ਰਿਸ਼ਟਾਚਾਰ ਦਾ ਪੈਸਾ ਕਿੱਥੇ ਰੱਖਿਆ ਹੈ, ਇਸਦਾ ਪਤਾ ਏਜੰਸੀਆਂ ਲਗਾ ਸਕਦੀਆਂ ਹਨ। ਉਸਦੇ ਬਾਅਦ ਪੀ.ਐੱਨ.ਬੀ. ਕੁਝ ਕਰਮਚਾਰੀ ਅਤੇ ਨੀਰਵ ਮੋਦੀ ਦੇ ਵਿਚ ਮਿਲੀਭੁਗਤ ਦੇ ਮਾਮਲੇ 'ਚ ਅਪਰਾਧਿਕ ਕੇਸ ਦਰਜ ਕਰਾ ਸਕਦਾ ਹੈ। ਬੈਂਕ ਇਹ ਕਹਿ ਸਕਦਾ ਹੈ ਕਿ ਇਸ ਮਿਲੀਭੁਗਤ ਦੇ ਚੱਲਦੇ ਉਸਦਾ ਨੁਕਸਾਨ ਹੋਇਆ।'
ਲੀਗਲ ਐਕਸਪਰਟਸ ਦਾ ਕਹਿਣਾ ਹੈ ਕਿ ਕਿਸੇ ਜਾਇਦਾਦ ਦਾ ਪਤਾ ਲਗਾਉਣਾ ਤਾਂ ਆਸਾਨ ਹੈ, ਪਰ ਰਿਕਵਰੀ ਮੁਸ਼ਕਲ ਹੁੰਦੀ ਹੈ। ਮੇਮਨ ਨੇ ਦੱਸਿਆ, ' ਅਜਿਹੇ ਕਥਿਤ ਭ੍ਰਿਸ਼ਟ ਲੋਗ ਵਿਦੇਸ਼ 'ਚ ਆਪਣੇ ਨਾਮ 'ਤੇ ਸੰਪਤੀ ਨਹੀਂ ਖਰੀਦਦੇ ਅਤੇ ਨਾ ਹੀ ਪੈਸਾ ਜਮ੍ਹਾਂ ਕਰਾਉਂਦੇ ਹਨ। ਇਸ ਲਈ ਉਨ੍ਹਾਂ ਦੀ ਰਿਕਵਰੀ ਆਸਾਨ ਨਹੀਂ ਹੁੰਦੀ। ਪੀ.ਐੱਨ.ਬੀ. ਨੂੰ ਅਦਾਲਤ 'ਚ ਇਹ ਸਾਬਤ ਕਰਨਾ ਹੋਵੇਗਾ ਕਿ ਇਨ੍ਹਾਂ ਕਰਮਚਾਰੀਆਂ ਨੇ ਬੈਂਕ ਦੇ ਖਿਲਾਫ ਅਪਰਾਧਿਕ ਸਾਜਿਸ਼ ਕੀਤੀ ਅਤੇ ਇਸ ਨਾਲ ਬੈਂਕ ਨੂੰ ਨੁਕਸਾਨ ਹੋਇਆ।'
ਸੀ.ਬੀ.ਆਈ. ਦੀ ਐੱਫ.ਆਈ.ਆਰ. 'ਚ ਨੀਰਵ ਮੋਦੀ, ਮੇਹੁਲ ਚੌਕਸੀ ਦੇ ਨਾਲ-ਨਾਲ ਪੀ.ਐੱਨ.ਬੀ. ਦੇ ਸੱਤ ਕਰਮਚਾਰੀ, ਫਾਇਰਸਟਾਰ ਇੰਟਰਨੈਸ਼ਨਲ ਅਤੇ ਗੀਤਾਂਜਲੀ ਜੇਮਜ਼ ਦੇ ਕਰਮਚਾਰੀਆਂ ਦੇ ਨਾਮ ਦਰਜ ਹਨ। ਜਾਂਚ ਕਰਨ ਵਾਲਿਆਂ ਨੂੰ ਸ਼ੱਕ ਹੈ ਕਿ ਨੀਰਵ ਮੋਦੀ ਦੇ ਕੁਝ ਸਾਬਕਾ ਕਰਮਚਾਰੀਆਂ ਨੇ ਰਾਉਂਡ ਟ੍ਰਿਪਿੰਗ 'ਚ ਮਦਦ ਕੀਤੀ ਹੋਵੇਗੀ।
ਇਸ ਮਾਮਲੇ ਤੋਂ ਜਾਣੂ ਇਕ ਅਧਿਕਾਰੀ ਨੇ ਕਿਹਾ,' ਸਾਬਕਾ ਕਰਮਚਾਰੀ ਅਚਾਨਕ ਦੇਸ਼ ਤੋਂ ਬਾਹਰ ਚੱਲੇ ਜਾਂਦੇ ਹਨ ਅਤੇ ਉੱਥੇ ਕੰਪਨੀ ਖੋਲ ਲੈਂਦੇ ਹਨ ਅਤੇ ਉਹ ਭਾਰਤੀ ਕੰਪਨੀ ਦੇ ਗਾਹਕਾਂ ਬਣ ਜਾਂਦੇ ਹਨ। ' ਨੀਰਵ ਮੋਦੀ ਦੀ ਕੰਪਨੀ ਦੇ ਮਾਮਲੇ 'ਚ ਅਜਿਹਾ ਹੋਇਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਾਲੇ ਧਨ ਨੂੰ ਦੇਸ਼ 'ਚ ਲਿਆਉਣ ਦੇ ਲਈ ਇਨ੍ਹਾਂ ਦੀ ਵਰਤੋਂ ਕੀਤੀ ਗਈ।'
ਨੌਕਰੀਆਂ ਪੈਦਾ ਕਰਨ ਲਈ ਕਾਫੀ ਨਹੀਂ 7.5 ਫੀਸਦੀ ਗਰੋਥ ਰੇਟ : ਰਘੁਰਾਮ ਰਾਜਨ
NEXT STORY