ਨਵੀਂ ਦਿੱਲੀ—ਈ.ਡੀ. ਨੇ ਪੋਂਜੀ ਘੋਟਾਲੇ ਨਾਲ ਜੁੜੇ ਇਕ ਮਾਮਲੇ 'ਚ 209 ਕਰੋੜ ਰੁਪਏ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ। ਇਹ ਮਾਮਲਾ ਕਰਨਾਟਕ ਦੇ ਆਈ.ਐੱਮ.ਏ. ਗਰੁੱਪ ਨਾਲ ਸੰਬੰਧਤ ਹੈ। ਕੇਂਦਰੀ ਏਜੰਸੀ ਨੇ ਕਿਹਾ ਕਿ ਉਸ ਦੇ ਬੇਂਗਲੁਰੂ ਸਥਿਤ ਦਫਤਰ ਨੇ ਧਨ ਸੋਧ ਰੋਕਥਾਮ ਐਕਟ (ਮਨੀ ਲਾਂਡਰਿੰਗ) ਦੇ ਤਹਿਤ 197 ਕਰੋੜ ਰੁਪਏ ਦੀ ਅਚਲ ਸੰਪਤੀ ਅਤੇ ਬੈਂਕ ਖਾਤਿਆਂ 'ਚ ਜਮ੍ਹਾ 12 ਕਰੋੜ ਰੁਪਏ ਨੂੰ ਕੁਰਕ ਦਾ ਅਸਥਾਈ ਆਦੇਸ਼ ਦਿੱਤਾ ਹੈ। ਉਸ ਨੇ ਕਿਹਾ ਕਿ ਕੁੱਲ 209 ਕਰੋੜ ਰੁਪਏ ਦੀ ਰਾਸ਼ੀ ਕੁਰਕ ਕੀਤੀ ਗਈ ਹੈ। ਏਜੰਸੀ ਨੇ ਹਾਲ ਹੀ 'ਚ ਆਈ.ਐੱਮ.ਏ. ਗਰੁੱਪ ਦੀਆਂ ਕੰਪਨੀਆਂ ਅਤੇ ਉਸ ਦੇ ਫਰਾਰ ਮੁੱਖ ਪ੍ਰਮੋਟਰ ਅਤੇ ਪ੍ਰਬੰਧ ਨਿਰਦੇਸ਼ਕ ਮੁਹੰਮਦ ਮੰਸੂਰ ਖਾਨ ਦੇ ਖਿਲਾਫ ਮਨੀ ਲਾਂਡਰਿੰਗ ਦੇ ਪ੍ਰਬੰਧਾਂ ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਇਆ ਸੀ। ਈ.ਡੀ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੋਸ਼ੀ ਕੰਪਨੀਆਂ ਅਤੇ ਉਸ ਦੇ ਨਿਰਦੇਸ਼ਕ ਪੋਂਜੀ ਯੋਜਨਾਵਾਂ ਦੇ ਰਾਹੀਂ ਆਮ ਲੋਕਾਂ ਦੇ ਨਾਲ ਧੋਖਾਧੜੀ ਕਰ ਧਨ ਸੋਧ ਦੇ ਦੋਸ਼ 'ਚ ਸ਼ਾਮਲ ਰਹੇ ਹਨ ਅਤੇ ਇਸ ਅਪਰਾਧ ਤੋਂ ਪ੍ਰਾਪਤ ਧਨ ਤੋਂ ਚਲ-ਅਚਲ ਸੰਪਤੀਆਂ ਬਣਾਈਆਂ। ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਹੈ।
ਪਾਕਿਸਤਾਨ 'ਚ 1,150 ਅਰਬ ਰੁਪਏ ਦਾ ਰੱਖਿਆ ਬਜਟ ਪਾਸ
NEXT STORY