ਨਵੀਂ ਦਿੱਲੀ— ਦੇਸ਼ 'ਚ ਪੈਟਰੋਲ ਦੀ ਕੀਮਤ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਘੱਟ ਹੋਈ ਜਦਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਸੱਤ ਪੈਸੇ ਸਸਤਾ ਹੋ ਕੇ 71.03 ਰੁਪਏ ਪ੍ਰਤੀ ਲਿਟਰ ਰਿਹਾ। ਡੀਜ਼ਲ 65.96 ਰੁਪਏ ਪ੍ਰਤੀ ਲਿਟਰ 'ਤੇ ਸਥਿਤ ਰਿਹਾ। ਪੈਟਰੋਲ ਦੀ ਕੀਮਤ ਕੋਲਕਾਤਾ ਅਤੇ ਮੁੰਬਈ 'ਚ ਵੀ ਸੱਤ-ਸੱਤ ਪੈਸੇ ਘਟੀ ਅਤੇ ਇੱਥੇ ਇਹ 73.10 ਰੁਪਏ ਅਤੇ 76.64 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਚ ਵਿਕਿਆ। ਚੇਨਈ 'ਚ ਪੈਟਰੋਲ ਛੇ ਪੈਸੇ ਸਸਤਾ ਹੋ ਕੇ 73.73 ਰੁਪਏ ਪ੍ਰਤੀ ਲਿਟਰ ਰਿਹਾ। ਡੀਜ਼ਲ ਦੀ ਕੀਮਤ ਕੋਲਕਾਤਾ 'ਚ 67.71 ਰੁਪਏ ਪ੍ਰਤੀ ਲਿਟਰ 'ਤੇ ਰਿਹਾ। ਮੁੰਬਈ ਅਤੇ ਚੇਨਈ 'ਚ ਇਹ 69.11 ਰੁਪਏ ਅਤੇ 69.72 ਰੁਪਏ ਪ੍ਰਤੀ ਲਿਟਰ ਵਿਕਿਆ।
ਕੋ-ਲੋਕੇਸ਼ਨ ਮਾਮਲਾ : ਸੇਬੀ ਦੇ ਹੁਕਮ ਨੂੰ ਚੁਣੌਤੀ ਦੇਵੇਗੀ NSE
NEXT STORY