ਨਵੀਂ ਦਿੱਲੀ— ਸੀਜ਼ਨ ਹੋਣ ਦੇ ਬਾਵਜੂਦ ਪੋਲਟਰੀ ਫਾਰਮਾਂ ਦਾ ਮੁਨਾਫਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਚਾਰਾ ਮਹਿੰਗਾ ਹੋਣ ਅਤੇ ਗਾਹਕਾਂ 'ਤੇ ਇਸ ਲਾਗਤ ਦਾ ਭਾਰ ਨਾ ਪਾਉਣ ਕਾਰਨ ਅਜਿਹਾ ਹੋ ਰਿਹਾ ਹੈ। ਫਸਲਾਂ ਦਾ ਸਮਰਥਨ ਮੁੱਲ ਵਧਣ ਕਾਰਨ ਮੱਕਾ ਅਤੇ ਸੋਇਆਬੀਨ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਗਈ ਹੈ, ਜਿਨ੍ਹਾਂ ਦਾ ਇਸਤੇਮਾਲ ਚਾਰੇ ਦੇ ਰੂਪ 'ਚ ਕੀਤਾ ਜਾਂਦਾ ਹੈ।
ਪੋਲਟਰੀ ਫਾਰਮਾਂ ਨੂੰ ਮੱਕਾ ਲਗਭਗ 2,000 ਰੁਪਏ ਪ੍ਰਤੀ ਕੁਇੰਟਲ 'ਚ ਪੈ ਰਿਹਾ ਹੈ। ਪਿਛਲੇ ਦੋ ਮਹੀਨਿਆਂ 'ਚ ਇਸ ਦੀ ਕੀਮਤ 21 ਫੀਸਦੀ ਤਕ ਵਧੀ ਹੈ, ਜਦੋਂ ਕਿ ਸਾਲ 2018 'ਚ ਇਸ ਦੀ ਕੀਮਤ 1,450-1,500 ਰੁਪਏ ਪ੍ਰਤੀ ਕੁਇੰਟਲ ਸੀ। ਸਰਕਾਰ ਨੇ ਇਸ ਸਾਲ ਐੱਮ. ਐੱਸ. ਪੀ. 19 ਫੀਸਦੀ ਵਧਾ ਕੇ 1,700 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ, ਜਿਸ ਕਾਰਨ ਦੇਸ਼ ਭਰ 'ਚ ਮੱਕਾ ਮਹਿੰਗਾ ਮਿਲ ਰਿਹਾ ਹੈ। ਆਂਧਰਾ ਪ੍ਰਦੇਸ਼ ਤੇ ਕਰਨਾਟਕ 'ਚ ਘੱਟ ਬਾਰਸ਼ ਹੋਣ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਕੀਟ ਦੇ ਹਮਲਿਆਂ ਕਾਰਨ ਫਸਲ ਬਰਬਾਦ ਹੋਣ ਨਾਲ ਇਸ ਦੀ ਕੀਮਤ 'ਚ ਤੇਜ਼ੀ ਆਈ ਹੈ।
ਉੱਥੇ ਹੀ ਸੋਇਆਬੀਨ ਦੀ ਕੀਮਤ ਵੀ 16 ਫੀਸਦੀ ਉਛਲ ਕੇ ਪੰਜ ਸਾਲਾਂ ਦੇ ਉੱਚੇ ਪੱਧਰ 3,964 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ ਤਕ ਪਹੁੰਚ ਚੁੱਕੀ ਹੈ। ਇਸ ਦੀ ਵਜ੍ਹਾ ਵੀ ਐੱਮ. ਪੀ. ਐੱਸ. ਵਧਣਾ ਤੇ ਮੰਡੀ 'ਚ ਆਮਦ ਘਟ ਹੋਣਾ ਹੈ। ਸਰਕਾਰ ਨੇ ਇਸ ਸਾਲ ਸੋਇਆਬੀਨ ਦਾ ਐੱਮ. ਐੱਸ. ਪੀ. 11 ਫੀਸਦੀ ਵਧਾ ਕੇ 3,399 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਇਸ ਵਜ੍ਹਾ ਨਾਲ ਪੋਲਟਰੀ ਫਾਰਮਾਂ ਨੂੰ ਹੁਣ ਚਾਰਾ ਮਹਿੰਗਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਲਾਗਤ 15-16 ਫੀਸਦੀ ਵਧ ਗਈ ਹੈ। ਜੇਕਰ ਕੀਮਤਾਂ 'ਚ ਇਹ ਰੁਖ਼ ਜਾਰੀ ਰਿਹਾ ਤਾਂ ਆਉਣ ਵਾਲੇ ਮਹੀਨਿਆਂ 'ਚ ਅੰਡੇ ਤੇ ਚਿਕਨ ਮਹਿੰਗੇ ਹੋ ਸਕਦੇ ਹਨ।
RBI ਕੋਲੋਂ ਕੇਂਦਰ ਨੂੰ 28 ਹਜ਼ਾਰ ਕਰੋੜ ਮਿਲਣ ਦੀ ਉਮੀਦ, ਪਹਿਲਾਂ ਮਿਲ ਚੁੱਕੇ ਹਨ 40 ਹਜ਼ਾਰ ਕਰੋੜ
NEXT STORY