ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ 9 ਫਰਵਰੀ ਨੂੰ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਦੀ ਬੈਠਕ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਅੰਤਰਿਮ ਬਜਟ 'ਤੇ ਚਰਚਾ ਕਰਨਗੇ। ਸੂਤਰਾਂ ਮੁਤਾਬਕ 9 ਫਰਵਰੀ ਦੀ ਬੋਰਡ ਬੈਠਕ ਵਿਚ ਵਰਤਮਾਨ ਵਿੱਤੀ ਸਾਲ ਲਈ ਅੰਤਰਿਮ ਲਾਭਅੰਸ਼ ਦੀ ਸਰਕਾਰ ਦੀ ਬੇਨਤੀ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
40 ਹਜ਼ਾਰ ਕਰੋੜ ਰੁਪਏ ਦਾ ਹੋ ਚੁੱਕਾ ਹੈ ਭੁਗਤਾਨ
ਕੇਂਦਰੀ ਬੈਂਕ ਦੀ ਪਹਿਲੀ ਛਿਮਾਹੀ ਦੀ ਸਥਿਤੀ ਦੇ ਅਧਾਰ 'ਤੇ ਸਰਕਾਰ ਨੂੰ ਵਰਤਮਾਨ ਵਿੱਤੀ ਸਾਲ 'ਚ ਰਿਜ਼ਰਵ ਬੈਂਕ ਕੋਲੋਂ 28,000 ਕਰੋੜ ਰੁਪਏ ਅੰਤਰਿਮ ਲਾਭਅੰਸ਼ ਮਿਲਣ ਦੀ ਉਮੀਦ ਹੈ। ਰਿਜ਼ਰਵ ਬੈਂਕ ਚਾਲੂ ਵਿੱਤੀ ਸਾਲ ਲਈ 40,000 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਬੈਂਕ ਜੁਲਾਈ ਤੋਂ ਜੂਨ ਦੇ ਵਿੱਤੀ ਸਾਲ ਵਿਵਸਥਾ ਅਨੁਸਾਰ ਚਲਦਾ ਹੈ।
ਵਿੱਤੀ ਘਾਟੇ 'ਚ ਕੀਤਾ ਬਦਲਾਅ
ਬਜਟ ਤੋਂ ਬਾਅਦ ਦੀ ਇਸ ਰਿਵਾਇਤੀ ਬੈਠਕ ਅਜਿਹੇ ਸਮੇਂ ਹੋਵੇਗੀ ਜਦੋਂ ਸਰਕਾਰ ਨੇ ਵਿੱਤੀ ਘਾਟੇ ਦੇ ਟੀਚੇ ਵਿਚ ਥੋੜ੍ਹਾ ਪਰਿਵਰਤਨ ਕੀਤਾ ਹੈ। ਅੰਤਰਿਮ ਬਜਟ ਵਿਚ 5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਛੋਟ ਅਤੇ 12 ਕਰੋੜ ਕਿਸਾਨਾਂ ਲਈ ਆਮਦਨ ਸਮਰਥਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ 2 ਹੈਕਟੇਅਰ ਤੋਂ ਘੱਟ ਭੂਮੀ ਵਾਲੇ ਕਿਸਾਨਾਂ ਨੂੰ ਪ੍ਰਤੀ ਸਾਲ 6 ਹਜ਼ਾਰ ਰੁਪਏ ਦਿੱਤੇ ਜਾਣਗੇ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਅੱਜ ਫਿਰ ਦਿੱਤੀ ਰਾਹਤ, ਜਾਣੋ ਅੱਜ ਦਾ ਭਾਅ
NEXT STORY