ਨਵੀਂ ਦਿੱਲੀ - ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਲਗਾਤਾਰ 4 ਮਹੀਨਿਆਂ ਤੋਂ ਵਾਧਾ ਜਾਰੀ ਹੈ। ਲੋਕਾਂ ਦੀ ਪਰੇਸ਼ਾਨੀ ਤੋਂ ਬੇਪਰਵਾਹ ਸਰਕਾਰ ਨੇ ਇਸ ਮਹੀਨੇ ਫਿਰ ਗੈਸ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਇਸ ਸਾਲ ਸਿਲੰਡਰ ਦੀਆਂ ਕੀਮਤਾਂ ਵਿਚ ਹੁਣ ਤੱਕ 190 ਰੁਪਏ ਦਾ ਵਾਧਾ ਹੋ ਚੁੱਕਾ ਹੈ। ਰਸੋਈ ਗੈਸ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਆਰਥਿਕ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੈ। ਆਓ ਜਾਣਦੇ ਹਾਂ ਕਿਵੇਂ ਮਹਿਜ 9 ਮਹੀਨਿਆਂ ਵਿਚ ਹੀ ਸਰਕਾਰ ਕਿਸ ਅਨੁਪਾਤ ਨਾਲ ਵਧਾ ਰਹੀ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ...
ਇਹ ਵੀ ਪੜ੍ਹੋ: 1 ਸਤੰਬਰ ਤੋਂ ਹੋ ਰਹੇ ਹਨ ਕਈ ਜ਼ਰੂਰੀ ਬਦਲਾਅ, ਤੁਹਾਡੀ ਆਰਥਿਕ ਸਥਿਤੀ ਨੂੰ ਕਰਨਗੇ ਪ੍ਰਭਾਵਿਤ
ਮਹੀਨਾ ਕੀਮਤ 'ਚ ਵਾਧਾ ਪ੍ਰਤੀ ਸਿਲੰਡਰ ਕੀਮਤ(ਰੁਪਿਆ ਵਿਚ)
ਜਨਵਰੀ 694
4 ਫਰਵਰੀ 25 ਰੁਪਏ 719
15 ਫਰਵਰੀ 50 ਰੁਪਏ 769
25 ਫਰਵਰੀ 25 ਰੁਪਏ 794
1 ਮਾਰਚ 25 ਰੁਪਏ 819
1 ਅਪ੍ਰੈਲ -10 ਰੁਪਏ 809
1 ਜੁਲਾਈ 25 ਰੁਪਏ 834
17 ਅਗਸਤ 25.50 ਰੁਪਏ 859.50
1 ਸਤੰਬਰ 25 ਰੁਪਏ 884.5
ਮਈ ਅਤੇ ਜੂਨ 'ਚ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਅਪ੍ਰੈਲ ਵਿੱਚ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਸੀ। ਪਿਛਲੇ ਸੱਤ ਸਾਲਾਂ ਵਿੱਚ ਐਲਪੀਜੀ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੱਧ ਗਈਆਂ ਹਨ। ਇਸ ਦੀ ਕੀਮਤ 1 ਮਾਰਚ 2014 ਨੂੰ 410.50 ਰੁਪਏ ਸੀ, ਜੋ ਅੱਜ ਵਧ ਕੇ 884.50 ਰੁਪਏ ਹੋ ਗਈ ਹੈ। ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਸਿਲੰਡਰ 75 ਰੁਪਏ ਮਹਿੰਗਾ ਹੋ ਗਿਆ ਹੈ ਅਤੇ ਹੁਣ ਇਹ 1693 ਰੁਪਏ ਵਿੱਚ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ
ਦਿੱਲੀ 884.50
ਕੋਲਕਾਤਾ 911.00
ਮੁੰਬਈ 884.50
ਚੇਨਈ 900.50
ਇਹ ਵੀ ਪੜ੍ਹੋ: ਪੁਰਾਣੇ ਸਿੱਕੇ ਜਾਂ ਨੋਟਾਂ ਦੀ ਵਿਕਰੀ ਸਬੰਧੀ RBI ਨੇ ਜਾਰੀ ਕੀਤੀ ਜ਼ਰੂਰੀ ਸੂਚਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ
NEXT STORY