ਜਲੰਧਰ (ਇੰਟ) – ਚੀਨ ਦੇ ਉਦਯੋਗਾਂ ’ਚ ਉਤਪਾਦਨ ਅਜੇ ਵੀ ਪੱਟੜੀ ’ਤੇ ਨਹੀਂ ਪਰਤਿਆ ਹੈ। ਅਗਸਤ ’ਚ ਲਗਾਤਾਰ ਪੰਜਵੇਂ ਮਹੀਨੇ ਵੀ ਉਤਪਾਦਨ ਘੱਟ ਹੋਇਆ ਹੈ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਦੇ ਹਿਸਾਬ ਨਾਲ ਅਗਸਤ ’ਚ ਮੈਨੂਫੈਕਚਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ ਥੋੜਾ ਜਿਹਾ ਵਧ ਕੇ 49.7 ’ਤੇ ਪਹੁੰਚ ਗਿਆ ਹੈ, ਹਾਲਾਂਕਿ ਅਜੇ ਵੀ ਇਹ 50 ਤੋਂ ਹੇਠਾਂ ਹੀ ਹੈ, ਮਤਲਬ ਕਿ ਗਤੀਵਿਧੀਆਂ ਸਿਮਟ ਰਹੀਆਂ ਹਨ। ਜੁਲਾਈ ’ਚ ਇਹ ਇੰਡੈਕਸ 49.3 ’ਤੇ ਸੀ। ਅਗਸਤ ’ਚ ਮੈਨੂਫੈਕਚਰਿੰਗ ਇੰਡੈਕਸ 50 ਤੋਂ ਘੱਟ ਰਿਹਾ ਪਰ ਇਹ ਅੰਦਾਜ਼ੇ ਨਾਲੋਂ ਜ਼ਿਆਦਾ ਹੀ ਰਿਹਾ। ਨਿਊਜ਼ ਏਂਜੰਸੀ ਬਲੂਮਬਰਗ ਦੇ ਸਰਵੇ ’ਚ ਅਰਥਸ਼ਾਸਤਰੀਆਂ ਨੇ ਇਸ ਦੇ 49.2 ’ਤੇ ਰਹਿਣ ਦਾ ਅੰਦਾਜਾ ਲਗਾਇਆ ਹੈ।
ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
ਸਰਵਿਸ ਸੈਕਟਰਜ਼ ’ਚ ਵਿਸਥਾਰ
ਇਸ ਮਹੀਨੇ ਉਤਪਾਦਨ ਗਤੀਵਿਧੀਆਂ ’ਚ ਗ੍ਰੋਥ ਤਾਂ ਹੈ ਪਰ ਅਜੇ ਵੀ ਅੰਦਾਜ਼ੇ ਨਾਲੋਂ ਥੋੜੀ ਹੀ ਹੈ। ਦੂਜੇ ਪਾਸੇ ਨਾਨ-ਮੈਨੂਫੈਕਚਰਿੰਗ ’ਚ ਗੱਲ ਕਰੀਏ ਤਾਂ ਕੰਸਟ੍ਰਕਸ਼ਨ ਅਤੇ ਸਰਵਿਸ ਸੈਕਟਰਜ਼ ’ਚ ਵਿਸਥਾਰ ਹੋਇਆ ਹੈ ਪਰ ਇਹ ਫਿਸਲੇ ਵੀ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੇ ਇੰਡੈਕਸ 50 ਤੋਂ ਉੱਪਰ ਹਨ ਮਤਲਬ ਐਕਸਪੈਂਸ਼ਨ ਹੈ ਪਰ ਗ੍ਰੋਥ ਘਟੀ ਹੈ। ਇਸ ਮਹੀਨੇ ਕੰਸਟ੍ਰਕਸ਼ਨ ਐਕਟੀਵਿਟੀ ਦੇ ਲਈ ਇਹ ਇੰਡੈਕਸ ਡਿੱਗ ਕੇ 51 ਅਤੇ ਸਰਵਿਸ ਸੈਕਟਰਜ਼ ਦੇ ਲਈ ਡਿੱਗ ਕੇ 51.2 ’ਤੇ ਆ ਗਿਆ ਹੈ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ
ਨਵੇਂ ਐਕਸਪੋਰਟ ਆਰਡਰਸ ’ਚ ਸੁਧਾਰ
ਨਵੇਂ ਆਰਡਰ ਨੂੰ ਮਾਪਣ ਵਾਲਾ ਮੈਨੂਫੈਕਚਰਿੰਗ ਸਬ-ਇੰਡੈਕਸ ਮਾਰਚ ਦੇ ਬਾਅਦ ਤੋਂ ਪਹਿਲੀ ਵਾਰ ਐਕਸਪੈਂਸ਼ਨ ਰੇਂਜਜ ’ਚ ਪਹੁੰਚਿਆ ਹੈ ਅਤੇ ਹੁਣ ਇਹ 50.2 ’ਤੇ ਹੈ। ਹਾਲਾਂਕਿ ਇੰਪਲਾਇਮੈਂਟ ਨੂੰ ਮਾਪਣ ਵਾਲਾ ਮੈਨੂਫੈਕਚਰਿੰਗ ਸਬ-ਗਾਜ ਜੁਲਾਈ ਦੀ ਤੁਲਨਾ ’ਚ ਕਮਜ਼ੋਰ ਹੋ ਕੇ 48 ’ਤੇ ਆ ਗਿਆ। ਨਵੇਂ ਐਕਸਪੋਰਟ ਆਰਡਰ ’ਚ ਥੋੜਾ ਸੁਧਾਰ ਹੋਇਆ ਹੈ ਅਤੇ ਇਹ 46.7 ’ਤੇ ਆ ਗਿਆ ਪਰ ਅਜੇ ਵੀ ਲਗਾਤਾਰ ਪੰਜਵੇ ਮਹੀਨੇ ਇਹ 50 ਤੋਂ ਹੇਠਾਂ ਮਤਲਬ ਕਾਂਟ੍ਰੈਕਸ਼ਨ ਰੇਂਜ਼ ’ਚ ਹੈ। ਸਪਲਾਇਰਜ਼ ਡਲਿਵਰੀ ਟਾਈਮਸ ਵਧ ਕੇ 50.5 ਤੋਂ 51.6 ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਅਰਥਵਿਵਸਥਾ ਦੇ ਮੋਰਚੇ 'ਤੇ ਇਕ ਹੋਰ ਚੰਗੀ ਖਬਰ, GDP ਤੋਂ ਬਾਅਦ GST ਕੁਲੈਕਸ਼ਨ 'ਚ ਵੀ ਆਇਆ ਉਛਾਲ
ਕਿਉਂ ਹਨ ਹਾਲਾਤ ਖਰਾਬ
ਇਸ ਸਾਲ ਦੇ ਪਹਿਲੇ ਹਫਤੇ ’ਚ ਗਤੀਵਿਧੀਆਂ ’ਚ ਤੇਜ਼ੀ ਆਉਣ ਤੋਂ ਬਾਅਦ ਚੀਨ ਦੀ ਇਕਨਾਮਿਕ ਰਿਕਵਰੀ ਕਮਜ਼ੋਰ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੱਕ ਪ੍ਰਾਪਰਟੀ ਮਾਰਕਿਟ ’ਚ ਗਿਰਾਵਟ ਨਾਲ ਨਾਂਹਪੱਖੀ ਸੈਂਟੀਮੇਂਟ ਬਣਿਆ ਹੈ। ਕੌਮਾਂਤਰੀ ਮੰਗ ’ਚ ਗਿਰਾਵਟ ਅਤੇ ਘਰੇਲੂ ਖਰਚ ’ਚ ਸੁਸਤੀ ਕਾਰਨ ਮੈਨਿਊਫੈਕਚਰਿੰਗ ਮਹੀਨਿਆਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਡਿਫਲੇਸ਼ਨ ਨੇ ਉਦਯੋਗਾਂ ਦੇ ਮੁਨਾਫੇ ’ਤੇ ਵੀ ਦਬਾਅ ਪਾਇਆ ਹੈ। ਜੁਲਾਈ ’ਚ ਇਸ ’ਚ 6.7 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ
NEXT STORY