ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਬੈਡ ਲੋਨ ਯਾਨੀ ਗੈਰ-ਕਾਰਗੁਜ਼ਾਰੀ ਸੰਪਤੀਆਂ (ਐਨਪੀਏ) ਨੂੰ ਘਟਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਨਤੀਜੇ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ ਜਨਤਕ ਖੇਤਰ ਦੇ 12 ਬੈਂਕਾਂ ਦਾ ਸ਼ੁੱਧ ਲਾਭ ਸਮੂਹਿਕ ਤੌਰ 'ਤੇ 50 ਫੀਸਦੀ ਵਧ ਕੇ 25,685 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ 2022-23 ਦੀ ਪਹਿਲੀ ਛਿਮਾਹੀ 'ਚ ਸਾਰੇ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ 32 ਫੀਸਦੀ ਵਧ ਕੇ 40,991 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : Twitter ਤੋਂ ਬਾਅਦ ਹੁਣ META ਕਰ ਰਹੀ 'ਹਜ਼ਾਰਾਂ' ਕਰਮਚਾਰੀਆਂ ਨੂੰ ਨੋਕਰੀਓਂ ਕੱਢਣ ਦੀ ਤਿਆਰੀ
ਸੀਤਾਰਮਨ ਨੇ ਕੀਤਾ ਟਵੀਟ, "ਐਨਪੀਏ ਨੂੰ ਘਟਾਉਣ ਅਤੇ PSBs ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਹੁਣ ਠੋਸ ਨਤੀਜੇ ਸਾਹਮਣੇ ਆ ਰਹੇ ਹਨ।" ਉਨ੍ਹਾਂ ਕਿਹਾ 'ਸਾਰੇ 12 ਸਰਕਾਰੀ ਬੈਂਕਾਂ ਦਾ ਸ਼ੁੱਧ ਲਾਭ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਵਧ ਕੇ 25,685 ਕਰੋੜ ਅਤੇ ਪਹਿਲੀ ਛਿਮਾਹੀ ਵਿੱਚ ਵਧ ਕੇ 40,991 ਕਰੋੜ ਰੁਪਏ ਹੋ ਗਿਆ। ਇਸ ਵਿਚ ਸਾਲ ਦਰ ਸਾਲ ਆਧਾਰ 'ਤੇ ਕ੍ਰਮਵਾਰ 50 ਫੀਸਦੀ ਅਤੇ 31.6 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੇਨਰਾ ਬੈਂਕ ਦਾ ਸ਼ੁੱਧ ਲਾਭ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਸਮੀਖਿਆ ਅਧੀਨ ਤਿਮਾਹੀ ਵਿੱਚ 89 ਫੀਸਦੀ ਵਧ ਕੇ 2,525 ਕਰੋੜ ਰੁਪਏ ਹੋ ਗਿਆ ਹੈ। ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਕੋਲਕਾਤਾ ਸਥਿਤ ਯੂਕੋ ਬੈਂਕ ਦਾ ਸ਼ੁੱਧ ਲਾਭ ਵੀ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ 145 ਫੀਸਦੀ ਵਧ ਕੇ 504 ਕਰੋੜ ਰੁਪਏ ਹੋ ਗਿਆ ਹੈ।
ਇਸ ਦੇ ਨਾਲ ਹੀ ਸਮੀਖਿਆ ਅਧੀਨ ਤਿਮਾਹੀ 'ਚ ਬੈਂਕ ਆਫ ਬੜੌਦਾ ਦਾ ਸ਼ੁੱਧ ਲਾਭ 58.70 ਫੀਸਦੀ ਵਧ ਕੇ 3,312.42 ਕਰੋੜ ਰੁਪਏ ਹੋ ਗਿਆ। ਜਨਤਕ ਖੇਤਰ ਦੇ 12 ਬੈਂਕਾਂ ਵਿੱਚੋਂ ਦੋ ਪੰਜਾਬ ਨੈਸ਼ਨਲ ਬੈਂਕ (PNB) ਅਤੇ ਬੈਂਕ ਆਫ ਇੰਡੀਆ (BoI) ਦੇ ਮੁਨਾਫੇ ਵਿੱਚ ਨੌਂ ਤੋਂ 63 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੈਡ ਲੋਨ ਲਈ ਜ਼ਿਆਦਾ ਪ੍ਰੋਵਿਜ਼ਨਿੰਗ ਹੋਣ ਕਾਰਨ ਇਨ੍ਹਾਂ ਬੈਂਕਾਂ ਦਾ ਮੁਨਾਫਾ ਘਟਿਆ ਹੈ। ਇਸ ਦੇ ਨਾਲ ਹੀ ਦੂਜੀ ਤਿਮਾਹੀ 'ਚ 10 ਹੋਰ ਬੈਂਕਾਂ ਦਾ ਮੁਨਾਫਾ 13 ਤੋਂ 145 ਫੀਸਦੀ ਵਧਿਆ ਹੈ। ਯੂਕੋ ਬੈਂਕ ਦਾ ਸਭ ਤੋਂ ਵੱਧ ਮੁਨਾਫਾ 145 ਫੀਸਦੀ ਵਧਿਆ ਹੈ ਜਦਕਿ ਬੈਂਕ ਆਫ ਮਹਾਰਾਸ਼ਟਰ ਦਾ ਤਿਮਾਹੀ ਮੁਨਾਫਾ 103 ਫੀਸਦੀ ਹੈ।
ਇਹ ਵੀ ਪੜ੍ਹੋ : 19 ਸਾਲਾਂ ਬਾਅਦ ਭਾਰਤ ਛੱਡੇਗੀ ਜਰਮਨ ਕੰਪਨੀ, ਮੁਕੇਸ਼ ਅੰਬਾਨੀ ਖ਼ਰੀਦਣਗੇ ਕਾਰੋਬਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਰਖ਼ਾਸਤ ਮੁਲਾਜ਼ਮਾਂ ਨੂੰ ਵਾਪਸ ਬੁਲਾ ਰਿਹੈ Twitter, ਜਾਣੋ ਕੀ ਹੈ ਵਜ੍ਹਾ
NEXT STORY