ਨਵੀਂ ਦਿੱਲੀ — ਦੇਸ਼ ਭਰ 'ਚ ਦਾਲਾਂ ਦੀ ਬਿਜਾਈ ਰਕਬੇ 'ਚ ਕਮੀ ਦਰਜ ਕੀਤੀ ਗਈ ਹੈ। ਇਹ ਕਮੀ ਸਾਲ ਦੀ ਸਮਾਨ ਮਿਆਦ 'ਚ ਹੋਈ ਬਿਜਾਈ ਦੇ ਮੁਕਾਬਲੇ ਘੱਟ ਦਰਜ ਕੀਤੀ ਗਈ ਹੈ। ਦਰਅਸਲ, ਦੇਸ਼ 'ਚ 23 ਜੂਨ ਤੱਕ ਦਾਲਾਂ ਦੀ ਬਿਜਾਈ ਕੁੱਲ 5.97 ਲੱਖ ਹੈਕਟੇਅਰ 'ਚ ਦਰਜ ਕੀਤੀ ਗਈ ਹੈ ਜੋ ਕਿ ਬੀਤੇ ਸਾਲ ਦੀ ਇਸੇ ਮਿਆਦ 'ਚ 9.01 ਲੱਖ ਹੈਕਟੇਅਰ ਸੀ, ਬੀਤੇ ਸਾਲ ਦੇ ਮੁਕਾਬਲੇ ਦਾਲਾਂ ਦਾ ਬਿਜਾਈ ਰਕਬਾ 33.79 ਫੀਸਦੀ ਪਿਛੜਿਆ ਹੈ। ਜਦਕਿ ਆਮ ਸਥਿਤੀਆਂ ਦੇ ਮੁਕਾਬਲੇ ਦਾਲਾਂ ਦਾ ਬਿਜਾਈ ਰਕਬਾ ਵਧਿਆ ਹੈ। ਯਾਨੀ ਆਮ ਤੌਰ 'ਤੇ ਦੇਸ਼ 'ਚ ਹੁਣ ਤੱਕ ਦਾਲਾਂ ਦੀ ਬਿਜਾਈ ਜੇਕਰ 5.18 ਲੱਖ ਹੈਕਟੇਅਰ 'ਚ ਹੁੰਦੀ ਹੈ ਤਾਂ ਇਸ ਨੂੰ ਆਮ ਮੰਨਿਆ ਜਾਂਦਾ ਹੈ। ਆਮ ਸਥਿਤੀਆਂ ਦੇ ਮੁਕਾਬਲੇ ਦਾਲਾਂ ਦਾ ਬਿਜਾਈ ਰਕਬਾ 15.09 ਫੀਸਦੀ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਦਾਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਹਾਲ ਹੀ 'ਚ ਸਰਕਾਰ ਨੇ ਦਾਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇÎੰਟਲ ਤੱਕ ਵਧਾਇਆ ਹੈ। ਜਾਣਕਾਰ ਮੰਨ ਰਹੇ ਹਨ ਕਿ ਹਾਲ ਹੀ 'ਚ ਮੱਧ-ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਕਿਸਾਨ ਅੰਦੋਲਨ ਸੀ ਅਤੇ ਕਿਸਾਨ ਖੇਤਾਂ ਦੀ ਬਜਾਏ ਸੜਕਾਂ 'ਤੇ ਸਨ ਜਿਸ ਕਾਰਨ ਖੇਤੀ ਪ੍ਰਭਾਵਿਤ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਮਾਨਸੂਨ ਵੀ ਚੰਗਾ ਹੈ ਅਤੇ ਬਾਰਿਸ਼ਾਂ ਦਾ ਜ਼ੋਰ ਲਗਾਤਾਰ ਹੈ ਜਿਸ ਕਾਰਨ ਬਿਜਾਈ 'ਚ ਆਉਣ ਵਾਲੇ ਦਿਨ੍ਹਾਂ 'ਚ ਰਫਤਾਰ ਵੇਖੀ ਜਾ ਸਕਦੀ ਹੈ।
ਵੱਡੀ ਗਿਰਾਵਟ ਨਹੀਂ ਆਵੇਗੀ, ਜੀ.ਐੱਸ.ਟੀ ਨਾਲ ਅੱਗੇ ਮਿਲੇਗਾ ਸਹਾਰਾ
NEXT STORY