ਨਵੀਂ ਦਿੱਲੀ(ਯੂ. ਐੱਨ. ਆਈ.)-ਰੇਲ ਮੰਤਰੀ ਪਿਊਸ਼ ਗੋਇਲ ਨੇ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਲਈ ਨਵੀਂ ਟੈਕਨਾਲੋਜੀ ਲਿਆਉਣ 'ਤੇ ਜ਼ੋਰ ਦਿੰਦੇ ਹੋਏ ਉਦਯੋਗ ਜਗਤ ਤੇ ਨਿਵੇਸ਼ਕਾਂ ਨੂੰ ਵਧੀਆ ਤਕਨੀਕ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਐਲਾਨ ਕੀਤਾ ਕਿ ਰੇਲਵੇ ਨੂੰ ਸਪਲਾਈ ਕਰਨ ਵਾਲੇ ਨਿੱਜੀ ਉਦਮੀਆਂ ਨੂੰ 30 ਦਿਨ ਦੇ ਅੰਦਰ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ। ਸ਼੍ਰੀ ਗੋਇਲ ਨੇ ਇੱਥੇ ਪ੍ਰਗਤੀ ਮੈਦਾਨ ਵਿਚ ਅੰਤਰਰਾਸ਼ਟਰੀ ਰੇਲ ਪ੍ਰਦਰਸ਼ਨੀ ਅਤੇ ਸੰਮੇਲਨ ਦੇ ਉਦਘਾਟਨ ਮੌਕੇ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਅਤੇ ਰੇਲ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਜਾਪਾਨ ਦੇ ਰਾਜਦੂਤ ਕੇਂਜੀ ਹਿਰਾਮਾਤਸੂ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਉੱਚ ਅਤੇ ਵਿਸ਼ਵ ਪੱਧਰੀ ਟੈਕਨਾਲੋਜੀ ਲਈ ਉਤਾਵਲਾ ਹੈ ਅਤੇ ਇਸ ਵਿਚ ਜ਼ਿਆਦਾ ਦੇਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਰਾਏਬਰੇਲੀ ਸਥਿਤ ਕੋਚ ਫੈਕਟਰੀ ਦੀ ਸਮਰੱਥਾ 1000 ਕੋਚ ਪ੍ਰਤੀ ਸਾਲ ਤੋਂ ਵਧਾ ਕੇ 5000 ਕੋਚ ਪ੍ਰਤੀ ਸਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਵਿਚ ਕਰੀਬ 1000 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਾਰੇ ਸਪਲਾਈਕਰਤਾਵਾਂ ਨੂੰ 30 ਦਿਨ ਦੇ ਅੰਦਰ ਭੁਗਤਾਨ ਕਰਨ ਅਤੇ ਸਪਲਾਈਕਰਤਾਵਾਂ ਨੂੰ ਰੇਲਵੇ ਦਫਤਰਾਂ ਦੇ ਚੱਕਰ ਲਾਉਣ ਦੀ ਬਜਾਏ ਆਰ. ਟੀ. ਜੀ. ਐੱਸ. ਜ਼ਰੀਏ ਉਨ੍ਹਾਂ ਦੇ ਖਾਤੇ ਵਿਚ ਭੁਗਤਾਨ ਕੀਤਾ ਜਾਵੇ।
ਪੀ. ਐੱਮ. ਐੱਲ. ਏ. ਹਟਾਏ ਜਾਣ ਨਾਲ ਹੋਰ ਵਧੇਗੀ ਸੋਨੇ ਦੀ ਦਰਾਮਦ
NEXT STORY