ਨਵੀਂ ਦਿੱਲੀ-ਰੇਲਯਾਤਰਾ ਨਾਲ ਜੁੜੀਆਂ ਵੱਖ-ਵੱਖ ਜਾਣਕਾਰੀਆਂ ਅਤੇ ਟਿਕਟ ਬੁਕਿੰਗ ਦੀ ਸਹੂਲਤ ਦੇਣ ਵਾਲੀ ਰੇਲਯਾਤਰੀ ਐਪ ਨੂੰ 8 ਭਾਰਤੀ ਭਾਸ਼ਾਵਾਂ 'ਚ ਪੇਸ਼ ਕੀਤਾ ਗਿਆ ਹੈ। ਐਪ ਪਹਿਲਾਂ ਤੋਂ ਹਿੰਦੀ ਭਾਸ਼ਾ 'ਚ ਉਪਲੱਬਧ ਸੀ, ਜਿਸ 'ਚ ਹੁਣ ਮਰਾਠੀ, ਗੁਜਰਾਤੀ, ਬੰਗਾਲੀ, ਤਮਿਲ, ਤੇਲੁਗੂ, ਮਲਿਆਲਮ ਅਤੇ ਕੰਨੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੰਪਨੀ ਨੇ ਇਕ ਪ੍ਰੈੱਸ ਨੋਟ 'ਚ ਦੱਸਿਆ ਕਿ ਅਜੇ ਇਨ੍ਹਾਂ ਭਾਸ਼ਾਵਾਂ 'ਚ ਐਪ ਦੀ ਸਹੂਲਤ ਸਿਰਫ ਐਂਡ੍ਰਾਇਡ 'ਤੇ ਉਪਲੱਬਧ ਹੈ। ਛੇਤੀ ਹੀ ਇਨ੍ਹਾਂ ਨੂੰ ਆਈ. ਓ. ਐੱਸ. ਅਤੇ ਵਿੰਡੋਜ਼ 'ਤੇ ਵੀ ਉਤਾਰਿਆ ਜਾਵੇਗਾ। ਕੰਪਨੀ ਦੇ ਸਹਿ-ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਨੀਸ਼ ਰਾਠੀ ਨੇ ਕਿਹਾ ਕਿ ਰੇਲਯਾਤਰੀ ਦੇਸ਼ 'ਚ ਤਿਆਰ ਐਪ ਹੈ, ਜਿਸ ਨੂੰ ਭਾਰਤੀ ਯੂਜ਼ਰਜ਼ ਲਈ ਵੀ ਬਣਾਇਆ ਗਿਆ ਹੈ।
ਪਿਛਲੇ ਸਾਲ Yes Bank ਨੂੰ ਹੋਇਆ 1,506 ਕਰੋੜ ਰੁਪਏ ਦਾ ਘਾਟਾ
NEXT STORY