ਬਿਜ਼ਨੈੱਸ ਡੈਸਕ - ਸੋਨੇ ਦੇ ਕਾਰੋਬਾਰ ਨਾਲ ਜੁੜੀ ਕੰਪਨੀ ਰਾਜੇਸ਼ ਐਕਸਪੋਰਟਸ ਨੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਉਸ ਦਾ ਐਲਾਨਿਆ ਮਾਲੀਆ ਪੂਰੀ ਤਰ੍ਹਾਂ ਸਹੀ ਹੈ ਅਤੇ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਨਾਲ ਕਿਸੇ ਗਲਤਫਹਿਮੀ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਕੰਪਨੀ ਦਾ ਇਹ ਬਿਆਨ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦੁਆਰਾ ਰਾਜੇਸ਼ ਐਕਸਪੋਰਟਸ ਲਿਮਟਿਡ (ਆਰ. ਈ. ਐੱਲ.) ਦੇ ਪ੍ਰਮੋਟਰ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਜੇਸ਼ ਮਹਿਤਾ ’ਤੇ ਵਿੱਤੀ ਵੇਰਵਿਆਂ ’ਚ ਵੱਡੇ ਪੱਧਰ ’ਤੇ ਹੇਰ-ਫੇਰ ਅਤੇ ਫੰਡਾਂ ਦੀ ਹੇਰਾ-ਫੇਰੀ ਦੇ ਦੋਸ਼ ’ਚ ਕੰਪਨੀ ਦੀਆਂ ਸਕਿਓਰਿਟੀਆਂ ’ਚ ਕਾਰੋਬਾਰ ਕਰਨ ’ਤੇ ਰੋਕ ਲਾਉਣ ਦੇ ਇਕ ਦਿਨ ਬਾਅਦ ਆਇਆ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਬੈਂਗਲੁਰੂ ਸਥਿਤ ਇਸ ਗਹਿਣਾ ਬਰਾਮਦਕਾਰ ਅਤੇ ਰਿਫਾਇਨਰ ਕੰਪਨੀ ਨੇ ਬੀ. ਐੱਸ. ਈ. ਨੂੰ ਦਿੱਤੀ ਜਾਣਕਾਰੀ ’ਚ ਕਿਹਾ,‘‘ਕੰਪਨੀ ਦੁਆਰਾ ਐਲਾਨਿਆ ਮਾਲੀਆ ਸਹੀ ਹੈ ਅਤੇ ਮਾਲੀਏ ’ਚ ਕਿਸੇ ਕਿਸਮ ਦਾ ਵਾਧਾ ਨਹੀਂ ਹੈ। ਸੇਬੀ ਅਤੇ ਕੰਪਨੀ ਵਿਚਾਲੇ ਕਿਸੇ ਤਰ੍ਹਾਂ ਦਾ ਸੰਚਾਰ ਸਬੰਧੀ ਭੁਲੇਖਾ ਅਤੇ ਗਲਤਫਹਿਮੀ ਪ੍ਰਤੀਤ ਹੁੰਦੀ ਹੈ।’’ ਕੰਪਨੀ ਨੇ ਕਿਹਾ ਕਿ ਸੇਬੀ ਦਾ ਆਦੇਸ਼ ਅੰਤ੍ਰਿਮ ਪ੍ਰਕਿਰਤੀ ਦਾ ਹੈ ਅਤੇ ਕਿਸੇ ਵੀ ਪਹਿਲੂ ’ਤੇ ਕੋਈ ਉਲਟ ਸਿੱਟਾ ਨਹੀਂ ਕੱਢਿਆ ਗਿਆ ਹੈ। ਕੰਪਨੀ ਸਾਰੇ ਲੋੜੀਂਦੇ ਅਤੇ ਸਬੰਧਿਤ ਦਸਤਾਵੇਜ਼ ਪੇਸ਼ ਕਰ ਕੇ ਸੇਬੀ ਨੂੰ ਸਾਰੇ ਪਹਿਲੂਆਂ ’ਤੇ ਸਪੱਸ਼ਟੀਕਰਨ ਦੇਣ ਦੀ ਪ੍ਰਕਿਰਿਆ ’ਚ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ
ਇਹ ਵੀ ਪੜ੍ਹੋ : 10 ਰੁਪਏ ਦਾ 'ਜ਼ਬਰਦਸਤੀ' ਦਾਨ! PhysicsWallah ਨੂੰ ਲੱਗਾ 5 ਲੱਖ ਰੁਪਏ ਦਾ ਜੁਰਮਾਨਾ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
RBI ਵੱਲੋਂ ਮਹਿੰਗਾਈ ਦੇ ਅਨੁਮਾਨ 'ਚ ਵਾਧਾ, CPI ਮਹਿੰਗਾਈ ਦਰ 5.1% ਰਹਿਣ ਦੀ ਸੰਭਾਵਨਾ
NEXT STORY