ਨਵੀਂ ਦਿੱਲੀ— ਇਕ ਸਰਕਾਰੀ ਪੈਨਲ 5 ਫੀਸਦੀ ਅਤੇ 12 ਫੀਸਦੀ ਟੈਕਸ ਸਲੈਬਾਂ ਨੂੰ ਮਿਲਾ ਕੇ ਜੀ. ਐੱਸ. ਟੀ. ਸਟ੍ਰਕਚਰ ਨੂੰ ਤਰਕਸ਼ੀਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਰਿਪੋਰਟਾਂ ਮੁਤਾਬਕ, ਮੌਜੂਦਾ ਚਾਰ ਦਰਾਂ ਦੀ ਬਜਾਏ ਜੀ. ਐੱਸ. ਟੀ. 'ਚ ਤਿੰਨ ਦਰਾਂ ਰੱਖਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ 5 ਫੀਸਦੀ ਤੇ 12 ਫੀਸਦੀ ਸਲੈਬ ਨੂੰ ਮਿਲਾ ਕੇ ਇਕ 8 ਫੀਸਦੀ ਸਲੈਬ ਬਣਾਇਆ ਜਾ ਸਕਦਾ ਹੈ। ਇਸ ਪ੍ਰਸਤਾਵ 'ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਵਿਚਾਰ ਇਹ ਹੈ ਕਿ ਜੀ. ਐੱਸ. ਟੀ. ਰੈਵੇਨਿਊ 'ਚ ਬਦਲਾਵ ਨੂੰ ਤਟਸਥ ਰੱਖਿਆ ਜਾਵੇ।
ਇਹ ਪੈਨਲ ਜੀ. ਐੱਸ. ਟੀ. ਦੇ ਡਿੱਗ ਰਹੇ ਰੈਵੇਨਿਊ ਨੂੰ ਵਧਾਉਣ ਤੇ ਟੈਕਸਾਂ ਦੇ ਅਧਾਰ ਨੂੰ ਵਧਾਉਣ ਅਤੇ ਦੁਰਵਰਤੋਂ ਨੂੰ ਰੋਕਣ ਲਈ ਸਿਫਾਰਸ਼ਾਂ ਦੇਣ ਲਈ ਬਣਾਇਆ ਗਿਆ ਸੀ।
ਮੌਜੂਦਾ ਸਮੇਂ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) 'ਚ 5, 12, 18 ਅਤੇ 28 ਫੀਸਦੀ ਇਹ ਚਾਰ ਦਰਾਂ ਹਨ। ਆਮ ਵਰਤੋਂ ਵਾਲੀਆਂ 1,216 ਚੀਜ਼ਾਂ 'ਚੋਂ 183 ਚੀਜ਼ਾਂ 'ਤੇ ਜ਼ੀਰੋ ਟੈਕਸ ਹੈ। 308 ਆਈਟਮਸ 'ਤੇ 5 ਫੀਸਦੀ, 178 'ਤੇ 12 ਫੀਸਦੀ ਅਤੇ 517 ਆਈਟਮਸ 'ਤੇ 18 ਫੀਸਦੀ ਟੈਕਸ ਦਰ ਹੈ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਿਛਲੇ ਸਾਲ ਇਸ ਦੀ ਜਾਣਕਾਰੀ ਇਕ ਪੋਸਟ 'ਚ ਦਿੱਤੀ ਸੀ। 28 ਫੀਸਦੀ ਜੀ. ਐੱਸ. ਟੀ. ਸਲੈਬ 'ਚ ਤੰਬਾਕੂ ਪ੍ਰਾਡਕਟਸ, ਵਹੀਕਲ, ਏ. ਸੀ., ਸੋਡਾ ਵਾਟਰ, ਵੱਡੇ ਟੀ. ਵੀ., ਡਿਸ਼ ਵਾਸ਼ਰਸ ਸੀਮੈਂਟ ਤੇ ਆਟੋ ਪਾਰਟਸ ਹਨ।
ਫਲਾਈਟਸ ਦੀ ਗਿਣਤੀ ਵਧਣ ਨਾਲ ਹਵਾਈ ਕਿਰਾਏ ਹੋਏ ਘੱਟ
NEXT STORY