ਨਵੀਂ ਦਿੱਲੀ (ਜ.ਬ) - ਭਾਰਤੀ ਰਿਜ਼ਰਵ ਬੈਂਕ ਆਪਣੀਆਂ ਅਗਲੀਆਂ ਦੋ ਮਹੀਨੇ ਦੀ ਨੀਤੀ ਸਮੀਖਿਆ ’ਚ ਲਗਾਤਾਰ ਤੀਜੀ ਵਾਰ ਪ੍ਰਮੁੱਖ ਵਿਆਜ ਦਰਾਂ ’ਤੇ ਯਥਾ ਸਥਿਤੀ ਬਣਾਈ ਰੱਖ ਸਕਦਾ ਹੈ। ਇਹ ਅੰਦਾਜ਼ਾ ਮਾਹਿਰਾਂ ਵਲੋਂ ਪ੍ਰਗਟਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਅਤੇ ਯੂਰਪੀ ਸੈਂਟਰਲ ਬੈਂਕ ਦੇ ਪ੍ਰਧਾਨ ਦਰਾਂ ’ਚ ਵਾਧੇ ਦੇ ਬਾਵਜੂਦ ਘਰੇਲੂ ਕਰੰਸੀ ਆਰ.ਬੀ.ਆਈ. ਦੇ ਸਹਿਣਸ਼ੀਲ ਘੇਰੇ ’ਚ ਬਣੀ ਹੋਈ ਹੈ। ਆਰ.ਬੀ.ਆਈ. ਨੇ ਪਿਛਲੇ ਸਾਲ ਮਈ ਤੋਂ ਵਿਆਜ ਦਰਾਂ ’ਚ ਵਾਧਾ ਸ਼ੁਰੂ ਕੀਤਾ ਸੀ, ਹਾਲਾਂਕਿ ਇਸ ਸਾਲ ਫਰਵਰੀ ਦੇ ਬਾਅਦ ਤੋਂ ਰੇਪੋ ਦਰ 6.5 ਫ਼ੀਸਦੀ ’ਤੇ ਸਥਿਰ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਅਪ੍ਰੈਲ ਅਤੇ ਜੂਨ ’ਚ ਪਿਛਲੀਆਂ ਦੋ ਮਹੀਨੇ ਦੀਆਂ ਨੀਤੀ ਸਮੀਖਿਆਵਾਂ ’ਚ ਇਸ ’ਚ ਬਦਲਾਅ ਨਹੀਂ ਕੀਤਾ ਗਿਆ। ਆਰ.ਬੀ.ਆਈ. ਗਵਰਨਰ ਦੀ ਪ੍ਰਧਾਨਗੀ ਵਾਲੀ ਛੇ ਮੈਂਬਰੀ ਮੌਦ੍ਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ 8-10 ਅਗਸਤ ਨੂੰ ਹੋਵੇਗੀ। ਨੀਤੀਗਤ ਫ਼ੈਸਲੇ ਦਾ ਐਲਾਨ 10 ਅਗਸਤ ਨੂੰ ਗਵਰਨਰ ਸ਼ਕਤੀਸ਼ਾਂਤ ਦਾਸ ਕਰਨਗੇ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਆਰ.ਬੀ.ਆਈ. ਦਰਾਂ ’ਤੇ ਯਥਾਸਥਿਤੀ ਬਣਾਈ ਰੱਖੇਗਾ। ਇਸ ਦਾ ਕਾਰਨ ਇਹ ਹੈ ਕਿ ਮੁਦਰਾਸਫਿਤੀ ਇਸ ਸਮੇਂ 5 ਫ਼ੀਸਦੀ ਤੋਂ ਘੱਟ ਚੱਲ ਰਹੀ ਹੈ ਪਰ ਆਉਣ ਵਾਲੇ ਮਹੀਨੇ ’ਚ ਮਹਿੰਗਾਈ ਵਧਣ ਦੇ ਨਾਲ ਇਸ ’ਚ ਕੁਝ ਵਾਧੇ ਦਾ ਜੋਖ਼ਮ ਹੋਵੇਗਾ।’’
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਕੋਟਕ ਮਹਿੰਦਰਾ ਬੈਂਕ ਦੇ ਮੁੱਖ ਅਰਥਸ਼ਾਸਤਰੀ ਉਪਾਸਨਾ ਭਾਰਦਵਾਜ ਨੇ ਕਿਹਾ ਕਿ ਕਿਉਂਕਿ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਪਿੱਛੋਂ ਨਕਦੀ ਦੀ ਸਥਿਤੀ ਅਨੁਕੂਲ ਹੋ ਗਈ ਹੈ। ਇਸ ਲਈ ਅਸੀਂ ਆਸ ਕਰਦੇ ਹਾਂ ਕਿ ਆਰ.ਬੀ.ਆਈ. ਮੌਜੂਦਾ ਰੁਖ ’ਤੇ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਦੀਅ ਨਜ਼ਰਾਂ ਇਸ ਗੱਲ ’ਤੇ ਹੋਣਗੀਆਂ ਕਿ ਘਰੇਲੂ ਮੁਦਰਾਸਫਿਤੀ ਦਾ ਰੁਖ ਕਿਹੋ ਜਿਹਾ ਰਹਿੰਦਾ ਹੈ। ਇਕਰਾ ਦੀ ਮੁੱਖ ਅਰਥਸ਼ਸਾਤਰੀ ਅਦਿਤੀ ਨਾਇਰ ਨੇ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ’ਚ ਉਛਾਲ ਤੋਂ ਜੁਲਾਈ 2023 ’ਚ ਸੀ.ਪੀ.ਆਈ. ਜਾਂ ਖੁਦਰਾ ਮੁਦਰਾਸਫਿਤੀ 6 ਫ਼ੀਸਦੀ ਤੋਂ ਉਪਰ ਜਾਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ
ਉਨ੍ਹਾਂ ਨੇ ਕਿਹਾ ਕਿ ਅਜਿਹੇ ’ਚ ਰੇਪੋ ਦਰ ’ਤੇ ਯਥਾਸਥਿਤੀ ਬਣੀ ਰਹਿਣ ਦੇ ਨਾਲ-ਨਾਲ ਐੱਮ.ਪੀ.ਸੀ. ਦੀ ਕਾਫੀ ਤਿੱਖੀ ਟਿੱਪਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਹੈ ਕਿ ਖੁਦਰਾ ਮੁਦਰਾਸਫਿਤੀ ਦੋਵਾਂ ਪਾਸਿਓਂ 2 ਫ਼ੀਸਦੀ ਦੇ ਮਾਰਜਿਨ ਨਾਲ 4 ਫ਼ੀਸਦੀ ’ਤੇ ਬਣੀ ਰਹੇ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2030 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ’ਚ ਹੋਵੇਗਾ 70 ਫ਼ੀਸਦੀ ਦਾ ਵਾਧਾ
NEXT STORY