ਬਿਜ਼ਨੈੱਸ ਡੈਸਕ- ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ ਤਿੰਨ ਦਿਨ ਤੱਕ ਚੱਲੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੇ ਨਤੀਜੇ ਬੁੱਧਵਾਰ ਸਵੇਰੇ ਸਾਹਮਣੇ ਆਏ। ਗਵਰਨਰ ਦਾਸ ਨੇ ਕਿਹਾ ਕਿ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਇਕ ਵਾਰ ਫਿਰ ਰੈਪੋ ਰੇਟ 'ਚ 0.35 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਨਾਲ ਆਉਣ ਵਾਲੇ ਸਮੇਂ 'ਚ ਹੋਮ, ਆਟੋ, ਨਿੱਜੀ ਸਮੇਤ ਸਭ ਤਰ੍ਹਾਂ ਦੇ ਲੋਨ ਮਹਿੰਗੇ ਹੋ ਜਾਣਗੇ।
ਰਿਜ਼ਰਵ ਬੈਂਕ ਨੇ ਅੱਜ ਲਗਾਤਾਰ ਪੰਜਵੀਂ ਵਾਰ ਰੈਪੋ ਦਰ 'ਚ ਵਾਧਾ ਕੀਤਾ ਹੈ। ਇਸ ਸਾਲ ਪਹਿਲੀ ਵਾਰ ਮਈ 'ਚ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਤੋਂ ਹੁਣ ਤੱਕ ਰੈਪੋ ਰੇਟ 'ਚ 1.90 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਅੱਜ ਦੇ ਵਾਧੇ ਤੋਂ ਪਹਿਲਾਂ ਪ੍ਰਭਾਵੀ ਰੈਪੋ ਦਰ 5.90 ਫੀਸਦੀ ਹੋ ਗਈ ਸੀ। ਹੁਣ ਰਿਜ਼ਰਵ ਬੈਂਕ ਦੀ ਪ੍ਰਭਾਵੀ ਰੈਪੋ ਦਰ 6.25 ਫੀਸਦੀ ਹੋ ਗਈ ਹੈ। ਰੈਪੋ ਦਰ ਉਹ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਦੂਜੇ ਬੈਂਕਾਂ ਨੂੰ ਕਰਜ਼ ਦਿੰਦਾ ਹੈ। ਜ਼ਾਹਿਰ ਹੈ ਕਿ ਜੇਕਰ ਬੈਂਕਾਂ ਲਈ ਆਰ.ਬੀ.ਆਈ ਤੋਂ ਕਰਜ਼ਾ ਲੈਣਾ ਮਹਿੰਗਾ ਹੋਵੇਗਾ ਤਾਂ ਬੈਂਕਾਂ ਇਸ ਦਾ ਬੋਝ ਆਮ ਆਦਮੀ 'ਤੇ ਵੀ ਪਾਉਣਗੀਆਂ।
ਕੋਰੋਨਾ ਕਾਲ 'ਚ ਵੀ ਨਹੀਂ ਘਟਾਇਆ ਸੀ ਰੈਪੋ ਰੇਟ
ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਕੋਰੋਨਾ ਦੇ ਦੌਰ 'ਚ ਕਰਜ਼ੇ ਦੇ ਬੋਝ ਨੂੰ ਘਟਾਉਣ ਅਤੇ ਆਮ ਆਦਮੀ ਨੂੰ ਰਾਹਤ ਦੇਣ ਲਈ ਰੈਪੋ ਰੇਟ 'ਚ ਵੱਡੀ ਕਟੌਤੀ ਕੀਤੀ ਸੀ। ਉਦੋਂ ਰੈਪੋ ਦਰ ਨੂੰ ਲਗਭਗ 2.50 ਫੀਸਦੀ ਘਟਾ ਕੇ 4 ਫੀਸਦੀ ਕਰ ਦਿੱਤਾ ਗਿਆ ਸੀ। ਕੋਰੋਨਾ ਦੌਰ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਨੇ ਵਾਪਸ ਰੈਪੋ ਰੇਟ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਮਹਿੰਗਾਈ ਦਾ ਦਬਾਅ ਹੈ। ਸਤੰਬਰ 'ਚ ਪ੍ਰਚੂਨ ਮਹਿੰਗਾਈ ਦਰ 7.4 ਫੀਸਦੀ 'ਤੇ ਪਹੁੰਚ ਗਈ ਸੀ, ਜੋ ਅਕਤੂਬਰ 'ਚ ਥੋੜ੍ਹੀ ਘੱਟ ਕੇ 6.7 ਫੀਸਦੀ 'ਤੇ ਆ ਗਈ ਹੈ। ਇਹੀ ਕਾਰਨ ਹੈ ਕਿ ਇਸ ਵਾਰ ਵੀ ਆਰ.ਬੀ.ਆਈ ਨੇ ਰੈਪੋ ਰੇਟ 'ਚ ਪਹਿਲਾਂ ਦੇ ਮੁਕਾਬਲੇ ਘੱਟ ਵਾਧਾ ਕੀਤਾ ਹੈ।
ਸੋਮਵਾਰ ਨੂੰ ਸ਼ੁਰੂ ਹੋਈ ਸੀ ਮੀਟਿੰਗ
ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਸਮੀਖਿਆ ਮੀਟਿੰਗ 5 ਦਸੰਬਰ 2022 ਯਾਨੀ ਸੋਮਵਾਰ ਨੂੰ ਸ਼ੁਰੂ ਹੋਈ। ਤਿੰਨ ਦਿਨ ਚੱਲਣ ਵਾਲੀ ਇਸ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਦਾ ਐਲਾਨ ਅੱਜ ਯਾਨੀ 7 ਦਸੰਬਰ ਨੂੰ ਕੀਤਾ ਜਾਵੇਗਾ। ਇਸ ਵਾਰ ਵਿਆਜ ਦਰਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਵਿਚ ਵਾਧਾ ਕੀਤਾ ਜਾ ਸਕਦਾ ਹੈ। ਮਈ ਤੋਂ ਲੈ ਕੇ ਸਤੰਬਰ ਤੱਕ ਆਰ.ਬੀ.ਆਈ. ਦੇ ਰੈਪੋ ਰੇਟ 'ਚ 1.90 ਫੀਸਦੀ ਦਾ ਵਾਧਾ ਹੋ ਚੁੱਕਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਪਾਟ ਢੰਗ ਨਾਲ ਖੁੱਲ੍ਹੇ ਸੈਂਸੈਕਸ ਅਤੇ ਨਿਫਟੀ, RBI ਦੇ ਫੈਸਲੇ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
NEXT STORY