ਨਵੀਂ ਦਿੱਲੀ— ਰਿਜ਼ਰਵ ਬੈਂਕ ਨੇ ਬੈਂਕ ਖਾਤਿਆਂ 'ਚ ਹੋਣ ਵਾਲੀ ਧੋਖਾਧੜੀ ਦੀਆਂ ਘਟਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਐੱਸ. ਐੱਮ. ਐੱਸ. ਮੁਹਿੰਮ ਅਤੇ ਮਿਸਡ ਕਾਲ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਬੈਂਕ ਵੱਲੋਂ ਲੋਕਾਂ ਨੂੰ ਭੇਜੇ ਜਾ ਰਹੇ ਐੱਸ. ਐੱਮ. ਐੱਸ. 'ਚ ਕਿਹਾ ਜਾ ਰਿਹਾ ਹੈ, ''ਵੱਡੀ ਧਨ ਰਾਸ਼ੀ ਮਿਲਣ ਦੇ ਨਾਮ 'ਤੇ ਕਿਸੇ ਤਰ੍ਹਾਂ ਦਾ ਭੁਗਤਾਨ ਨਾ ਕਰੋ। ਰਿਜ਼ਰਵ ਬੈਂਕ ਜਾਂ ਇਸ ਦੇ ਗਵਰਨਰ ਜਾਂ ਫਿਰ ਸਰਕਾਰ ਵੱਲੋਂ ਕਦੇ ਵੀ ਇਸ ਤਰ੍ਹਾਂ ਦੇ ਈ-ਮੇਲ, ਸੰਦੇਸ਼ ਜਾਂ ਕਾਲ ਨਹੀਂ ਕੀਤੀ ਜਾਂਦੀ।''
ਰਿਜ਼ਰਵ ਬੈਂਕ ਨੇ ਵਿਸਥਾਰ ਜਾਣਕਾਰੀ ਅਤੇ ਮਦਦ ਲਈ ਮਿਸਡ ਕਾਲ ਹੈਲਪਲਾਈਨ 8691960000 ਦੀ ਸ਼ੁਰੂਆਤ ਕੀਤੀ ਹੈ। ਇਸ ਨੰਬਰ 'ਤੇ ਮਿਸਡ ਕਾਲ ਕੀਤੇ ਜਾਣ ਦੇ ਬਾਅਦ ਵਾਪਸ ਕਾਲ ਆਉਂਦੀ ਹੈ, ਜਿਸ 'ਚ ਇਸ ਤਰ੍ਹਾਂ ਦੀਆਂ ਸਰਗਰਮੀਆਂ ਦੇ ਸੰਬੰਧ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਕਾਲ 'ਚ ਸਾਈਬਰ ਸੈੱਲ ਅਤੇ ਸਥਾਨਕ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਾਉਣ ਸੰਬੰਧੀ ਜਾਣਕਾਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਿ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਈ-ਮੇਲ, ਸੰਦੇਸ਼ ਜਾਂ ਕਾਲ ਜ਼ਰੀਏ ਲੋਕਾਂ ਨੂੰ ਰਿਜ਼ਰਵ ਬੈਂਕ ਵੱਲੋਂ ਇਨਾਮ ਮਿਲਣ ਜਾਂ ਲਾਟਰੀ ਲੱਗਣ ਵਰਗੇ ਲੁਭਾਵਣੇ ਆਫਰ ਦਿੱਤੇ ਜਾਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਠੱਗ ਭਰਮਾਉਂਦੇ ਹਨ ਅਤੇ ਲਾਟਰੀ ਜਾਂ ਇਨਾਮ ਦਾ ਪੈਸਾ ਜਾਰੀ ਕਰਨ ਲਈ ਫੀਸ ਮੰਗਦੇ ਹਨ। ਕੁਝ ਲੋਕ ਇਨ੍ਹਾਂ ਦੇ ਜਾਲ 'ਚ ਫਸ ਕੇ ਪੈਸਾ ਗੁਆ ਬੈਠਦੇ ਹਨ। ਰਿਜ਼ਰਵ ਬੈਂਕ ਦੇ ਇਸ ਕਦਮ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਜਾਗਰੂਕ ਹੋ ਸਕਣਗੇ ਅਤੇ ਧੋਖਾਧੜੀ ਤੋਂ ਬਚ ਸਕਣਗੇ।
ਬਿਟਕੁਆਇਨ 'ਚ ਉਛਾਲ ਨਾਲ ਹੋ ਸਕਦੈ 'ਈ-ਪੋਂਜੀ' ਵਰਗੇ ਘਪਲੇ
NEXT STORY