ਮੁੰਬਈ— ਮੁਕੇਸ਼ ਅੰਬਾਨੀ ਹੁਣ ਕਰਜ਼ੇ 'ਚ ਡੁੱਬੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਦੀ ਖੁੱਲ੍ਹ ਕੇ ਮਦਦ ਕਰ ਸਕਣਗੇ। ਸੁਪਰੀਮ ਕੋਰਟ ਨੇ ਮੁਕੇਸ਼ ਅੰਬਾਨੀ ਦੀ ਜਿਓ ਅਤੇ ਅਨਿਲ ਅੰਬਾਨੀ ਦੀ ਆਰਕਾਮ ਵਿਚਕਾਰ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੌਦੇ ਤੋਂ ਮਿਲਣ ਵਾਲੀ ਰਕਮ ਆਰਕਾਮ ਦੇ ਕਰਜ਼ਦਾਤਾਵਾਂ ਦੇ ਖਾਤਿਆਂ 'ਚ ਜਾਵੇਗੀ, ਜਿਨ੍ਹਾਂ ਨੂੰ ਕੰਪਨੀ ਪਿਛਲੇ ਸਾਲ ਜੂਨ ਤੋਂ ਹੀ ਭੁਗਤਾਨ ਨਹੀਂ ਕਰ ਸਕੀ ਸੀ। ਆਰਕਾਮ ਨੂੰ 30 ਸਤੰਬਰ ਤਕ ਐਰਿਕਸਨ ਨੂੰ 550 ਕਰੋੜ ਰੁਪਏ ਦੀ ਪੇਮੈਂਟ ਅਦਾ ਕਰਨੀ ਹੋਵੇਗੀ। ਸੂਤਰਾਂ ਮੁਤਾਬਕ ਅਦਲਾਤ ਨੇ ਆਰਕਾਮ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਹਲਫਨਾਮਾ ਦੇਣ ਨੂੰ ਕਿਹਾ ਹੈ, ਜਿਸ 'ਚ ਉਹ ਲਿਖ ਕੇ ਦੇਣਗੇ ਕਿ 30 ਸਤੰਬਰ ਤਕ ਉਹ ਸਵੀਡਸ਼ ਕੰਪਨੀ ਐਰਿਕਸਨ ਨੂੰ ਸੈਟਲਮੈਂਟ ਰਕਮ ਦਾ ਭੁਗਤਾਨ ਕਰਨਗੇ। ਇਹ ਹਲਫਨਾਮਾ ਉਨ੍ਹਾਂ ਨੂੰ ਇਕ ਹਫਤੇ ਅੰਦਰ ਦੇਣਾ ਹੋਵੇਗਾ। ਇਸ ਮਾਮਲੇ 'ਤੇ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।
ਰਿਲਾਇੰਸ ਜਿਓ ਨੇ ਦਸੰਬਰ 'ਚ ਆਰਕਾਮ ਦੇ ਸਪੈਕਟ੍ਰਮ, ਮੋਬਾਇਲ ਟਾਵਰ ਅਤੇ ਆਪਟੀਕਲ ਫਾਈਬਰ ਨੈੱਟਵਰਕ ਸਮੇਤ ਹੋਰ ਮੋਬਾਇਲ ਬਿਜ਼ਨੈੱਸ ਅਸੇਟਸ ਖਰੀਦਣ ਦਾ ਸੌਦਾ ਕੀਤਾ ਸੀ। ਇਹ ਕਦਮ ਕਰਜ਼ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਸੀ ਪਰ ਐਰਿਕਸਨ ਦੀ ਪਟੀਸ਼ਨ 'ਤੇ ਐੱਨ. ਸੀ. ਏ. ਐੱਲ. ਟੀ. ਨੇ ਆਰਕਾਮ ਦੀ ਟਾਵਰ ਵਿਕਰੀ 'ਤੇ ਰੋਕ ਲਾ ਦਿੱਤੀ ਸੀ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਆਰਕਾਮ ਨੂੰ ਉਮੀਦ ਹੈ ਕਿ ਜਿਓ ਨਾਲ ਉਸ ਦਾ ਸੌਦਾ ਜਲਦ ਪੂਰਾ ਹੋ ਸਕੇਗਾ। ਸੂਤਰਾਂ ਮੁਤਾਬਕ ਆਰਕਾਮ ਨੂੰ ਇਹ ਸੌਦਾ 27 ਅਗਸਤ ਤਕ ਪੂਰਾ ਕਰਨਾ ਹੋਵੇਗਾ, ਨਹੀਂ ਤਾਂ ਇਹ ਮਾਮਲਾ ਫਿਰ ਦਿਵਾਲੀਆ 'ਚ ਚੱਲ ਜਾਵੇਗਾ। ਜ਼ਿਕਰਯੋਗ ਹੈ ਕਿ ਐਰਿਕਸਨ ਆਰਕਾਮ ਨੂੰ ਉਪਕਰਣਾਂ ਦੀ ਸਪਲਾਈ ਕਰਦੀ ਸੀ ਅਤੇ ਉਸ ਦਾ ਅਨਿਲ ਅੰਬਾਨੀ ਦੀ ਕੰਪਨੀ 'ਤੇ ਬਕਾਇਆ ਹੈ। ਐਰਿਕਸਨ ਨੇ ਬਕਾਏ ਦੀ ਵਸੂਲੀ ਲਈ ਇਸ ਸਾਲ ਮਈ 'ਚ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਊਨਲ (ਐੱਨ. ਸੀ. ਐੱਲ. ਏ. ਟੀ.) ਮੁੰਬਈ 'ਚ ਅਪੀਲ ਕੀਤੀ ਸੀ।
Jet Airways 'ਚ ਪਾਇਲਟਾਂ ਤੇ ਪ੍ਰਬੰਧਨ 'ਚ ਵਿਵਾਦ, ਹਿੱਸੇਦਾਰੀ ਵੇਚਣ ਤੋਂ ਇਨਕਾਰ
NEXT STORY