ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਖ਼ਤਮ ਹੋ ਗਈ ਹੈ। ਸਟਾਕ ਮਾਰਕੀਟ ਤੋਂ ਲੈ ਕੇ ਦੁਨੀਆ ਭਰ ਦੇ ਨਿਵੇਸ਼ਕਾਂ ਦੀ ਨਜ਼ਰ ਇਸ ਬੈਠਕ 'ਤੇ ਹੈ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਅਤੇ ਹੋਰ ਆਡੀਓ-ਵਿਜ਼ੂਅਲ ਸਾਧਨਾਂ (ਓਏਵੀਐਮ) ਦੁਆਰਾ ਹੋਈ।
'ਜਿਓ ਫੋਨ ਨੈਕਸਟ' ਸਮਾਰਟ ਫੋਨ ਕੀਤਾ ਲਾਂਚ
ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਦੌਰਾਨ ਜੀਓ-ਗੂਗਲ ਫੋਨ ਲਾਂਚ ਕੀਤਾ ਗਿਆ ਹੈ। ਇਸ ਫੋਨ ਦਾ ਨਾਮ ਜੀਓਫੋਨ ਨੈਕਸਟ ਰੱਖਿਆ ਗਿਆ ਹੈ। ਨਵਾਂ ਸਮਾਰਟਫੋਨ ਜਿਓ ਅਤੇ ਗੂਗਲ ਦੇ ਫੀਚਰ ਅਤੇ ਐਪਸ ਨਾਲ ਲੈਸ ਹੋਵੇਗਾ। ਇਸ ਐਂਡਰਾਇਡ ਅਧਾਰਤ ਸਮਾਰਟਫੋਨ ਦਾ ਓਪਰੇਟਿੰਗ ਸਿਸਟਮ ਜੀਓ ਅਤੇ ਗੂਗਲ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫੋਨ ਆਮ ਆਦਮੀ ਦੀ ਜੇਬ ਦੇ ਲਿਹਾਜ਼ ਨਾਲ ਬਣਾਇਆ ਗਿਆ ਹੈ। 10 ਸਤੰਬਰ (ਗਣੇਸ਼ ਚਤੁਰਥੀ) ਤੋਂ ਇਹ ਫੋਨ ਆਮ ਲੋਕਾਂ ਲਈ ਬਾਜ਼ਾਰ ਵਿਚ ਉਪਲੱਬਧ ਹੋ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਦੇਸ਼ ਵਿਚ ਹੀ ਨਹੀਂ, ਬਲਕਿ ਵਿਸ਼ਵ ਵਿਚ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਸ ਫੋਨ ਬਾਰੇ ਦੱਸਿਆ। ਇਸ ਨੂੰ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਦਿਆਂ ਸ੍ਰੀ ਅੰਬਾਨੀ ਨੇ ਕਿਹਾ ਕਿ ਉਪਯੋਗਕਰਤਾ ਭਾਰਤੀ ਬਾਜ਼ਾਰ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਜਿਓਫੋਨ-ਨੈਕਸਟ ਸਮਾਰਟਫੋਨ ‘ਤੇ ਯੂਜ਼ਰ ਵੀ ਗੂਗਲ ਪਲੇ ਤੋਂ ਵੀ ਐਪ ਡਾਊਨਲੋਡ ਕਰ ਸਕਦੇ ਹਨ।
5G ਸੇਵਾ ਨੂੰ ਲੈ ਕੇ ਕੀਤਾ ਇਹ ਐਲਾਨ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੇਸ਼ ਦੀ ਪਹਿਲੀ 5 ਜੀ ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ 1 ਜੀਬੀਪੀਐਸ ਸਪੀਡ ਦੀ ਸਫਲ ਪ੍ਰੀਖਿਆ ਕੀਤੀ ਹੈ। ਇਸ ਤੋਂ ਇਲਾਵਾ ਇਸ ਨੂੰ ਟ੍ਰਾਇਲ ਸਪੈਕਟ੍ਰਮ ਅਤੇ ਸਰਕਾਰ ਤੋਂ ਮਨਜ਼ੂਰੀਆਂ ਵੀ ਮਿਲੀਆਂ ਹਨ।
ਮੀਟਿੰਗ ਦਰਮਿਆ ਕੀਤੇ ਹੋਰ ਖ਼ਾਸ ਐਲਾਨ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਦਾ ਪ੍ਰਦਰਸ਼ਨ ਨਿਰੰਤਰ ਸ਼ਾਨਦਾਰ ਰਿਹਾ ਹੈ। ਇਸ ਦਾ ਕੁਲ ਮਾਲੀਆ 5.40 ਲੱਖ ਕਰੋੜ ਰੁਪਏ ਰਿਹਾ ਹੈ। ਦੇਸ਼ ਦੀ ਇੱਕ ਵੱਡੀ ਕੰਪਨੀ ਹੋਣ ਦੇ ਨਾਤੇ ਰਿਲਾਇੰਸ ਦਾ ਦੇਸ਼ ਦੀ ਆਰਥਿਕਤਾ ਵਿਚ ਯੋਗਦਾਨ ਚੰਗਾ ਪਾਇਆ ਹੈ। ਮਾਲ ਦਾ ਨਿਰਯਾਤ 6.8% ਰਿਹਾ ਅਤੇ 75,000 ਨਵੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ।
ਮੁਕੇਸ਼ ਅੰਬਾਨੀ ਨੇ ਏਜੀਐਮ ਵਿਚ ਰਿਲਾਇੰਸ ਇੰਡਸਟਰੀਜ਼ ਦੇ ਗਲੋਬਲ ਹੋਣ ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸਮੇਂ ਵਿੱਚ ਉਸ ਦੀਆਂ ਆਲਮੀ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਊਦੀ ਅਰਮਕੋ ਦੇ ਯਾਸੀਰ ਅਲ ਰੁਮਯਾਨ ਨੂੰ ਰਿਲਾਇੰਸ ਦੇ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ, ਇਹ ਇਸ ਦੇ ਗਲੋਬਲ ਬਣਨ ਦੀ ਸ਼ੁਰੂਆਤ ਹੈ।
ਮੀਟਿੰਗ ਵਿਤ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਨੇ ਜਿਓ ਪਲੇਟਫਾਰਮਸ ਅਤੇ ਰਿਟੇਲ 'ਚ ਇਕੁਇਟੀ ਵਿਕਰੀ, ਰਾਈਟਸ ਇਸ਼ੂ, ਸੰਪਤੀ ਦਾ ਮੁਦਰੀਕਰਨ ਰਾਹੀਂ 3,24,432 ਕਰੋੜ ਰੁਪਏ ਇਕੱਠੇ ਕੀਤੇ ਹਨ।
ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਅਸੀਂ ਤੇਲ ਦੇ ਰਸਾਇਣਕ ਕਾਰੋਬਾਰ ਵਿਚ ਰਣਨੀਤਕ ਭਾਈਵਾਲ ਵਜੋਂ ਸਾਊਦੀ ਅਰਾਮਕੋ ਦਾ ਸਵਾਗਤ ਕਰਨ ਦੇ ਚਾਹਵਾਨ ਹਾਂ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ ਸਾਊਦੀ ਅਰਾਮਕੋ ਨਾਲ ਸਾਂਝੇਦਾਰੀ ਨੂੰ ਰਸਮੀ ਰੂਪ ਦੇਣ ਦੀ ਉਮੀਦ ਕਰਦੇ ਹਾਂ।
ਨਿਊ ਐਨਰਜੀ ਕਾਰੋਬਾਰ 'ਚ 75 ਹਜ਼ਾਰ ਕਰੋੜ ਦੇ ਨਿਵੇਸ ਦਾ ਐਲਾਨ
ਏਕੀਕ੍ਰਿਤ ਸੋਲਰ ਫੋਟੋਵੋਲਟਿਕ ਫੈਕਟਰੀ, ਸਟੋਰੇਜ ਬੈਟਰੀ ਨਿਰਮਾਣ ਯੂਨਿਟ, ਗ੍ਰੀਨ ਹਾਈਡ੍ਰੋਜਨ ਯੂਨਿਟ ਸਥਾਪਤ ਕਰਨ ਲਈ ਰਿਲਾਇੰਸ 60,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਮੁਕੇਸ਼ ਅੰਬਾਨੀ ਨੇ ਕੰਪਨੀ ਦੀ Green energy ਯੋਜਨਾ ਦੀ ਘੋਸ਼ਣਾ ਕੀਤੀ। ਕੰਪਨੀ ਜਾਮਨਗਰ ਵਿੱਚ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਦਾ ਵਿਕਾਸ ਕਰੇਗੀ। ਕੰਪਨੀ ਹੁਣ ਰਵਾਇਤੀ ਊਰਜਾ ਦੀ ਬਜਾਏ ਨਵੀਂ ਊਰਜਾ, ਭਾਵ ਸੋਲਰ ਵਰਗੀ ਐਨਰਜੀ ਸਰੋਤ 'ਤੇ ਜ਼ੋਰ ਦੇ ਰਹੀ ਹੈ। ਇਸਦੇ ਲਈ, ਰਿਲਾਇੰਸ ਨੇ ਨਵੀਂ ਊਰਜਾ ਪ੍ਰੀਸ਼ਦ ਬਣਾਈ ਹੈ, ਜਿਸ ਵਿੱਚ ਦੇਸ਼ ਦੇ ਬਹੁਤ ਸਾਰੀਆਂ ਉੱਤਮ ਪ੍ਰਤਿਭਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਾਮਨਗਰ ਦਾ ਧੀਰੂਭਾਈ ਗ੍ਰੀਨ ਐਨਰਜੀ ਕੰਪਲੈਕਸ 5000 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਪੈਦਾ ਕਰੇਗਾ।
ਮੁਕੇਸ਼ ਅੰਬਾਨੀ ਨੇ ਏਜੀਐਮ ਵਿਚ ਜੀਓ ਫੋਨ ਨੈਕਸਟ ਪੇਸ਼ ਕੀਤਾ ਹੈ। ਐਂਡਰਾਇਡ 'ਤੇ ਅਧਾਰਤ ਇਹ ਸਮਾਰਟ ਫੋਨ ਗੂਗਲ ਅਤੇ ਜੀਓ ਨੇ ਸਾਂਝੇ ਤੌਰ 'ਤੇ ਬਣਾਇਆ ਹੈ। ਇਹ ਇਸ ਸਾਲ 10 ਸਤੰਬਰ ਤੋਂ ਬਾਜ਼ਾਰ ਵਿਚ ਉਪਲਬਧ ਹੋਵੇਗਾ।
ਮੁਕੇਸ਼ ਅੰਬਾਨੀ ਦੇ ਭਾਸ਼ਣ ਦੀ ਸ਼ੁਰੂਆਤ ਤੋਂ ਪਹਿਲਾਂ, ਕੰਪਨੀ ਦੇ ਸ਼ੇਅਰਾਂ ਵਿਚ ਲਗਭਗ 2 ਪ੍ਰਤੀਸ਼ਤ ਦੀ ਗਿਰਾਵਟ ਦਿਖਾਈ ਦੇ ਰਹੀ ਹੈ।ਇਸ ਬੈਠਕ ਵਿਚ ਕੰਪਨੀ ਦੇ ਸਾਰੇ 12 ਨਿਰਦੇਸ਼ਕ ਮੌਜੂਦ ਹਨ। ਮੀਟਿੰਗ ਦੀ ਸ਼ੁਰੂਆਤ ਵਿੱਚ ਕੰਪਨੀ ਨੇ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦੀ ਮੌਤ ਕੋਵਿਡ-19 ਮਹਾਂਮਾਰੀ ਦੌਰਾਨ ਹੋਈ ਸੀ। ਮੁਕੇਸ਼ ਅੰਬਾਨੀ ਦੇ 5 ਮਿੰਟ ਦੇ ਭਾਸ਼ਣ ਤੋਂ ਬਾਅਦ ਈਸ਼ਾ ਅਤੇ ਆਕਾਸ਼ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ।
ਮੁਕੇਸ਼ ਅੰਬਾਨੀ ਦੇ ਤਕਰੀਬਨ 5 ਮਿੰਟ ਦੇ ਭਾਸ਼ਣ ਤੋਂ ਬਾਅਦ ਈਸ਼ਾ ਅਤੇ ਆਕਾਸ਼ ਨੇ ਰਿਲਾਇੰਸ ਪਰਿਵਾਰ ਨਾਲ ਗੱਲਬਾਤ ਕੀਤੀ। ਉਸਨੇ ਕੇਅਰ ਐਂਡ ਇੰਪੈਥੀ ਨੀਤੀ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਪਿਛਲੇ ਏਜੀਐਮ ਦੇ ਮੁਕਾਬਲੇ ਸਾਡਾ ਕਾਰੋਬਾਰ ਅਤੇ ਇਸਦੀ ਸਫਲਤਾ ਉਮੀਦ ਨਾਲੋਂ ਵਧੇਰੇ ਵਧੀ ਹੈ। ਇਸ ਤੋਂ ਬਾਅਦ ਨੀਤਾ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਸਮੂਹ ਨੇ 4.5 ਕਰੋੜ ਭਾਰਤੀਆਂ ਦੇ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕੀਤੀ। ਉਸਨੇ ਦੱਸਿਆ ਕਿ ਸਮੂਹ ਨੇ ਮਹਾਂਮਾਰੀ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਹਾਇਤਾ ਕੀਤੀ ਹੈ।
ਇਹ ਵੀ ਪੜ੍ਹੋ : ਈ-ਕਾਮਰਸ ਨਿਯਮਾਂ ਨੂੰ ਸਖਤ ਬਣਾਉਣ ਦੀ ਤਿਆਰੀ 'ਚ ਸਰਕਾਰ, sale 'ਤੇ ਲਗ ਸਕਦੀ ਹੈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਿਚ ਨੇ ਰਿਲਾਇੰਸ ਇੰਡਸਟਰੀਜ਼ ਦੀ ਦਰਜਾਬੰਦੀ ਵਧਾ ਕੇ 'ਬੀਬੀਬੀ' ਕੀਤੀ
NEXT STORY