ਮੁੰਬਈ — ਰਿਲਾਇੰਸ ਜੀਓ ਇਨਫੋਕਾਮ ਨੇ ਉਡਾਣ ਦੌਰਾਨ ਕਨੈਕਟਿਵਿਟੀ ਲਾਇਸੈਂਸ ਲਈ ਦੂਰਸੰਚਾਰ ਵਿਭਾਗ 'ਚ ਅਰਜ਼ੀ ਦਿੱਤੀ ਹੈ। ਲਾਇਸੈਂਸ ਮਿਲਣ ਤੋਂ ਬਾਅਦ ਸੇਵਾ ਪ੍ਰਦਾਤਾ ਭਾਰਤੀ ਅਤੇ ਵਿਦੇਸ਼ੀ ਏਅਰਲਾਈਨਜ਼ ਨੂੰ ਕਨੈਕਟਿਵਿਟੀ ਅਤੇ ਡਾਟਾ ਸੇਵਾਵਾਂ ਉਪਲੱਬਧ ਕਰਵਾ ਸਕਣਗੇ। ਮਾਮਲੇ ਤੋਂ ਜਾਣੂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੀਓ ਤੋਂ ਇਲਾਵਾ ਦੂਰ-ਸੰਚਾਰ ਵਿਭਾਗ ਨੂੰ ਓਰਟਸ ਕਮਿਊਨੀਕੇਸ਼ਨਸ, ਸਟੇਸ਼ਨ ਸੈਟਕਾਮ ਅਤੇ ਕਲਾਊਡ ਕਾਸਟ ਡਿਜੀਟਲ ਸਮੇਤ ਹੋਰ ਕਈ ਕੰਪਨੀਆਂ ਤੋਂ ਅਰਜ਼ੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਰਿਲਾਇੰਸ ਜੀਓ ਨੇ ਇਸ ਮਾਮਲੇ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਨੇ ਓਰਟਸ ਕਮਿਊਨੀਕੇਸ਼ਨ ਸਮੇਤ ਕੁਝ ਮਾਮਲਿਆਂ 'ਚ ਬਿਨੈਕਾਰਾਂ ਤੋਂ ਕੁਝ ਸਪੱਸ਼ਟੀਕਰਣ ਮੰਗੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਚ ਭਾਰਤੀ ਹਵਾਈ ਖੇਤਰ 'ਚ ਉਡਾਣ ਸੇਵਾਵਾਂ ਦੇਣ ਦੇ ਨਾਲ-ਨਾਲ ਸਮੁੰਦਰ ਵਿਚ ਮੋਬਾਇਲ ਸੇਵਾਵਾਂ ਲਈ ਦਿਸ਼ਾ-ਨਿਰਦੇਸ਼ ਨੋਟੀਫਾਈਡ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਏਅਰਟੈੱਲ ਹੱਗਸ ਕਮਿਊਨੀਕੇਸ਼ਨਸ ਇੰਡੀਆ ਅਤੇ ਟਾਟਾ ਨੈੱਟ ਸਰਵਿਸਿਜ਼ ਨੇ ਇਸ ਨਾਲ ਜੁੜੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਤੱਕ ਹੱਗਸ ਕਮਿਊਨੀਕੇਸ਼ਨਸ ਇੰਡੀਆ ਅਤੇ ਟਾਟਾ ਨੈੱਟ ਸਰਵਿਸਿਜ਼ ਅਤੇ ਭਾਰਤੀ ਏਅਰਟੈੱਲ ਦੀ ਸਬਸਿਡਰੀ ਇੰਡੋ ਟੈਲੀਪੋਰਟਸ ਲਿਮਟਿਡ ਨੂੰ ਇਨ੍ਹਾਂ ਸੇਵਾਵਾਂ ਲਈ ਲਾਇਸੈਂਸ ਮਿਲ ਚੁੱਕਾ ਹੈ।
ਸਪਾਈਸ ਜੈੱਟ ਆਪਣੇ ਬੇੜੇ 'ਚ ਸ਼ਾਮਲ ਕਰੇਗਾ 5 ਹੋਰ ਜਹਾਜ਼
NEXT STORY