ਕੋਲਕਾਤਾ — ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਇਸ ਵਿੱਤੀ ਸਾਲ 'ਚ ਸੰਕਟ 'ਚ ਚੱਲ ਰਹੀ ਆਪਣੀ ਟੈਲੀਕਾਮ ਕੰਪਨੀ ਰਿਲਾਇੰਸ ਕਮਨੀਕੇਸ਼ਨਸ ਤੋਂ ਕੋਈ ਸੈਲਰੀ ਜਾਂ ਕਮਿਸ਼ਨ ਨਾ ਲੈਣ ਦਾ ਫੈਸਲਾ ਲਿਆ ਹੈ। ਰਿਲਾਇੰਸ ਕਮਨੀਕੇਸ਼ਨਸ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,'ਇਹ ਫੈਸਲਾ ਕੰਪਨੀ ਪ੍ਰੋਮੋਟਰਾਂ ਵਲੋਂ ਲਿਆ ਗਿਆ ਹੈ। ਕੰਪਨੀ ਦੇ ਸਟ੍ਰੇਟੇਜਿਕ ਟ੍ਰਾਂਸਫਾਰਮੇਸ਼ਨ ਲਈ ਇਹ ਫੈਸਲਾ ਲਿਆ ਗਿਆ ਹੈ।' ਇਸ ਤੋਂ ਇਲਾਵਾ ਆਰਕਾਮ ਦੀ ਮੈਨੇਜਮੇਂਟ ਟੀਮ ਵੀ ਆਪਣੀ 21 ਦਿਨ ਦੀ ਸੈਲਰੀ ਛੱਡੇਗੀ।
ਦੇਸ਼ ਦੀ ਚੌਥੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਨੇ ਕਿਹਾ ਹੈ ਕਿ ਇਹ ਕਦਮ ਦਸੰਬਰ, 2017 ਤੱਕ ਚੁੱਕੇ ਜਾਣਗੇ। ਰਿਲਾਇੰਸ ਕਮਨੀਕੇਸ਼ਨਸ 'ਤੇ ਬਕਾਇਆ ਕਰਜ਼ਾ ਚੁਕਾਉਣ ਲਈ ਬੈਂਕਾਂ ਤੋਂ 7 ਮਹੀਨੇ ਦਾ ਸਮਾਂ ਮਿਲਣ ਤੋਂ ਬਾਅਦ ਕੰਪਨੀ ਨੇ ਰਕਮ ਬਚਾਉਣ ਦੀ ਇਹ ਕਵਾਇਦ ਸ਼ੁਰੂ ਕੀਤੀ ਹੈ। ਨੁਕਸਾਨ ਅਤੇ ਸਟਾਕ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਰਿਲਾਇੰਸ ਕਮਨੀਕੇਸ਼ਨਸ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ।
ਇਸ ਤੋਂ ਇਲਾਵਾ ਰਿਲਾਇੰਸ ਕਮਨੀਕੇਸ਼ਨਸ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਏਅਰਸੈੱਲ ਅਤੇ ਬਰੂਕਫੀਲਡ ਦੇ ਰਲੇਵੇਂ ਦੀ ਪ੍ਰਕਿਰਿਆ 30 ਸਤੰਬਰ ਤੱਕ ਪੂਰੀ ਹੋ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸੌਦਿਆਂ ਦੇ ਪੂਰਾ ਹੋਣ ਤੋਂ ਬਾਅਦ ਰਿਲਾਇੰਸ ਕਮਨੀਕੇਸ਼ਨਸ ਦਾ 60 ਫੀਸਦੀ ਯਾਨੀ ਤਕਰੀਬਨ 25,000 ਕਰੋੜ ਦਾ ਕਰਜ਼ਾ ਖਤਮ ਹੋ ਜਾਵੇਗਾ।
ਜੀਓ ਨੇ ਅਪ੍ਰੈਲ 'ਚ ਜੋੜੇ 40 ਲੱਖ ਗਾਹਕ
NEXT STORY