ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਜੂਨ ਤਿਮਾਹੀ ਦੇ ਨਤੀਜੇ ਪੇਸ਼ ਕਰ ਦਿੱਤੇ ਹਨ। ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ 'ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਟੈਲੀਕਾਮ ਵਿੰਗ, ਰਿਲਾਇੰਸ ਜੀਓ ਇੰਫੋਕਾਮ ਲਿਮਟਿਡ ਨੂੰ 5,445 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੀ ਤਿਮਾਹੀ 'ਚ 5,337 ਕੋਰੜ ਰੁਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ ਸੀ, ਜਦੋਂਕਿ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 4,863 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।
ਜੂਨ ਤਿਮਾਹੀ 'ਚ ਜੀਓ ਦਾ ਆਪਰੇਸ਼ਨ ਨਾਲ ਰੈਵੇਨਿਊ ਵੱਧਕੇ 26,478 ਕਰੋੜ ਰੁਪਏ ਹੋ ਗਿਆ, ਜੋ ਪਿਛਲੀ ਤਿਮਾਹੀ 'ਚ 25,959 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 24,042 ਕਰੋੜ ਰੁਪਏ ਸੀ। ਇਸ ਦੇ ਨਾਲਹੀ ਟੈਲੀਕਾਮ ਕੰਪਨੀ ਦਾ ਆਪਰੇਟਿੰਗ ਮਾਰਜਨ ਕਵਾਟਰ-ਦਰ-ਕਵਾਟਰ ਵੱਧ ਕੇ 52.6 ਫੀਸਦੀ ਹੋ ਗਿਆ ਹੈ।
ਵਿਸ਼ਲੇਸ਼ਕਾਂ ਦੇ ਅਨੁਸਾਰ, ਟੈਲੀਕਾਮ ਵਿੰਗ ਰਿਲਾਇੰਸ ਜੀਓ ਨੇ ਆਪਣੇ ਕਸਟਮਰ ਬੇਸ ਦਾ ਵਿਸਤਾਰ ਜਾਰੀ ਰੱਖਿਆ ਅਤੇ ਜੂਨ ਤਿਮਾਹੀ 'ਚ 9 ਮਿਲੀਅਨ ਯਾਨੀ 90 ਲੱਖ ਤੋਂ ਵੱਧ ਗਾਹਕ ਜੋੜੇ ਹਨ। ਇਸ ਤੋਂ ਇਲਾਵਾ ਜੀਓ ਦੇ ਏ.ਆਰ.ਪੀ.ਯੂ. 'ਚ ਵੀ ਵਾਧਾ ਦੇਖਿਆ ਗਿਆ। ਸਾਲ ਭਰ ਪਹਿਲਾਂ ਜੂਨ ਤਿਮਾਹੀ 'ਚ ਜੀਓ ਨੇ 90 ਲੱਖ ਗਾਹਕ ਜੋੜੇ ਸਨ।
SIM ਪੋਰਟ ਕਰਵਾਉਣ ਤੋਂ ਪਹਿਲਾਂ ਜਾਣ ਲਓ ਤੁਹਾਡੇ ਇਲਾਕੇ 'ਚ BSNL ਦਾ ਨੈੱਟਵਰਕ ਹੈ ਜਾਂ ਨਹੀਂ, ਇਹ ਹੈ ਤਰੀਕਾ
NEXT STORY