ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਕੋਲ ਕਰੰਸੀ ਰਿਜ਼ਰਵਸ ਦਾ ਅਜੇ ਜੋ ਪੱਧਰ ਹੈ ਉਹ ਕੌਮਾਂਤਰੀ ਅਸਥਿਰਤਾ ਨੂੰ ਧਿਆਨ 'ਚ ਰੱਖਦੇ ਹੋਏ ਕਰਜ਼ ਦੇਣ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ। ਪਟੇਲ ਨੇ ਇਹ ਗੱਲ ਮੰਗਲਵਾਰ ਨੂੰ ਇਕ ਸੰਸਦੀ ਕਮੇਟੀ ਨੂੰ ਦੱਸੀ। ਪਟੇਲ ਦੀ ਇਸ ਗੱਲ ਦਾ ਮਤਲੱਬ ਕੱਢਿਆ ਜਾ ਰਿਹਾ ਹੈ ਕਿ ਕੇਂਦਰੀ ਬੈਂਕ ਫਿਲਹਾਲ ਸਰਕਾਰ ਨੂੰ ਕੋਈ ਵੱਡੀ ਰਕਮ ਟਰਾਂਸਫਰ ਕਰਨ ਦੇ ਮੂਡ 'ਚ ਨਹੀਂ ਹੈ।
ਸੂਤਰਾਂ ਮੁਤਾਬਕ ਪਟੇਲ ਨੇ ਫਾਈਨੈਂਸ ਸਟੈਂਡਿੰਗ ਕਮੇਟੀ ਨੂੰ ਕਿਹਾ ਕਿ ਇਹ ਰਿਜ਼ਰਵਸ ਮੁਸ਼ਕਿਲ ਸਮੇਂ 'ਚ ਵਰਤੋਂ ਕਰਨ ਦੇ ਲਈ ਹੈ, ਨਾ ਕਿ ਆਮ ਲੋੜਾਂ ਦੇ ਲਈ। ਪੂੰਜੀ ਢਾਂਚੇ ਤੋਂ ਲੈ ਕੇ ਛੋਟੇ ਅਤੇ ਮੱਧ ਉਦਯੋਗਾਂ ਦੀ ਫੰਡਿੰਗ ਦੇ ਮਸਲੇ 'ਤੇ ਸਰਕਾਰ ਅਤੇ ਆਰ.ਬੀ.ਆਈ. 'ਚ ਵਿਵਾਦ ਦੌਰਾਨ ਪਟੇਲ ਕਮੇਟੀ ਦੇ ਸਾਹਮਣੇ ਪੇਸ਼ ਹੋਏ ਹਨ। ਇਸ ਦੌਰਾਨ ਪਟੇਲ ਨੇ ਕਿਹਾ ਕਿ ਅਰਥਵਿਵਸਥਾ ਦੀ ਬੁਨਿਆਦ ਮਜ਼ਬੂਤ ਹੈ ਅਤੇ ਤੇਲ ਦੀ ਕੀਮਤ ਦੇ ਚਾਰ ਸਾਲ ਦੇ ਉੱਚ ਪੱਧਰ ਤੋਂ ਹੇਠਾਂ ਆਉਣ ਨਾਲ ਮਜ਼ਬੂਤੀ ਮਿਲੇਗੀ।
ਇਸ ਤੋਂ ਪਹਿਲਾਂ ਪਟੇਲ ਨੂੰ 12 ਨਵੰਬਰ ਨੂੰ ਕਮੇਟੀ ਦੇ ਸਾਹਮਣੇ ਹਾਜ਼ਿਰ ਹੋਣਾ ਸੀ। ਸੂਤਰਾਂ ਮੁਤਾਬਕ ਉਨ੍ਹਾਂ ਨੇ ਆਰ.ਬੀ.ਆਈ. ਕਾਨੂੰਨ ਦੀ ਧਾਰਾ 7 ਦੀ ਵਰਤੋਂ, ਫਸੇ ਕਰਜ਼, ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਅਤੇ ਹੋਰ ਜ਼ਟਿਲ ਮੁੱਦਿਆਂ 'ਤੇ ਕੁਝ ਨਹੀਂ ਕਿਹਾ। ਪਟੇਲ ਨੇ ਕਮੇਟੀ ਦੇ ਸਾਹਮਣੇ ਅਰਥਵਿਵਸਥਾ ਦੀ ਸਥਿਤੀ ਦੇ ਨਾਲ-ਨਾਲ ਸੰਸਾਰਕ ਅਰਥਵਿਵਸਥਾ 'ਤੇ ਵੀ ਆਪਣੀਆਂ ਗੱਲਾਂ ਰੱਖੀਆਂ। ਕਈ ਮੈਂਬਰਾਂ ਨੇ ਇਸ 'ਤੇ ਸਵਾਲ ਪੁੱਛੇ। ਅਰਥਵਿਵਸਥਾ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਹਾਂ-ਪੱਖੀ ਸਨ।
ਹੁਣ ਜਹਾਜ਼ 'ਚ ਫੋਨ 'ਤੇ ਚਲਾ ਸਕੋਗੇ ਇੰਟਰਨੈੱਟ, ਇੰਤਜ਼ਾਰ ਹੋਣ ਜਾ ਰਿਹੈ ਖਤਮ
NEXT STORY