ਬਿਜ਼ਨੈੱਸ ਡੈਸਕ - ਭਾਰਤ ਦੇ ਚੌਲਾਂ ਦੇ ਉਤਪਾਦਨ ਦੀ ਇਸ ਸਾਲ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮਹੱਤਵਪੂਰਨ ਫ਼ਸਲ ਦੇ ਉਤਪਾਦਨ ਵਿੱਚ 5 ਫ਼ੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਦੇਸ਼ ਦੇ ਚੌਲ ਉਤਪਾਦਕ ਰਾਜਾਂ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਛੱਤੀਸਗੜ੍ਹ, ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਇਸ ਸਾਲ ਬੇਮੌਸਮੀ ਬਰਸਾਤ ਹੋਈ ਹੈ, ਜਿਸ ਕਾਰਨ ਚੌਲਾਂ ਦੇ ਉਤਪਾਦਨ 'ਚ 5 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੱਲ ਦਾ ਖ਼ੁਲਾਸਾ ICAR ਯਾਨੀ ਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਲੋਂ ਕੀਤਾ ਗਿਆ ਹੈ। ਉਕਤ ਸੰਸਥਾ ਨੇ ਉਕਤ ਸੂਬਿਆਂ ਦੇ ਚੌਲ ਉਤਪਾਦਕ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਮਾਨਸੂਨ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਅਤੇ 160-200 ਦਿਨਾਂ ਵਿੱਚ ਤਿਆਰ ਹੋਣ ਵਾਲੀ ਕਿਸਮ ਦੀ ਜਗ੍ਹਾ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਚੌਲਾਂ ਦੀ ਕਿਸਮ ਦੀ ਬਿਜਾਈ ਕਰਨ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਖੇਤੀਬਾੜੀ ਮੰਤਰਾਲੇ ਦੇ ਤੀਜੇ ਅਗਾਊਂ ਅਨੁਮਾਨ ਦੇ ਅਨੁਸਾਰ ਸਾਉਣੀ ਦੇ ਚੌਲਾਂ ਦਾ ਉਤਪਾਦਨ ਵਿੱਤੀ ਸਾਲ 2023 ਵਿੱਚ 110.032 ਮਿਲੀਅਨ ਟਨ ਰਿਹਾ ਸੀ। ICAR ਦਾ ਮੰਨਣਾ ਹੈ ਕਿ ਅਗਲੇ ਦਿਨ ਝੋਨੇ ਦੀ ਫ਼ਸਲ ਲਈ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਇਨ੍ਹਾਂ ਦਿਨਾਂ ਵਿੱਚ ਜੇਕਰ ਚੰਗੀ ਬਰਸਾਤ ਹੁੰਦੀ ਹੈ ਤਾਂ ਫ਼ਸਲ ਨੂੰ ਬਹੁਤ ਫ਼ਾਇਦਾ ਹੋਵੇਗਾ। ਉੜੀਸਾ ਵਿੱਚ ਝੋਨੇ ਦੀ ਬਿਜਾਈ ਘੱਟ ਮੀਂਹ ਕਾਰਨ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਹੋਈ ਹੈ। ਇਸੇ ਤਰ੍ਹਾਂ ਦੇਸ਼ ਦੇ ਕਈ ਪੂਰਬੀ ਰਾਜਾਂ ਵਿੱਚ ਘੱਟ ਬਰਸਾਤ ਹੋਣ ਦੇ ਕਾਰਨ ਝੋਨੇ ਦੀ ਬਿਜਾਈ ਦੇਰੀ ਨਾਲ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'
ਖੇਤੀਬਾੜੀ ਮੰਤਰਾਲੇ ਦੇ 30 ਜੁਲਾਈ ਤੱਕ ਦੇ ਅੰਕੜੇ ਅਨੁਸਾਰ ਸਾਉਣੀ ਚੌਲਾਂ ਦਾ ਖੇਤਰ 4.33 ਫ਼ੀਸਦੀ ਭਾਵ 23.758 ਮਿਲੀਅਨ ਹੈਕਟੇਅਰ ਵਧਿਆ ਹੈ, ਜਿਸ ਨਾਲ ਚੰਗਾ ਉਤਪਾਦਨ ਹੋਣ ਦੀ ਉਮੀਦ ਹੈ। ਅਗਸਤ ਦੇ ਮਹੀਨੇ ਹੋਈ ਘੱਟ ਬਰਸਾਤ ਦੇ ਕਾਰਨ ਕੁੱਲ ਉਤਪਾਦਨ 'ਚ ਗਿਰਾਵਟ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੇਕਰ ਆਉਣ ਵਾਲੇ ਸਮੇਂ 'ਚ ਚੰਗੀ ਬਰਸਾਤ ਨਾ ਹੋਈ ਤਾਂ ਚੌਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਵਿਖਾਈ ਦੇ ਸਕਦਾ ਹੈ। ਵਿੱਤੀ ਸਾਲ 2024 ਵਿੱਚ ਵਿਸ਼ਵ ਪੱਧਰ 'ਤੇ ਚੌਲਾਂ ਦੇ ਉਤਪਾਦਨ ਵਿੱਚ ਲਗਭਗ 70 ਲੱਖ ਟਨ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
18 ਮਹੀਨਿਆਂ ਦੇ ਸਿਖਰ 'ਤੇ ਪੁੱਜਾ Paytm ਦਾ ਸ਼ੇਅਰ, ਇਸ ਬਲਾਕ ਡੀਲ ਨੇ ਵਧਾਈ ਖਰੀਦਦਾਰੀ
NEXT STORY