ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.) ਨੇ ਵੀਰਵਾਰ ਨੂੰ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਅੱਜ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ 200 ਬਿਲੀਅਨ ਡਾਲਰ (ਲਗਭਗ 15 ਲੱਖ ਕਰੋੜ ਰੁਪਏ) ਦੀ ਮਾਰਕੀਟ ਕੈਪ ਨੂੰ ਛੋਹਿਆ ਹੈ। ਆਰ.ਆਈ.ਐਲ. ਦੇ ਸਟਾਕ ਨੇ ਵੀਰਵਾਰ ਨੂੰ ਕਾਰੋਬਾਰ ਦੌਰਾਨ ਇਕ ਨਵਾਂ ਰਿਕਾਰਡ ਕਾਇਮ ਕੀਤਾ। ਬੰਬਈ ਸਟਾਕ ਐਕਸਚੇਂਜ 'ਤੇ RIL ਦੇ ਸ਼ੇਅਰ 8.45% ਦੇ ਵਾਧੇ ਨਾਲ ਰਿਕਾਰਡ ਪੱਧਰ 'ਤੇ 2,343.90 ਰੁਪਏ ਦੇ ਰਿਕਾਰਡ ਪੱਧਰ 'ਤੇ ਬੰਦ ਹੋਏ। ਸ਼ੇਅਰਾਂ ਵਿਚ ਵਾਧੇ ਨਾਲ ਕੰਪਨੀ ਦੀ ਮਾਰਕੀਟ ਕੈਪ 200 ਅਰਬ ਡਾਲਰ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਈ।
ਸਿਲਵਰ ਲੇਕ ਰਿਲਾਇੰਸ ਰਿਟੇਲ 'ਚ 1.75% ਦੀ ਹਿੱਸੇਦਾਰੀ ਖਰੀਦੇਗੀ
ਰਿਲਾਇੰਸ ਰਿਟੇਲ 'ਚ ਹਿੱਸੇਦਾਰੀ ਖਰੀਦਣ ਦੀ ਅਮਰੀਕੀ ਕੰਪਨੀ ਦੇ ਐਲਾਨ ਨਾਲ ਆਰ.ਆਈ.ਐਲ. ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਸਟਾਕ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ। ਰਿਲਾਇੰਸ ਜਿਓ ਤੋਂ ਬਾਅਦ ਹੁਣ ਸਿਲਵਰ ਲੇਕ ਰਿਲਾਇੰਸ ਰਿਟੇਲ 'ਚ ਵੱਡੀ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਪ੍ਰਾਈਵੇਟ ਇਕਵਿਟੀ ਫਰਮ 7500 ਕਰੋੜ ਰੁਪਏ ਵਿਚ 1.75 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੇਗੀ। ਇਸ ਤੋਂ ਪਹਿਲਾਂ ਅਮਰੀਕੀ ਇਕਵਿਟੀ ਫਰਮ ਸਿਲਵਰ ਲੇਕ ਨੇ ਵੀ ਜਿਓ ਪਲੇਟਫਾਰਮਸ ਵਿਚ 2.08% ਦੀ ਹਿੱਸੇਦਾਰੀ ਖਰੀਦੀ ਹੋਈ ਹੈ।
ਇਹ ਵੀ ਦੇਖੋ : ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ
ਮਾਰਕੀਟ ਕੈਪ 200 ਅਰਬ ਡਾਲਰ ਦੇ ਪਾਰ
ਵੀਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦਾ ਸਟਾਕ 8.45 ਪ੍ਰਤੀਸ਼ਤ ਵਧਿਆ ਅਤੇ ਸਟਾਕ 2,343.90 ਰੁਪਏ ਦੀ ਨਵੀਂ ਕੀਮਤ 'ਤੇ ਪਹੁੰਚ ਗਿਆ। ਕੰਪਨੀ ਦੀ ਮਾਰਕੀਟ ਕੈਪ ਵਧ ਕੇ 14,84,634 ਕਰੋੜ ਰੁਪਏ ਭਾਵ 202 ਅਰਬ ਡਾਲਰ 'ਤੇ ਪਹੁੰਚ ਗਈ। ਇਹ ਅਗਲੀ ਸਭ ਤੋਂ ਵੱਡੀ ਆਈ.ਟੀ. ਫਰਮ ਟੀ.ਸੀ.ਐਸ. ਦੇ ਆਕਾਰ ਤੋਂ ਲਗਭਗ ਦੁੱਗਣੀ ਹੈ, ਜਿਸਦੀ ਕੀਮਤ 119 ਅਰਬ ਡਾਲਰ ਹੈ।
ਇਹ ਵੀ ਦੇਖੋ : ਬਿਜਲੀ ਖਪਤਕਾਰਾਂ ਨੂੰ ਮਿਲਣਗੇ ਅਧਿਕਾਰ, ਸਮੇਂ 'ਤੇ ਨਹੀਂ ਮਿਲਿਆ ਬਿੱਲ ਤਾਂ ਮਿਲ ਸਕਦੀ ਹੈ ਛੋਟ
ਇਹ ਵੀ ਦੇਖੋ : 1 ਅਕਤੂਬਰ ਤੋਂ ਸਰਕਾਰੀ ਬੈਂਕ ਘਰ ਬੈਠੇ ਦੇਣਗੇ ਇਹ ਸਾਰੀਆਂ ਸੇਵਾਵਾਂ, ਵਿੱਤ ਮੰਤਰੀ ਨੇ ਕੀਤੀ ਸ਼ੁਰੂਆਤ
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ, ਜਾਣੋ ਕੀ ਹਨ ਤਾਜ਼ਾ ਰੇਟ
NEXT STORY