ਮੁੰਬਈ- ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨਾਲ ਘਰੇਲੂ ਮੁਦਰਾ ਨੂੰ ਸਮਰਥਨ ਮਿਲਿਆ ਅਤੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੀ ਮਜ਼ਬੂਤੀ ਨਾਲ 82.69 'ਤੇ ਪਹੁੰਚ ਗਿਆ।
ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਲਗਾਤਾਰ ਵਿਦੇਸ਼ੀ ਫੰਡਾਂ ਦੇ ਵਹਾਅ ਨੇ ਰੁਪਏ ਦੇ ਲਾਭ ਨੂੰ ਸੀਮਤ ਕਰ ਦਿੱਤਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 82.69 'ਤੇ ਖੁੱਲ੍ਹਿਆ, ਜੋ ਕਿ ਇਸ ਦੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ ਸਿਰਫ 9 ਪੈਸੇ ਦਾ ਵਾਧਾ ਦਰਸਾਉਂਦਾ ਹੈ।
ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਸੋਮਵਾਰ ਨੂੰ 17 ਪੈਸੇ ਦੀ ਗਿਰਾਵਟ ਨਾਲ 82.78 ਪ੍ਰਤੀ ਡਾਲਰ 'ਤੇ ਬੰਦ ਹੋਇਆ।
ਇਸ ਦੌਰਾਨ ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਦਾ ਹੈ, 0.03 ਫੀਸਦੀ ਵਧ ਕੇ 103.55 'ਤੇ ਪਹੁੰਚ ਗਿਆ।
ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 0.30 ਫੀਸਦੀ ਡਿੱਗ ਕੇ 85.65 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਨਹੀਂ ਸੁਲਝ ਰਿਹਾ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦਾ ਮਾਮਲਾ , ਹੁਣ ਹਿੰਦੁਜਾ ਗਰੁੱਪ ਨੇ ਲਿਆ ਵੱਡਾ ਫ਼ੈਸਲਾ
NEXT STORY