ਮੁੰਬਈ- ਕੱਚੇ ਤੇਲ ਦੇ ਭਾਅ 'ਚ ਨਰਮੀ ਆਉਣ ਨਾਲ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 18 ਪੈਸੇ ਮਜ਼ਬੂਤ ਹੋ ਕੇ 82.17 ਦੇ ਭਾਅ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਦਾ ਰੁਖ ਰਹਿਣ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋ ਰਹੀ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰਾਂ 'ਚ ਰੁਪਿਆ ਡਾਲਰ ਦੇ ਮੁਕਾਬਲੇ 82.20 ਦੇ ਭਾਅ 'ਤੇ ਖੁੱਲ੍ਹਿਆ ਅਤੇ ਫਿਰ ਇਹ 82.17 ਦੇ ਪੱਧਰ ਦੇ ਪਹੁੰਚ ਗਿਆ। ਇਸ ਤਰ੍ਹਾਂ ਪਿਛਲੇ ਬੰਦ ਭਾਅ ਦੇ ਮੁਕਾਬਲੇ ਰੁਪਏ 'ਚ 8 ਪੈਸੇ ਦੀ ਮਜ਼ਬੂਤੀ ਦਰਜ ਕੀਤੀ ਗਈ। ਸੋਮਵਾਰ ਨੂੰ ਰੁਪਿਆ 82.35 ਪ੍ਰਤੀ ਡਾਲਰ ਦੇ ਭਾਅ 'ਤੇ ਬੰਦ ਹੋਇਆ ਸੀ। ਇਸ ਦੌਰਾਨ ਦੁਨੀਆ ਦੀਆਂ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.21 ਫੀਸਦੀ ਵਧ ਕੇ 103.21 'ਤੇ ਪਹੁੰਚ ਗਿਆ। ਕੌੰਮਾਂਤਰੀ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 0.49 ਫੀਸਦੀ ਦੀ ਗਿਰਾਵਟ ਦੇ ਨਾਲ 79.26 ਪ੍ਰਤੀ ਬੈਰਲ 'ਤੇ ਪਹੁੰਚ ਗਿਆ।
CM ਸ਼ਿਵਰਾਜ ਦਾ ਦਾਅਵਾ : MP ਨੂੰ 550 ਬਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਵਾਂਗੇ
NEXT STORY