ਮੁੰਬਈ — ਰੁਪਏ ਦੀ ਕੀਮਤ ਡਿੱਗ ਕੇ ਛੋਟੀ ਮਿਆਦ ਲਈ 70 ਦੇ ਪੱਧਰ ਤੋਂ ਵੀ ਹੇਠਾਂ ਜਾ ਸਕਦੀ ਹੈ, ਪਰ ਥੋੜ੍ਹੇ ਸਮੇਂ ਲਈ ਹੋਣ ਵਾਲੀ ਇਹ ਗਿਰਾਵਟ ਹਮੇਸ਼ਾ ਲਈ ਬਰਕਰਾਰ ਨਹੀਂ ਰਹਿ ਸਕਦੀ। ਮੁਦਰਾ ਡੀਲਰਾਂ ਅਤੇ ਅਰਥਸ਼ਾਤਰੀਆਂ ਨੇ ਇਹ ਅਨੁਮਾਨ ਲਗਾਇਆ ਹੈ।
ਭਾਵੇਂ ਰੁਪਿਆ ਵੀਰਵਾਰ ਦੇ ਦਿਨ 69.09 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ, ਪਰ RBI ਦੀਆਂ ਕੋਸ਼ਿਸ਼ਾਂ ਨਾਲ ਇਹ ਫਿਰ ਤੋਂ 68.36 ਦੇ ਪੱਧਰ 'ਤੇ ਵਾਪਸ ਆ ਗਿਆ। ਡਾਲਰ ਦੇ ਮੁਕਾਬਲੇ 'ਚ ਰੁਪਿਆ 68.47 'ਤੇ ਬੰਦ ਹੋਇਆ।
ਰੁਪਏ 'ਚ ਗਿਰਾਵਟ ਦਾ ਮੁੱਖ ਕਾਰਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੈ। ਈਰਾਨ 'ਤੇ ਪਾਬੰਧੀ ਅਤੇ ਹੋਰ ਤੇਲ ਉਤਪਾਦਕ ਦੇਸ਼ਾਂ ਵਿਚ ਉਤਪਾਦਨ ਸਪਾਟ ਰਹਿਣ ਦੇ ਕਾਰਨ ਹੀ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਚੀਨ 'ਤੇ ਡਿਊਟੀ ਨੂੰ ਲੈ ਕੇ ਨਵਾਂ ਤਾਜ਼ਾ ਯੁੱਧ ਅਤੇ ਉਸਦੇ ਕਾਰਨ ਆਈ ਗਿਰਾਵਟ ਵੀ ਰੁਪਏ 'ਤੇ ਦਬਾਅ ਦਾ ਕੰਮ ਕਰ ਰਹੀ ਹੈ।
ਅਰਥਸ਼ਾਤਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕਾਰਨਾਂ ਕਰਕੇ ਹੀ ਇਸ ਸਮੇਂ ਬਦਲਾਅ ਦੇਖਿਆ ਜਾ ਸਕਦਾ ਹੈ। ਯੂਰਪੀ ਦੇਸ਼ ਈਰਾਨ 'ਤੇ ਦਬਾਅ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਮਰੀਕੀ ਅਰਥਵਿਵਸਥਾ ਨੂੰ ਡਿਊਟੀ ਯੁੱਧ ਕਾਰਨ ਹੋਣ ਵਾਲੇ ਨੁਕਸਾਨ ਖਤਮ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਜੇਕਰ ਯੂਰਪੀ ਕੇਂਦਰੀ ਬੈਂਕ ਡਿਊਟੀ ਵਧਾਉਣਾ ਸ਼ੁਰੂ ਕਰਦਾ ਹੈ ਤਾਂ ਇਸ ਨਾਲ ਡਾਲਰ ਵਿਚ ਕਮੀ ਆਵੇਗੀ। ਯੂਰਪੀ ਕੇਂਦਰੀ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਦਰ ਵਾਧਾ ਗਰਮੀਆਂ ਤੋਂ ਬਾਅਦ ਜਾਂ 2019 ਦੇ ਸ਼ੁਰੂ ਵਿਚ ਆਰੰਭ ਹੋਵੇਗਾ।
ਮੁਦਰਾ ਡੀਲਰਾਂ ਦਾ ਕਹਿਣਾ ਹੈ ਕਿ ਰੁਪਏ ਵਿਚ ਬਹੁਤ ਜ਼ਿਆਦਾ ਫਰਕ ਨਹੀਂ ਦਿਖ ਰਿਹਾ ਕਿਉਂਕਿ ਇਸ ਖੇਤਰ 'ਚ ਰੁਪਿਆ ਹੋਰ ਮੁਦਰਾਵਾਂ ਦੇ ਮੁਕਾਬਲੇ ਆਪਣੀ ਚਮਕ ਗਵਾ ਰਿਹਾ ਹੈ। ਏਸ਼ੀਆ ਵਿਚ ਰੁਪਿਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਹੋ ਸਕਦਾ ਹੈ, ਪਰ ਦੱਖਣੀ ਅਫਰੀਕਾ, ਦੱਖਣੀ ਕੋਰੀਆ ਵਰਗੇ ਹੋਰ ਉਭਰ ਰਹੇ ਬਾਜ਼ਾਰ ਆਪਣੀਆਂ ਮੁਦਰਾਵਾਂ 'ਤੇ ਭਾਰੀ ਦਬਾਅ ਦੇਖ ਰਹੇ ਹਨ।
ਕੇਅਰ ਰੇਟਿੰਗ ਦਾ ਕਹਿਣਾ ਹੈ ਕਿ ਰੁਪਏ ਦੀ ਤਾਜ਼ਾ ਗਿਰਾਵਟ ਅਸਥਾਈ ਹੈ, ਪਰ ਇਹ ਚਿੰਤਾਜਨਕ ਨਹੀਂ ਹੈ।
ਕੇਅਰ ਰੇਟਿੰਗਸ ਦਾ ਕਹਿਣਾ ਹੈ ਕਿ RBI ਵਲੋਂ ਦਖਲਅੰਦਾਜ਼ੀ ਨਾ ਕੀਤੇ ਜਾਣ 'ਤੇ ਰੁਪਿਆ 69 ਅਤੇ ਉਸਦੇ ਬਾਅਦ 70 ਦੇ ਪੱਧਰ ਤੋਂ ਪਾਰ ਜਾ ਸਕਦਾ ਹੈ ਕਿਉਂਕਿ ਭੂ-ਸਿਆਸੀ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ।
ਦੋਹਰੇ ਘਾਟੇ ਦਾ ਸਾਹਮਣਾ ਕਰ ਰਹੇ ਭਾਰਤ ਲਈ ਸਥਿਤੀ ਤਣਾਅਪੂਰਨ ਹੈ ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਉਪ ਚੋਣਾਂ ਵੱਲ ਵਧ ਰਿਹਾ ਹੈ।
ਇਕ ਅਰਥਸ਼ਾਤਰੀ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੇ ਭਾਰਤ ਵਰਗੇ ਆਯਾਤ 'ਤੇ ਨਿਰਭਰ ਅਤੇ ਆਯਾਤ ਤੇਲ 'ਤੇ ਨਿਰਭਰ ਦੇਸ਼ ਦੀਆਂ ਵਿਕਾਸ ਸੰਭਾਵਨਾਵਾਂ 'ਤੇ ਖਦਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਦਾ US ਦੇ ਇੰਪੋਰਟ 'ਤੇ ਸ਼ਿਕੰਜਾ, ਮਹਿੰਗੇ ਹੋਣਗੇ ਇਹ ਪ੍ਰਾਡਕਟ
NEXT STORY