ਬਸਤੀ (ਇੰਟ.)-ਮਚਿਓਰਿਟੀ ਤੋਂ ਬਾਅਦ ਵੀ ਗਾਹਕ ਦੀ ਰਾਸ਼ੀ ਵਾਪਸ ਨਾ ਕਰਨਾ ਇੰਸ਼ੋਰੈਂਸ ਕੰਪਨੀ ਨੂੰ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਇਸ ਮਾਮਲੇ 'ਚ ਇੰਸ਼ੋਰੈਂਸ ਕੰਪਨੀ ਨੂੰ ਜਮ੍ਹਾ ਕੀਤੀ ਗਈ ਰਾਸ਼ੀ ਹਰਜਾਨੇ ਸਮੇਤ ਮੋੜਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਸੋਨਹਾ ਖੇਤਰ ਦੇ ਧੌਰਾਹਰਾ ਨਿਵਾਸੀ ਰਾਮ ਵਿਲਾਸ ਦੂਬੇ ਨੇ ਵੱਖ-ਵੱਖ ਤਰੀਕਾਂ ਨੂੰ ਸਹਾਰਾ ਇੰਡੀਆ ਦੀ ਗੋਨਹਾ ਬ੍ਰਾਂਚ 'ਚ 20,000 ਰੁਪਏ ਜਮ੍ਹਾ ਕਰਵਾਏ ਸੀ, ਜਿਸ ਦੀ ਮਚਿਓਰਿਟੀ ਤਰੀਕ 10 ਅਪ੍ਰੈਲ 2016 ਸੀ। ਦੂਬੇ ਵੱਲੋਂ ਸਾਰੇ ਜ਼ਰੂਰੀ ਦਸਤਾਵੇਜ਼ ਕੰਪਨੀ ਦੇ ਦਫਤਰ 'ਚ ਜਮ੍ਹਾ ਕਰਵਾ ਕੇ ਮਚਿਓਰਿਟੀ ਰਾਸ਼ੀ ਲਈ ਅਰਜ਼ੀ ਦਿੱਤੀ ਗਈ ਪਰ ਦਫਤਰ ਦੇ ਕਈ ਚੱਕਰ ਕੱਟਣ ਤੋਂ ਬਾਅਦ ਵੀ ਕੰਪਨੀ ਵੱਲੋਂ ਸਮੇਂ ਸਿਰ ਮਚਿਓਰਿਟੀ ਰਾਸ਼ੀ ਅਦਾ ਨਹੀਂ ਕੀਤੀ ਗਈ, ਜਿਸ ਕਾਰਨ ਪੀੜਤ ਨੂੰ ਬੇਟੀ ਦੇ ਵਿਆਹ 'ਚ ਸਮੱਸਿਆ ਖੜ੍ਹੀ ਹੋ ਗਈ। ਪ੍ਰੇਸ਼ਾਨ ਹੋ ਕੇ ਦੂਬੇ ਨੇ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਕਿਹਾ ਫੋਰਮ ਨੇ
ਸੁਣਵਾਈ ਦੌਰਾਨ ਅਦਾਲਤ 'ਚ ਵਿਰੋਧੀ ਧਿਰ ਵੱਲੋਂ ਕੋਈ ਵੀ ਪੇਸ਼ ਨਹੀਂ ਹੋਇਆ। ਖਪਤਕਾਰ ਫੋਰਮ ਦੇ ਪ੍ਰਧਾਨ ਰਾਮਦਰਸ਼, ਮੈਂਬਰ ਮਹਾਦੇਵ ਪ੍ਰਸਾਦ ਦੂਬੇ ਤੇ ਸ਼ੋਭਾ ਮਿਤਰਾ ਨੇ ਪੀੜਤ ਧਿਰ ਵੱਲੋਂ ਸ਼ਿਕਾਇਤ ਨਾਲ ਨੱਥੀ ਸਾਰੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਕ ਤਰਫਾ ਫੈਸਲਾ ਸੁਣਾਇਆ। ਫੋਰਮ ਨੇ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਵੱਲੋਂ ਜਮ੍ਹਾ ਕੀਤੀ ਗਈ ਰਾਸ਼ੀ ਉਸ ਨੂੰ ਵਾਪਸ ਕਰੇ। ਇਸ ਦੇ ਨਾਲ ਹੀ ਮਚਿਓਰਿਟੀ ਤਰੀਕ ਤੋਂ ਭੁਗਤਾਨ ਦੀ ਤਰੀਕ ਤੱਕ ਜਮ੍ਹਾ ਰਾਸ਼ੀ 'ਤੇ 7 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਅਦਾ ਕਰਨ ਦਾ ਵੀ ਕੰਪਨੀ ਨੂੰ ਹੁਕਮ ਸੁਣਾਇਆ ਹੈ।
261 ਲੱਖ ਟਨ ਹੋਵੇਗਾ ਖੰਡ ਦਾ ਉਤਪਾਦਨ : ਇਸਮਾ
NEXT STORY