ਨਵੀਂ ਦਿੱਲੀ- ਖੰਡ ਉਤਪਾਦਕਾਂ ਦੇ ਸਿਖਰ ਸੰਗਠਨ ਇੰਡੀਅਨ ਸ਼ੂਗਰ ਮਿੱਲਸ ਐਸੋਸੀਏਸ਼ਨ (ਇਸਮਾ) ਨੇ ਚਾਲੂ ਖੰਡ ਸੀਜ਼ਨ 'ਚ ਦੇਸ਼ 'ਚ ਖੰਡ ਉਤਪਾਦਨ ਦਾ ਅਗਾਊਂ ਅੰਦਾਜ਼ਾ ਵਧਾ ਕੇ 261 ਲੱਖ ਟਨ ਕਰ ਦਿੱਤਾ ਅਤੇ ਸਰਕਾਰ ਨੂੰ ਉਤਪਾਦਨ ਵਧਣ ਤੇ ਘਰੇਲੂ ਬਾਜ਼ਾਰ 'ਚ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਬਰਾਮਦ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ।
ਇਸਮਾ ਵੱਲੋਂ ਅੱਜ ਇੱਥੇ ਖੰਡ ਉਤਪਾਦਨ 'ਤੇ ਜਾਰੀ ਦੂਜੇ ਅਗਾਊਂ ਅੰਦਾਜ਼ੇ ਅਨੁਸਾਰ ਜਨਵਰੀ ਦੇ ਦੂਜੇ ਹਫ਼ਤੇ 'ਚ ਦੇਸ਼ 'ਚ ਕਮਾਦ ਦੀ ਲਵਾਈ ਅਤੇ ਗੈਰ-ਕਮਾਦ ਦੀ ਲਵਾਈ ਵਾਲੇ ਖੇਤਰਾਂ ਦੀ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਦੇ ਆਧਾਰ 'ਤੇ ਖੰਡ ਉਤਪਾਦਨ 'ਚ ਵਾਧੇ ਦੀ ਸੰਭਾਵਨਾ ਹੈ। ਇਸਮਾ ਨੇ ਪਹਿਲਾਂ ਅਗਾਊਂ ਅੰਦਾਜ਼ੇ 'ਚ ਦੇਸ਼ 'ਚ 251 ਲੱਖ ਟਨ ਖੰਡ ਉਤਪਾਦਨ ਦਾ ਅੰਦਾਜ਼ਾ ਲਾਇਆ ਸੀ, ਜਿਸ ਨੂੰ ਵਧਾ ਕੇ ਹੁਣ 261 ਲੱਖ ਟਨ ਕਰ ਦਿੱਤਾ ਗਿਆ ਹੈ।
ਉਸ ਨੇ ਕਿਹਾ ਕਿ ਪਿਛਲੇ ਸੀਜ਼ਨ 'ਚ ਖੰਡ ਮਿੱਲਾਂ ਤੋਂ 246 ਲੱਖ ਟਨ ਖੰਡ ਦਾ ਉਠਾਅ ਹੋਇਆ ਸੀ, ਜਿਸ ਦੇ ਚਾਲੂ ਸੀਜ਼ਨ 'ਚ ਵਧ ਕੇ 250 ਲੱਖ ਟਨ 'ਤੇ ਪੁੱਜਣ ਦਾ ਅੰਦਾਜ਼ਾ ਹੈ। ਸੋਧਿਆ ਉਤਪਾਦਨ ਅੰਦਾਜ਼ਾ 261 ਲੱਖ ਟਨ ਦਾ ਉਤਪਾਦਨ ਹੋਣ 'ਤੇ ਘਰੇਲੂ ਮੰਗ ਦੀ ਪੂਰਤੀ ਕਰਨ ਤੋਂ ਬਾਅਦ 10-11 ਲੱਖ ਟਨ ਖੰਡ ਦੀ ਭਾਰਤ ਬਰਾਮਦ ਕਰ ਸਕੇਗਾ। ਇਸਮਾ ਨੇ ਕਿਹਾ ਕਿ ਮੰਤਰਾਲਾ ਦੇ ਅਧਿਕਾਰੀਆਂ ਨਾਲ ਬੈਠਕ 'ਚ ਖੰਡ ਦੀਆਂ ਕੀਮਤਾਂ 'ਚ ਜਾਰੀ ਗਿਰਾਵਟ 'ਤੇ ਚਿੰਤਾ ਪ੍ਰਗਟਾਉਂਦਿਆਂ ਇਸ ਨੂੰ ਕਾਬੂ ਕਰਨ ਦੀ ਲੋੜ ਦੱਸੀ ਗਈ ਹੈ। ਇਸ ਦੇ ਲਈ ਤੱਤਕਾਲੀ ਖੰਡ ਬਰਾਮਦ ਦੀ ਆਗਿਆ ਦਿੱਤੇ ਜਾਣ ਦੀ ਲੋੜ ਦੱਸੀ ਗਈ ਹੈ। ਸਰਕਾਰ ਨੇ ਖੰਡ ਉਦਯੋਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸਮਾ ਨੇ ਸਰਕਾਰ ਨੂੰ ਪਹਿਲਾਂ ਵਾਂਗ ਹਰ ਮਿਲ ਲਈ ਖੰਡ ਬਰਾਮਦ ਨੂੰ ਲਾਜ਼ਮੀ ਬਣਾਉਣ ਦੀ ਵਕਾਲਤ ਵੀ ਕੀਤੀ ਹੈ।
11 ਹਜ਼ਾਰ ਰੁਪਏ 'ਚ ਬੁੱਕ ਕਰਵਾ ਸਕਦੇ ਹੋ ਮਾਰੂਤੀ ਦੀ ਨਵੀਂ ਸਵੀਫਟ
NEXT STORY